ਜੇ ਮਾਮੀ ਤੂੰ ਨੱਚਣ ਨੀ ਜਾਣਦੀ,
ਏਥੇ ਕਾਸ ਨੂੰ ਆਈ,
ਨੀ ਭਰਿਆਂ ਪਤੀਲਾ ਪੀ ਗੀ ਦਾਲ ਦਾ,
ਰੋਟੀਆਂ ਦੀ ਥਈ ਮੁਕਾਈ,
ਨੀ ਜਾ ਕੇ ਆਖੇਗੀ,
ਛੱਕਾ ਪੂਰ ਕੇ ਆਈ,
ਨੀ ਜਾ ਕੇ ……
punjabi boliyan lyrics
ਨਾ ਸਾਲੀ ਨੂੰ ਫਤਿਹ ਬੁਲਾਈ, ਬਹਿ ਗਿਆ ਨੀਵੀ ਪਾ ਕੇ…….
ਕੀ ਸੱਪ ਲੜ ਗਿਆ ਵੇ, ਬਹਿਠਾ ਮੂਹ ਲਮਕਾ ਕੇ …….
ਕੀ ਸੱਪ ਲੜ ਗਿਆ ਵੇ, ਬਹਿਠਾ ਮੂਹ ਲਮਕਾ ਕੇ
ਟੁੱਟੀ ਮੰਜੀ ਜੇਠ ਦੇ,
ਪਹਿਲਾ ਹੀ ਪੈਰ ਧਰਿਆ,
ਨੀ ਮਾਂ ਮੇਰੇ ਏਥੇ,
ਏਥੇ ਹੀ ਨੂੰਹਾਂ ਲੜਿਆਂ,
ਨੀ ਮਾਂ ਮੇਰੇ ………
ਮਾਏ ਨੀ ਮਾਏ ਮੈਨੂੰ ਕੁੜਤੀ ਸਵਾਦੇ
ਵਿੱਚ ਲਵਾਦੇ ਜੇਬ, ਜੇਬ ਵਿੱਚ ਡੱਬੀ
ਡੱਬੀ ਵਿੱਚ ਨਾਗ – ਨਾਗ ਤੋਂ ਮੈਂ ਬਚਗੀ ,
ਕਿਸ ਗਬਰੂ ਦੇ ਭਾਗ – 2
ਏਧਰ ਕਣਕਾਂ ਉਧਰ ਕਣਕਾਂ
ਵਿੱਚ ਕਣਕਾਂ ਦੇ ਰਾਹ ਕਿਹੜਾ
ਦਿਉਰਾ ਵੇ ਕੈਂਠੇ ਵਾਲਿਆ ।
ਮੈਨੂੰ ਤੇਰੇ ਵਿਆਹ ਦਾ ਚਾਅ ਬਥੇਰਾ।
ਪਿੰਡਾਂ ਵਿਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਮੋਗਾ।
ਉਰਲੇ ਪਾਸੇ ਢਾਬ ਸੁਣੀਦੀ,
ਪਰਲੇ ਪਾਸੇ ਟੋਭਾ।
ਟੋਭੇ ਤੇ ਇੱਕ ਸਾਧੂ ਰਹਿੰਦਾ,
ਬੜੀ ਸੁਣੀਂਦੀ ਸ਼ੋਭਾ।
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ,
ਮਗਰੋਂ ਮਾਰਦਾ ਗੋਡਾ।
ਲੱਕ ਤੇਰਾ ਪਤਲਾ ਜਿਹਾ,
ਭਾਰ ਸਹਿਣ ਨੀ ਜੋਗਾ।
ਵੇਖ ਕੇ ਸੋਹਣਾ ਮੁੱਖ
ਅਸੀਂ ਇਤਬਾਰ ਨਾ ਕਰਦੇ ,
ਓਹਦੀਆਂ ਝੂਠੀਆਂ ਕਸਮਾਂ ਦਾ
ਇਤਬਾਰ ਨਾ ਕਰਦੇ…
ਜੇ ਪਤਾ ਹੁੰਦਾ ਕਿ ਅਸੀਂ
ਸਿਰਫ ਮਜ਼ਾਕ ਓਹਦੇ ਲਈ ,
ਤਾਂ ਸੌਂਹ ਰੱਬ ਦੀ ਮਰ ਜਾਂਦੇ ,
ਪਰ ਕਦੀ ਪਿਆਰ ਨਾ ਕਰਦੇ
ਸੁਣ ਵੇ ਪਿੰਡ ਦਿਆ ਹਾਕਮਾ,
ਏਨਾ ਮੁੰਡਿਆਂ ਨੂੰ ਸਮਝਾ,
ਪੱਗਾ ਤਾਂ ਬੰਨਦੇ ਟੇਢੀਆ,
ਕੋਈ ਲੜ ਲੈਦੇ ਲਮਕਾ,
ਜਵਾਨੀ ਮੁਸ਼ਕਨ ਬੁਟੀ ਵੇ,
ਮੁੰਡਿਆਂ ਸੰਭਲ ਕੇ ਵਰਤਾ,
ਜਵਾਨੀ …..
ਜੇ ਛੜਿਓ ਥੋਡਾ ਵਿਆਹ ਨੀ ਹੁੰਦਾ
ਤੜਕੇ ਉੱਠ ਕੇ ਨਾਇਆ ਕਰੋ
ਰੰਨਾਂ ਵਾਲਿਆਂ ਦੇ
ਦਰਸ਼ਨ ਪਾਇਆ ਕਰੋ।
ਬਾਰੀ ਬਰਸੀ ਖੱਟਣ ਗਿਆ ਸੀ ਖੱਟ
ਕੇ ਲਿਆਂਦੀ ਡੱਬੀ ਤਾਏ ਨੇ ਤਾਈ ਲਾਡਲੀ ਰੱਖੀ
ਸਿਰ ਮੁੰਨ ਕੇ ਵਿਚਾਲੇ ਬੋਧੀ ਰੱਖੀ
ਜੇ ਮਾਮੀ ਤੂੰ ਨੱਚਣ ਜਾਣਦੀ, ਦੇ ਦੇ ਗਿੱਧੇ ਵਿੱਚ ਗੇੜਾ ….
ਰੂਪ ਤੇਰੇ ਦੀ ਗਿੱਠ ਗਿੱਠ ਲਾਲੀ, ਤੈਥੋਂ ਸੋਹਣਾ ਕੇਹੜਾ …
ਨੀ ਦੀਵਾ ਕੀ ਕਰਨਾ, ਚਾਨਣ ਹੋ ਜਾਉ ਤੇਰਾ …….
ਨੀ ਦੀਵਾ ਕੀ ਕਰਨਾ, ਚਾਨਣ ਹੋ ਜਾਉ ਤੇਰਾ …..
ਛੋਟੀ ਭਾਬੀ ਵਿਆਹ ਕੇ ਆਈ
ਬਹਿਗੀ ਪੀੜਾ ਡਾਹਕੇ ਬਈ ਸੱਸ ਕਹੇ
ਤੂੰ ਰੋਟੀ ਖਾਲੈ ਨੂੰਹ ਸੰਗਦੀ ਨਾ ਖਾਵੇ
ਮੂੰਹ ਵਿਚ ਭਾਬੀ ਦੇ ਨਣਦ ਬੁਰਕੀਆਂ ਪਾਵੇ-2