ਲਾੜਾ ਪੜ੍ਹਿਆ ਸੁਣੀਂਦਾ ਗੁੜ੍ਹਿਆ ਸੁਣੀਂਦਾ
ਮੇਰੀ ਸਿੱਠਣੀ ਵਾਚ ਜਾ ਆਕੇ
ਨੀ ਝੂਠਾ ਜਾਰਨੀ ਦਾ ਗੱਪ ਮਾਰਨੀ ਦਾ
ਬੈਠਾ ਬਿੱਲ ਬਤੋਰੀ ਮੰਗਣਾਂ ਝਾਕੇ
punjabi boliyan lyrics
ਗਿੱਧਾ ਗਿੱਧਾ ਕਰੇਂ ਮੁਟਿਆਰੇ,
ਗਿੱਧਾ ਪਊ ਬਥੇਰਾ।
ਘੁੰਡ ਚੱਕ ਕੇ ਤੂੰ ਵੇਖ ਰਕਾਨੇ,
ਭਰਿਆ ਪਿਆ ਬਨੇਰਾ।
ਜੇ ਤੈਨੂੰ ਧੁੱਪ ਲੱਗਦੀ,
ਲੈ ਲੈ ਚਾਦਰਾ ਮੇਰਾ।
ਜਾਂ
ਆ ਜਾ ਵੇ ਮਿੱਤਰਾ,
ਲਾ ਲੈ ਦਿਲ ਵਿੱਚ ਡੇਰਾ।
ਢਾਈਆਂ – ਢਾਈਆਂ – ਢਾਈਆਂ
ਜਿਉਣੇ ਮੌੜ ਦੀਆਂ ਸੰਭ ਰੰਗੀਆ ਭਰਜਾਈਆਂ
ਉੱਚੇ ਟਿੱਬੇ ਗਈਆ ਰੇਤ ਨੂੰ
ਪਾਣੀ ਤੋਂ ਮਰਨ ਤਿਹਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ
ਜੱਗ ਜਿਊਣ ਵੱਡੀਆਂ ਭਰਜਾਈਆਂ
ਰੋਹ ਦੀਏ ਕਿੱਕਰੇ ਨੀ ਤੇਰੇ ਨਾਲ ਪਰੀਤਾ ਪਾਈਆਂ
ਅੱਗ ਗੱਡੀ ਨੂੰ ਲਾਕੇ ਡਾਕੂ ਲੁੱਟਦੇ
ਹੁਣ ਹੋਗੀਆ ਤਕੜਾਈਆਂ
ਹੋ ਲੈ ਨੀ ਬੱਲੀਏ
ਕਬਰਾਂ ਯਾਰ ਦੀਆਂ ਆਈਆਂ
ਹਰੀਆਂ ਮਿਰਚਾਂ ਸੁਨਹਿਰੀ ਗੁੱਛੇ
ਤੋੜ ਲਿਆ ਮੁਟਿਆਰੇ
ਕੀ ਤਾਂ ਤੇਰੇ ਦਿਲ ਦੀ ਘੁੰਡੀ
ਕੀ ਆ ਗਏ ਦਿਨ ਮਾੜੇ
ਭਿੱਜ ਗਏ ਬਾਹਰ ਖੜ੍ਹੇ
ਗੁੱਝੀਆਂ ਯਾਰੀਆਂ ਵਾਲੇ।
ਸਈਓ ਨੀ ਮੇਰੀ ਰੁਕਮਣ ਕੁੰਡੀ
ਉਹ ਬੀ ਧਰ ‘ਤੀ ਠੇਕੇ
ਲਾੜਾ ਤਾਂ ਭੈਣੋ ਬੜਾ ਬਗਲੋਲ
ਗੁਹਾਰਿਆਂ ਨੂੰ ਮੱਥਾ ਟੇਕੇ
ਸਾਉਣ ਮਹੀਨਾ ਦਿਨ ਗਿੱਧੇ ਦੇ,
ਸਈਆਂ ਝੂਟਣ ਆਈਆਂ।
ਸੰਤੋ ਬੰਤੋ ਦੋ ਮੁਟਿਆਰਾਂ,
ਵੱਡਿਆਂ ਘਰਾਂ ਦੀਆਂ ਜਾਈਆਂ।
ਲੰਬੜਦਾਰਾਂ ਦੀ ਬਚਨੀ ਦਾ ਤਾਂ,
ਚਾਅ ਚੱਕਿਆ ਨਾ ਜਾਵੇ।
ਝੂਟਾ ਦੇ ਦਿਓ ਨੀ,
ਮੇਰਾ ਲੱਕ ਹੁਲਾਰੇ ਖਾਵੇ।
ਮੈਨੂੰ ਕਹਿੰਦਾ ਸੂਟ ਨੀ ਪਾਉਂਦੀ,
ਮੈਨੂੰ ਕਹਿੰਦਾ ਸੂਟ ਨੀ ਪਾਓਂਦੀ,
ਮੈਂ ਪਾ ਲਿਆ ਚਿੱਟਾ…
ਜੇਠ ਦੀ ਨਜ਼ਰ ਬੁਰੀ,
ਮੇਰਾ ਟੁੱਟ ਗਿਆ ਗਿੱਟਾ…
ਜੇਠ ਦੀ ਨਜ਼ਰ ਬੁਰੀ,
ਮੇਰਾ ਟੁੱਟ ਗਿਆ ਗਿੱਟਾ…
ਕਾਨਾ-ਕਾਨਾ-ਕਾਨਾ
ਨਦੀਓਂ ਪਾਰ ਖੜ੍ਹੇ
ਗੁਰੂ ਨਾਨਕ ਤੇ ਮਰਦਾਨਾ
ਥੋੜ੍ਹੀ-ਥੋੜ੍ਹੀ ਮੈਂ ਭਿੱਜ ਗਈ
ਨਾਲੇ ਭਿੱਜ ਗਿਆ ਯਾਰ ਬਿਗਾਨਾ
ਸੋਹਣੀ ਪੁੱਤ ਮੰਗਦੀ
ਦੇਹ ਉਤਲਿਆ ਭਗਵਾਨਾ।
ਇੱਟਾਂ ਦਾ ਭਰਦੀ ਟੋਕਰਾ ਜੀਜਾ
ਵੇ ਕੋਈ ਰੋੜਿਆਂ ਦਾ ਭਰਦੀ ਖੂਹ
ਤੇਰੇ ਨਾਲ ਦੋਹਾ ਕੀ ਲਾਮਾਂ
ਵੇ ਤੇਰਾ ਬਾਂਦਰ ਵਰਗਾ
ਵੇ ਅਨਪੜ੍ਹ ਮੂਰਖਾ ਵੇ-ਮੂੰਹ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੱਤੀ।
ਉਥੋਂ ਦੀ ਇਕ ਕੁੜੀ ਸੁਣੀਂਦੀ,
ਨਾਂ ਸੀ ਉਹਦਾ ਭੱਪੀ।
ਜਦ ਉਹ ਕਾਲੀ ਕੁੜਤੀ ਪਾਉਂਦੀ,
ਚੁੰਨੀ ਲੈਂਦੀ ਖੱਟੀ।
ਗਿੱਧੇ ਵਿਚ ਨੱਚਦੀ ਫਿਰੇ,
ਬੁਲਬੁਲ ਵਰਗੀ ਜੱਟੀ।
ਨੱਚਣ ਜਾਣਦੀ ਗਾਉਣ ਜਾਣਦੀ, ਮੈ ਨਾ ਕਿਸੇ ਤੋਂ ਹਾਰੀ,
ਨੀ ਉਧਰੋ ਰੁਮਾਲ ਹਿੱਲਿਆ, ਮੇਰੀ ਇੱਧਰੋ ਹਿੱਲੀ ਫੁਲਕਾਰੀ,
ਨੀ ਉਧਰੋ …….,
ਅੱਧੀ ਰਾਤੋਂ ਚੜ੍ਹਦਾ ਮਹਿਰਿਆ
ਪਾਣੀ ਭਰਨ ਮੁਟਿਆਰਾਂ
ਵੇ ਸੋਹਣੀ ਦੇਖ ਕੇ ਬਾਂਹ ਫੜ ਲੈਂਦਾ
ਕੱਸ ਕੇ ਮਾਰਦਾ ਕਾਨਾ
ਕੱਚੀਆਂ ਕੈਲਾਂ ਦਾ
ਕੌਣ ਭਰੂ ਹਰਜਾਨਾ |