ਇਸ਼ਕ ਤੰਦੁਰ ਹੱਡਾਂ ਦਾ ਬਾਲਣ,
ਦੋਜ਼ਖ ਨਾਲ ਤਪਾਵਾਂ।
ਕੱਢ ਕੇ ਕਾਲਜਾ ਕਰ ਲਾਂ ਪੇੜੇ,
ਲੂਣ ਪਲੇਥਣ ਲਾਵਾਂ।
ਉਂਗਲੀ ਦੀ ਮੈਂ ਘੜ ਲਾਂ ਕਾਨੀ,
ਲਹੂ ਸਿਆਹੀ ਬਣਾਵਾਂ।
ਸੋਹਣੇ ਯਾਰਨ ਦੇ
ਨਿੱਤ ਮੁਕਲਾਵੇ ਜਾਵਾਂ।
punjabi boliyan lyrics
ਤਾਵੇ-ਤਾਵੇ-ਤਾਵੇ
ਲੁਧਿਆਣੇ ਟੇਸ਼ਣ ’ਤੇ
ਮੇਰਾ ਜੀਜਾ ਰਫਲ ਚਲਾਵੇ
ਜੀਜੇ ਨੇ ਪਾਣੀ ਮੰਗਿਆ
ਸਾਲੀ ਭੱਜ ਕੇ ਗਲਾਸ ਫੜਾਵੇ
ਜੀਜੇ ਵੈਲੀ ਦਾ ,
ਕੁੜਤਾ ਬੋਲੀਆਂ ਪਾਵੇ।
ਬੋਲੋ ਦਾਦਕਿਓ ਕੀ
ਥੋਨੂੰ ਲੈ ਗਏ ਚੋਰ
ਬੋਲੋ ਦਾਦਕਿਓ ਕੀ
ਥੋਨੂੰ ਲੈ ਗਏ ਚੋਰ
ਬਾਰੀਂ ਬਰਸੀਂ ਖੱਟਣ ਗਿਆ ਸੀ।
ਖੱਟ ਕੇ ਲਿਆਂਦੀ ਚਾਂਦੀ
ਬਾਪੂ ਮੇਰਾ ਵਿਆਹ ਕਰਦੇ
ਮੇਰੀ ਉਮਰ ਬੀਤਦੀ ਜਾਂਦੀ।
ਧਾਵੇ
ਧਾਵੇ ਧਾਵੇ
ਲੁਧਿਆਣੇ ਮੰਡੀ ਲੱਗਣੀ
ਮੁੰਡਾ ਛਾਂਟ ਲਓ
ਜਿਹਨੂੰ ਨਾ ਵਰ ਥਿਆਵੇ
ਨਣਦ ਵਛੇਰੀ ਨੂੰ
ਹਾਣ ਦਾ ਮੁੰਡਾ ਨਾ ਥਿਆਵੇ।
ਆ ਮਾਮੀ ਤੂੰ ਨੱਚ ਮਾਮੀ ਦੇ ਦੇ ਸ਼ੌਂਕ ਦਾ ਗੇੜਾ
ਜੇ ਤੂੰ ਬਾਹਲੀ ਨਖਰੋ ਆ ਜਾ ਨੱਚ ਨੱਚ ਪੱਟ ਦੇ ਵਿਹੜਾ
ਠੰਡੀ ਬੋਹੜ ਦੀ ਛਾਵੇ,
ਨੀ ਮੈ ਚਰਖਾ ਡਾਹ ਲਿਆ,
ਬਾਹਰੋ ਆਈ ਸੱਸ,
ਨੀ ਉਹਨੇ ਆਢਾ ਲਾ ਲਿਆ,
ਨੀ ਜਦ ਮੈ ਗੱਲ ਮਾਹੀ ਨੂੰ ਦੱਸੀ,
ਨੀ ਉਹਨੇ ਭੰਨਤੀ ਮੇਰੀ ਵੱਖੀ,
ਨੀ ਓਹਨੇ ………
ਨਹੀਂ ਤਾਂ ਜੇਠਾ ਵਿਆਹ ਕਰਾ ਲੈ
ਨਹੀਂ ਤਾਂ ਕਰ ਲੈ ਕੰਧ ਵੇ
ਮੈਂ ਬੁਰੀ ਸੁਣੀਦੀ
ਨਬਜਾਂ ਕਰ ਦੇ ਬੰਦ ਵੇ।
ਦਿਉਰਾ ਵੇ ਸਾਨੂੰ ਪਾਲਾ ਵੇ ਲੱਗਦਾ
ਪੱਲਾ ਦੇ ਦਿਉ ਜੀ ਰਜਾਈ ਦਾ
ਸੁਣ ਭਾਬੋ ਨੀ ਅਨੋਖੜੀਏ
ਡਰ ਲੱਗਦਾ ਵੱਡੇ ਭਾਈ ਦਾ।
ਮਾਏ ਨੀ ਮੈਨੂੰ ਜੁੱਤੀ ਸਵਾਂ ਦੇ
ਹੇਠ ਲਵਾ ਦੇ ਖੁਰੀਆਂ
ਆਹ ਦਿਨ ਖੇਡਣ ਦੇ
ਸੱਸਾਂ ਨਨਾਣਾਂ ਬੁਰੀਆਂ…..
ਆਉਣ ਜਾਣ ਨੂੰ ਨੌ ਦਰਵਾਜੇ,
ਖਿਸਕ ਜਾਣ ਨੂੰ ਮੋਰੀ,
ਕੱਢ ਕਾਲਜਾ ਤੈਨੂੰ ਦਿੱਤਾ,
ਮਾਂ ਬਾਪ ਤੋਂ ਚੋਰੀ,
ਲੈ ਜਾ ਹਾਣ ਦਿਆ,
ਨਾ ਡਾਕਾ ਨਾ ਚੋਰੀ,
ਲੈ ਜਾ….
ਵੇਖ ਮੇਰਾ ਗਿੱਧਾ ਲੋਕੀ ਹੋਏ ਮਗਰੂਰ ਵੇ,
ਜਟਾਂ ਦੀਆਂ ਢਾਣੀਆਂ ਨੂੰ ਆ ਗਿਆ ਸਰੂਰ ਵੇ,
ਜਦੋਂ ਨੈਣਾਂ ਵਿੱਚੋਂ ਥੋੜੀ ਜੀ ਪਿਲਾਈ ਰਾਤ ਨੂੰ,
ਵੇ ਅੱਗ ਪਾਣੀਆਂ ਚ ਹਾਣੀਆਂ ਮੈਂ ਲਾਈ ਰਾਤ ਨੂੰ