ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮਾਨਾਂ।
ਮਾਨ ਗੋਤ ਪਿੰਡ ਸਾਰੇ ਦਾ,
ਮਿਤ ਕਿਹੜਾ ਦੱਸ ਮਾਨਾਂ ।
ਦਾਰੂ ਪੀਣ ਦੇ ਬਹੁਤੇ ਸ਼ੌਕੀ,
ਇੱਕੋ ਇੱਕ ਨਿਸ਼ਾਨੀ।
ਬੋਤਲ ਆਪਣੀ ਹੈ…..,
ਬਾਕੀ ਸਭ ਬਗਾਨਾ ।
punjabi boliyan lyrics
ਟੱਲ,
ਟੱਲ,
ਬੁੜੀ ਨੂੰ ਭੌਕਣ ਦੇ,
ਮੇਲਾ ਦੇਖਣ ਚੱਲ,
ਬੁੜੀ ਨੂੰ …….,
ਤਾਵੇ-ਤਾਵੇ-ਤਾਵੇ
ਸੱਸ ਦੀ ਦੁਖੱਲੀ ਜੁੱਤੀ ਲਈ
ਸਹੁਰਾ ਨਿੱਤ ਪਟਿਆਲੇ ਜਾਵੇ
ਸਹੁਰਾ ਬੀਮਾਰ ਹੋ ਗਿਆ
ਸੱਸ ਕੂੰਜ ਵਾਂਗ ਕੁਰਲਾਵੇ
ਦੁੱਧ ‘ਚ ਛੁਹਾਰੇ ਰਿੰਨ੍ਹ ਕੇ
ਸੱਸ ਲੋਰੀਆਂ ਨਾਲ ਪਿਆਵੇ
ਦੋਹਾਂ ਦਾ ਪਿਆਰ ਵੇਖ ਕੇ
ਮਾਰੀ ਸ਼ਰਮ ਨਾਲ ਜਾਵੇ ।
ਸੱਸ ਕਲਮੂੰਹੀ ਨੀ
ਸਾਡੀ ਜੋੜੀ ਵਿੱਚ ਭੰਗਣਾ ਪਾਵੇ।
ਬਣ ਠਣ ਕੇ ਅੱਜ ਕੁੜੀਆਂ ਆਈਆਂ
ਬਣ ਠਣ ਕੇ ਅੱਜ ਕੁੜੀਆਂ ਆਈਆਂ
ਨੱਚ ਨੱਚ ਕਰਨ ਕਮਾਲ
ਹੇਠ ਬਰੋਟੇ ਦੇ ਪੈਂਦੀ ਦੇਖ ਧਮਾਲ
ਹੇਠ ਬਰੋਟੇ ਦੇ ਪੈਂਦੀ ਦੇਖ ਧਮਾਲ
ਕੋਈ ਢਿੱਡੋਂ ਦੋਹਾ ਸਿੱਖਿਆ ਨੀ ਸੁਣਦੀਏ
ਕੋਈ ਮਨੋ ਚੜ੍ਹਾਇਆ ਨੀ ਅਗਾਸ
ਜੀਭ ਦੋਹੇ ਦੀ ਮਾਈ ਐ
ਤੇ ਮੁੱਖ ਦੋਹੇ ਦਾ
ਨੀ ਸੁਣਦੀਏ ਕੰਨ ਕਰੀਂ ਨੀ- ਬਾਪ
ਪੰਜਾਂ ਦਾ ਮਾਮੀਏ ਲੌਂਗ ਘੜਾ ਲੈ
ਸੱਤਾਂ ਦੀ ਘੜਾ ਲੈ ਨੱਥ ਮਛਲੀ
ਤੇਰੀ ਸੁੱਥਣ ਢਿੱਲੀ ਹੋ ਗੀ ਸੀ
ਛੜਿਆਂ ਚਬਾਰੇ ਜਾ ਕੇ ਕਸ ‘ਲੀ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਢਾਬੀ।
ਕਰ ਕਰ ਫੈਸ਼ਨ ਲੰਘੇ ਕੋਲ ਦੀ,
ਲਾਉਂਦੀ ਰਹਿੰਦੀ ਚਾਬੀ।
ਹੱਸ ਹੱਸ ਗੱਲਾਂ ਕਰਦੀ ਰਹਿੰਦੀ,
ਜਿਉਂ ਦੇਵਰ ਅਰ ਭਾਬੀ।
ਪੱਟਦੀ ਛੜਿਆਂ ਨੂੰ ………
ਮੱਚਦੀ ਵਾਂਗ ਮਤਾਬੀ।
ਟੁੱਟੀ ਮੰਜੀ ਜੇਠ ਦੇ,
ਪਹਿਲਾ ਹੀ ਪੈਰ ਧਰਿਆ,
ਨੀ ਮਾਂ ਮੇਰੇ ਏਥੇ,
ਏਥੇ ਹੀ ਨੂੰਹਾਂ ਲੜਿਆਂ,
ਨੀ ਮਾਂ ਮੇਰੇ ……
ਇੱਕ ਦਿਨ ਬੁੜ੍ਹਾ ਦਲੀਲਾਂ ਕਰਦਾ
ਟੱਬਰਾਂ ਬਾਝ ਨਾ ਸਰਦਾ
ਆਪੇ ਪੀਂਹਦਾ ਆਪੇ ਪਕਾਉਂਦਾ
ਆਪੇ ਪਾਣੀ ਭਰਦਾ
ਵਿਆਹ ਕਰਵਾਉਣ ਦੀਆਂ
ਬੁੜਾ ਦਲੀਲਾਂ ਕਰਦਾ।
ਸੁਖ ਵਸੇ ਵੇ ਪਟਵਾਰੀਆ ਤੇਰੀ ਨਗਰੀ
ਤੀਆਂ ਦਾ ਮੁਰੱਬਾ ਕੱਟਿਆਂ
ਸੁਖ ਵਸੇ ਵੇਰ ਪਟਵਾਰੀਆ ਤੇਰੀ ਨਗਰੀ
ਤੀਆਂ ਦਾ ਮੁਰੱਬਾ ਕੱਟਿਆਂ
ਕਿੱਥੋਂ ਦੋਹਾ ਸਿੱਖਿਆ ਮੇਲਣੇ
ਕੋਈ ਕਿੱਥੋਂ ਚੜਾਇਆ ਨੀ ਅਗਾਸ
ਕੌਣ ਦੋਹੇ ਦੀ ਮਾਈ ਐ
ਨੀ ਕੋਈ ਕੌਣ ਦੋਹੇ ਦਾ
ਨੀ ਸੁਣਦੀਏ ਕੰਨ ਕਰੀਂ ਨੀ- ਬਾਪ
ਕੁੜਤਾ ਲਿਆਇਆ ਜੀਜਾ ਮਾਂਗਮਾ
ਬੇ ਤੇਰੇ ਆਉਂਦਾ ਗੋਡਿਉ ਥੱਲੇ
ਨਾ ਤੇਰੇ ਇਹਦਾ ਗਲਮਾ ਮੇਚ ਦਾ
ਬਟਣ ਗੋਗੜ ਤੋਂ ਥੱਲੇ