ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕਿੱਠਾ।
ਓਹ ਮਤਲਬ ਕੱਢ ਲੈਂਦਾ,
ਜੋ ਵੀ ਜੀਭ ਦਾ ਮਿੱਠਾ।
ਆਉਂਦਾ ਜੋਬਨ ਹਰ ਕੋਈ ਦੇਖੇ,
ਜਾਂਦਾ ਕਿਸ ਨੇ ਡਿੱਠਾ।
ਪੀਂਘਾਂ ਝੂਟ ਲੀਆਂ………,
ਦਿਓਰ ਜੀਭ ਦਾ ਮਿੱਠਾ।
punjabi boliyan lyrics
ਜੇ ਮੁੰਡਿਆਂ ਤੂੰ ਮੈਨੂੰ ਨੱਚਦੀ ਦੇਖਣਾ,
ਗੜਵਾ ਲੈ ਦੇ ਚਾਂਦੀ ਦਾ ਵੇ,
ਲੱਕ ਹਿੱਲੇ ਮਜਾਜਣ ਜਾਂਦੀ ਦਾ,
ਲੱਕ …….,
ਆਰੀ-ਆਰੀ-ਆਰੀ
ਛੜਿਆਂ ਨਾਲ ਵੈਰ ਕੱਢਿਆ
ਰੱਬਾ ਛੜਿਆਂ ਦੀ ਕਿਸਮਤ ਮਾੜੀ
ਛੜਿਆਂ ਦੀ ਮੁੰਜ ਦੀ ਮੰਜੀ
ਰੰਨਾਂ ਵਾਲਿਆਂ ਦੀ ਪਲੰਘ ਨਵਾਰੀ
ਭਾਬੀ ਨਾਲ ਲੈ ਗਈ ਕੁੰਜੀਆਂ
ਤੇਰੀ ਖੁੱਸ ਗਈ ਛੜਿਆ ਮੁਖਤਿਆਰੀ।
ਕੁੜਮੋ ਕੁੜਮੀ ਸੱਦ ਪੁੱਛੀਆਂ
ਬਚੋਲੇ ਦੀ ਪਿੱਠ ਵਿਚ ਸੱਤ ਜੁੱਤੀਆਂ
ਕੁੜਮੋ ਕੁੜਮੀ ਸੱਗੇ ਰੱਤੀਆਂ
ਬਚੋਲੇ ਨੂੰ ਦੇਵਾਂ ਤੱਤੀਆਂ ਤੱਤੀਆਂ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘੇਲਾ।
ਮਨ ਮਿਲੇ, ਤਨ ਮਿਲ ਜਾਂਦੇ,
ਕੀ (ਕੌਣ) ਗੁਰੂ, ਕੀ ਚੇਲਾ।
ਦੋਨੋਂ ਬਲਦ ਬਰਾਬਰ ਚਲਦੇ,
ਖੂਬ ਭਜੇਂਦਾ ਠੇਲਾ।
ਭਾਬੀ ਨੂੰ ਦਿਓਰ ਬਿਨਾਂ..
ਕੌਣ ਦੁਖਾਉ ਮੇਲਾ।
ਜੇ ਕੁੜੀਓ ਥੋਡਾ ਵਿਆਹ ਨਹੀਂ ਹੁੰਦਾ,
ਤੜਕੇ ਉਠ ਕੇ ਨਹਾਇਆ ਕਰੋ,
ਨੀ ਬਿਓਟੀ ਪਾਰਲਰ ਜਾ ਕੇ,
ਪਾਉਡਰ ਕਰੀਮਾਂ ਲਾਇਆ ਕਰੋ,
ਨੀ ਬਿਓਟੀ ……..,
ਕੋਰੀ ਕੋਰੀ ਕੂੰਡੀ ਵਿੱਚ
ਮਿਰਚਾਂ ਮੈਂ ਰਗੜਾਂ
ਛੜੇ ਦੀਆਂ ਅੱਖਾਂ ਵਿੱਚ
ਪਾ ਦਿੰਨੀ ਆਂ
ਨਿੱਤ ਤੱਕਣੇ ਦੀ
ਰੜਕ ਮੁਕਾ ਦਿੰਨੀ ਆਂ।
ਬਚੋਲੇ ਦੀ ਛੱਤ ਉੱਤੇ ਕਾਂ ਬੋਲੇ
ਬਚੋਲਾ ਰੋਵੇ ਮਾਂ ਕੋਲੇ
ਕਹਿੰਦਾ ਜੁੱਤੀ ਘਸਾ ਕੇ ਸਾਕ ਕਰਾਇਆ
ਅਗਲਿਆਂ ਨੇ ਮੇਰਾ ਮੁੱਲ ਨਾ ਪਾਇਆ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਮਿਆਣਾ
ਮਾਏ ਨਾ ਤੋਰੀਂ,
ਕੰਤ ਸੁਣੀਂਦਾ ਨਿਆਣਾ।
ਜੇਠ ਮੇਰਾ ਬੱਕਰਾ,
ਤਾੜਦਾ ਰਹੇ ਮਰ ਜਾਣਾ।
ਗੱਭਰੂ ਹੋ ਜੂੰ-ਗਾ……
ਮੰਨ ਲੈ, ਰੱਬ ਦਾ ਭਾਣਾ।
ਜੇਠ ਜੇਠਾਣੀ ਚਾਹ ਸੀ ਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ ……..,
ਛੜਿਆਂ ਨੇ ਬੂਰੀ ਮੱਝ ਲਿਆਂਦੀ
ਕਿੱਲੇ ਲਈ ਸ਼ਿੰਗਾਰ
ਬਿੰਦੇ ਝੱਟੇ ਕੱਖ ਉਹਨੂੰ ਪਾਵਣ
ਘਰ ਵਿੱਚ ਹੈ ਨਾ ਨਾਰ
ਗਵਾਂਢਣੇ ਆ ਜਾ ਨੀ
ਕੱਢ ਜਾ ਛੜਿਆਂ ਦੀ ਧਾਰ |
ਬਚੋਲਣ ਫਿਰਦੀ ਰੁੱਸੀ ਰੁੱਸੀ
ਹਾਇ ਬੇ ਮੇਰੀ ਜਾਤ ਨਾ ਪੁੱਛੀ
ਬਚੋਲਾ ਫਿਰਦਾ ਰੁੱਸਿਆ ਰੁੱਸਿਆ
ਹਾਇ ਬੇ ਮੇਰਾ ਹਾਲ ਨਾ ਪੁੱਛਿਆ
ਹਾਇ ਬੇ ਮੇਰਾ ਗੋਤ ਨਾ ਪੁੱਛਿਆ