ਕਾਲੇ ‘ਜੇ ਤੰਬੇ ਵਾਲਿਆ
ਤੇਰੇ ਤੰਬੇ ਤੋਂ ਡਰ ਲਗਦਾ
ਤੰਬਾ ਤਾਂ ਦਿਆਂ ਉਤਾਰ
ਬਾਪ ਦੇ ਡੰਡੇ ਤੋਂ ਡਰ ਲਗਦਾ
punjabi boliyan lyrics
ਸੱਸੇ ਨੀ ਸਮਝਾ ਲੈ ਪੁੱਤ ਨੂੰ,
ਘਰ ਨੀ ਬਿਗਾਨੇ ਜਾਂਦਾ,
ਨੀ ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਂਦਾ,
ਨੀ ਚੰਦਰੇ ਨੂੰ ਇਸ਼ਕ ਬੂਰਾ,
ਬਿਨ ਪੌੜੀ ਚੜ੍ਹ ਜਾਂਦਾ,
ਨੀ ਚੰਦਰੇ
ਆ ਵਣਜਾਰਿਆ ਬਹਿ ਵਣਜਾਰਿਆ
ਆਈਂ ਹਮਾਰੇ ਘਰ ਵੇ
ਚਾਰ ਕੁ ਕੁੜੀਆਂ ਕਰ ਲੂ ਕੱਠੀਆਂ
ਕਿਉਂ ਫਿਰਦਾ ਏਂ ਦਰ ਦਰ ਵੇ
ਝਿੜਕਾਂ ਰੋਜ਼ ਦੀਆਂ
ਮੈਂ ਜਾਊਂ-ਗੀ ਮਰ ਵੇ।
ਸੱਸੇ ਨੀ ਸਮਝਾ ਲੈ ਪੁੱਤ ਨੂੰ,
ਘਰ ਨੀ ਬਿਗਾਨੇ ਜਾਂਦਾ,
ਨੀ ਘਰ ਦੀ ਸ਼ੱਕਰ ਬੂਰੇ ਵਰਗੀ,
ਗੁੜ ਚੋਰੀ ਦਾ ਖਾਂਦਾ,
ਨੀ ਸਮਝਾ ਸੱਸੀਏ,
ਸਾਥੋ ਜਰਿਆ ਨੀ ਜਾਂਦਾ,
ਨੀ ਸਮਝਾ
ਵਿੱਚ ਬਾਗਾਂ ਦੇ ਸੋਹੇ ਕੇਲਾ
ਖੇਤਾਂ ਵਿੱਚ ਰਹੂੜਾ
ਤੈਨੂੰ ਵੇਖ ਕੇ ਤਿੰਨ ਵਲ ਖਾਵਾਂ
ਖਾ ਕੇ ਮਰਾਂ ਧਤੂਰਾ
ਕਾਹਨੂੰ ਪਾਇਆ ਸੀ
ਪਿਆਰ ਵੈਰਨੇ ਗੂੜਾ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਦਾਣੇ
ਹਰ ਜੀਜਾ ਰੱਖੇ ਅੱਖ ਸਾਲੀ ਤੇ
ਓਹਨੂੰ ਭੈਣ ਕੋਈ ਨਾ ਜਾਣੇ
ਸਭ ਤੋਂ ਮੂਹਰੇ ਆਉਂਦਿਆਂ ਬੇ
ਤੇਰੀ ਬਾਂਦਰ ਬਰਗੀ ਬੂਥੀ
ਨਾਸਾਂ ਤਾਂ ਮਿੱਡੀਆਂ ਫਿੱਡੀਆਂ ਵੇ
ਮੱਥਾ ਭੱਜੀ ਹੋਈ ਠੂਠੀ
ਟੰਗਾਂ ਤਾਂ ਬਿੰਗ ਤੜਿੰਗੀਆਂ ਵੇ
ਧਰਮ ਨਾਲ ਗੱਲ ਰਤਾ ਨਾ ਝੂਠੀ
ਇਕੋ ਬੋਲ ਬੋਲਾਂ,
ਬੋਲਾਂ ਨਾ ਕੋਈ ਹੋਰ ਵੇ,
ਸਾਉਣ ਦਾ ਮਹੀਨਾ,
ਬਾਗਾਂ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ,
ਗੱਡੀ ਨੂੰ ਖਾਲੀ ਤੋਰ ਵੇ,
ਅਸਾਂ ਨੀ
ਨਾ ਵੇ ਪੂਰਨਾ ਚੋਰੀ ਕਰੀਏ
ਨਾ ਵੇ ਮਾਰੀਏ ਡਾਕਾ
ਬਾਰਾਂ ਬਰਸ ਦੀ ਸਜ਼ਾ ਬੋਲ ਜੂ
ਪੀਹਣਾ ਪੈ ਜੂ ਆਟਾ
ਨੇੜੇ ਆਈ ਦੀ ਬਾਂਹ ਨਾ ਫੜੀਏ
ਲੋਕੀ ਕਹਿਣਗੇ ਡਾਕਾ
ਕੋਠੀ ਪੂਰਨ ਦੀ
ਵਿੱਚ ਪਰੀਆਂ ਦਾ ਵਾਸਾ।
ਇਕ ਕੁੜੀ ਤੂੰ ਕੁਆਰੀ,
ਦੂਜੀ ਅੱਖ ਟੂਣੇਹਾਰੀ,
ਤੀਜਾ ਲੌਗ ਲਿਸ਼ਕਾਰੇ ਮਾਰ ਮਾਰ ਪੱਟਦਾ,
ਨੀ ਤੂੰ ਜਿਉਣ ਜੋਗਾ ਛੱਡਿਆਂ ਨਾ ਪੁੱਤ ਜੱਟ ਦਾ
ਜੇ ਮੁੰਡਿਆਂ ਤੂੰ ਵਿਆਹ ਵੇ ਕਰਾਉਣਾ
ਬਹਿ ਜਾ ਖੇਤ ਦਾ ਰਾਖਾ
ਆਉਂਦੀ ਜਾਂਦੀ ਨੂੰ ਕੁੱਝ ਨਾ ਆਖੀਏ
ਦੂਰੋਂ ਲੈ ਲਈਏ ਝਾਕਾ
ਜੇ ਤੈਂ ਇਉਂ ਕਰਨੀ
ਵਿਆਹ ਕਰਵਾ ਲੈ ਕਾਕਾ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਪਰਾਤ
ਨਾਚਲੋ ਨੀ ਕੁੜੀਓ
ਅੱਜ ਸ਼ਗਨਾਂ ਵਾਲੀ ਰਾਤ