ਸਰ੍ਹੋਂ ਦਾ ਰਿੰਨ੍ਹਦੀ ਸਾਗ ਲਾੜਿਆ
ਵੇ ਕੋਈ ਤਿਰਵਾਂ ਪਾਉਂਦੀ ਘਿਓ
ਬਿੱਲੀ ਤੇਰੀ ਮਾਂ ਸੁਣੀਂਦੀ
ਬਾਘੜ ਬਿੱਲਾ ਸੁਣੀਂਦਾ
ਵੇ ਮਾਂ ਦਿਆਂ ਨੂਰਿਆ ਵੇ-ਪਿਓ
punjabi boliyan lyrics
ਗਿੱਧਾ ਪਾਈਂ ਨੱਚ ਨੱਚ ਮੁੰਡਿਆ,
ਛੱਡੀਂ ਨਾ ਕੋਈ ਖਾਮੀਂ।
ਨੱਚਣਾ ਕੁੱਦਣਾ ਮਨ ਕਾ ਚਾਓ,
ਗੁਰੂਆਂ ਦੀ ਹੈ ਹਾਮੀ।
ਜੇ ਮੇਲਣੇ, ਆਈ ਗਿੱਧੇ ਵਿੱਚ,
ਤਾਂ ਕੀ ਐ ਬਦਨਾਮੀ ?
ਗਿੱਧਾ ਤਾਂ ਸਜਦਾ……
ਜੇ ਨੱਚੇ ਮੁੰਡੇ ਦੀ ਮਾਮੀ।
ਧੇਲੇ ਦੀ ਮੈ ਨੂੰ ਕਰਾਈ,
ਉਹ ਵੀ ਚੜਗੀ ਛੱਤੇ,
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਕੱਤੇ,
ਦੇਖੋ ਨੀ ……..,
ਵੇ ਗਾਉਣ ਵਾਲਿਆ ਸਾਨੂੰ ਗਾਉਣ ਸੁਣਾ ਦੇ
ਕੌਣ ਵੇਲੇ ਦੀਆਂ ਖੜ੍ਹੀਆਂ
ਖੜ੍ਹੀਆਂ ਦੇ ਸਾਡੇ ਪੱਟ ਫੁੱਲ ਜਾਂਦੇ
ਹੇਠੋਂ ਪੈਰਾਂ ਦੀਆਂ ਤਲੀਆਂ
ਰੂਪ ਕੁਮਾਰੀ ਦਾ
ਖੰਡ ਮਿਸਰੀ ਦੀਆਂ ਡਲੀਆਂ।
ਬਾਹਲੀ ਵੱਲ ਵਧਾ ਨਾ ਮੇਲਣੇ,
ਐਥੇ ਡੱਕਾ ਲਾ ਦੇ।
ਤੇਰਾ ਕਿਹਾ ਕਦੇ ਨਾ ਮੋੜਾਂ,
ਦਿਲ ‘ਚੋਂ ਭਰਮ ਗੁਆ ਦੇ।
ਸੱਠ ਵਿੱਘੇ ਭੋਏਂ ਜੱਟ ਦੀ,
ਭਾਵੇਂ ਬੈ ਕਰਵਾ ਦੇ।
ਐਡੀ ਹਮਦਰਦੀ……,
ਆਪੇ ਸਾਕ ਲਿਆ ਦੇ।
ਧੇਲੇ ਦੀ ਮੈ ਤੂੰ ਕਰਾਈ,
ਉਹ ਵੀ ਚੜਗੀ ਛੱਤੇ,
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਵੱਟੇ,
ਦੇਖੋ ਨੀ ਮੇਰੇ …….,
ਵੇ ਜਰਗਾ-ਜਰਦਾ ਕਰਦੈ ਮੁੰਡਿਆ
ਕੀ ਜਰਦੇ ਦਾ ਖਾਣਾ
ਦੰਦਾਂ ਤੇਰਿਆਂ ਦੀ ਪੀਠ ਗਾਲ ਤੀ
ਬੁੱਲ੍ਹਾਂ ਦਾ ਨਜ਼ਾਰਾ
ਤੇਰੇ ਜਰਦੇ ਨੇ
ਘਰ ਵੇ ਗਾਲ ਤਾ ਸਾਰਾ।
ਜ਼ੋਰ ਪੱਟਾਂ ਦਾ ਲਾ ਕੇ ਸਾਰਾ,
ਪੱਤੇ ਨੂੰ ਹੱਥ ਪਾਵੇ।
ਮਾਰ ਕੇ ਝਪਟਾ, ਤੋੜ ਲਿਆ ਪੱਤਾ,
ਬਹਿਗੀ ਪੈਰ ਤੁੜਾਕੇ।
ਪੀਂਘ ਦੀ ਹੀਂਘ ਦਾ ਬੜਾ ਹੁਲਾਰਾ,
ਬਹਿ ਨਾ ਢੇਰੀ ਢਾਹ ਕੇ।
ਬਣ ਗੀ ਫੁੱਲ ਵਰਗੀ…..,
ਆਪਣਾ ਆਪ ਸਜਾ ਕੇ।
ਧੱਫਾ ਨਹੀਓ ਮਾਰਦਾ,
ਮੁੱਕਾ ਨਹੀਓ ਮਾਰਦਾ,
ਮਾਰਦਾ ਪੰਜਾਲੀ ਵਾਲਾ ਹੱਥਾ,
ਪੰਜਾਲੀ ਟੁੱਟ ਜਾਓਗੀ,
ਮੂਰਖਾ ਵੇ ਜੱਟਾ,
ਪੰਜਾਲੀ ਟੁੱਟ ……,
ਸਾਉਣ ਮਹੀਨਾ ਛੜਾ ਮਸਤ ਜਾਂਦਾ
ਰੱਖਦਾ ਡਾਂਗ ਨਰੋਈ
ਖਾ ਕੇ ਗੇੜਾ ਕੱਲਰ ‘ਚ ਬਹਿ ਗਿਆ
ਭਬਕਾ ਨਾ ਆਇਆ ਕੋਈ
ਆਪੇ ਥਿਆ ਜੂ ਗੀ
ਜੇ ਕਰਮਾਂ ਵਿੱਚ ਹੋਈ।
ਘਰੇ ਵੀ ਤੈਨੂੰ ਸੱਦ ਹੋਈ ਲਾੜਿਆ
ਬੇ ਤੂੰ ਛੇਤੀ ਘਰਾਂ ਨੂੰ ਵੇ ਜਾ
ਮਾਂ ਤੇਰੀ ਨੇ ਛੇਲੀ ਜੰਮੀ ਵੇ
ਤੂੰ ਤਾਂ ਤੱਤੀ ਚੁਹਾਣੀ
ਵੇ ਸਿਰੇ ਦਿਆ ਮੁਰਖਾ ਬੇ-ਖਾ
ਇੱਕ ਮੁੰਡਾ ਮੈਂ ਦੇਖਿਆ,
ਪੜ੍ਹਨ ਸਕੂਲੇ ਜਾਵੇ।
ਜਦੋਂ ਕੁੜੀ ਮਿਲਦੀ,
ਨੀਂਵੀਂ ਪਾ ਲੰਘ ਜਾਵੇ।
ਦੂਰ ਲੰਘ ਗੀ ਤੋਂ,
ਉੱਚੀ ਬੋਲ ਸੁਣਾਵੇ।
ਫੇਹਲ ਕਰਾ ਦੇਂ ਗੀ……..,
ਪੜ੍ਹਨਾਂ ਭੁੱਲਦਾ ਜਾਵੇ।