ਬੀਬੀ ਤਾਂ ਲਾੜਿਆ ਨਿਰੀ ਗੌਰਜਾਂ
ਬੇ ਤੂੰ ਜੰਗਲ ਦਾ ਰਿੱਛ ਬੇ
ਬੀਬੀ ਤਾਂ ਨਾਜਕ ਫੁੱਲਾਂ ਜਹੀ
ਬੇ ਤੂੰ ਤਾਂ ਮੁੱਢਾ ਇੱਖ ਬੇ
punjabi boliyan for wedding
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕਟਾਰੀਏ।
ਸੱਚ ਦੇ ਸਫਰ ਤੇ ਸਦਾ ਤੁਰੀਏ,
ਜ਼ਿੰਦਗੀ ਦੇਸ਼ ਤੇ ਕੌਮ ਤੋਂ ਵਾਰੀਏ।
ਸੰਜਮ ਰੱਖੀਏ ਖਾਣ, ਪੀਣ ਤੇ ਬੋਲਣੇ ਦਾ,
ਸਦਾ ਜਿੱਤੀਏ, ਕਦੇ ਵੀ ਨਾ ਹਾਰੀਏ।
ਡੁੱਬੀਏ ਨਾ ਸੱਤ ਸਮੁੰਦਰੀਂ………,
ਡੁੱਬਦੇ ਸਦਾ ਹੀ ਤਾਰੀਏ।
ਘੋੜਾ ਆਰ ਨੂੰ ਵੇ,
ਘੋੜਾ ਪਾਰ ਨੂੰ ਵੇ,
ਪੇਕੇ ਛੱਡੀਏ ਨਾ ਨਾਰ ਮੁਟਿਆਰ ਨੂੰ ਵੇ,
ਪੇਕੇ ਛੱਡੀਏ ……,
ਕੀ ਨੀ ਤੇਰੇ ਬੇਰ ਤੋੜ ਲੇ
ਕੀ ਨੀ ਤੋੜ ਲਈ ਬੇਰੀ
ਰੁੱਗ ਭਰ ਕੇ ਮੇਰਾ
ਕੱਢ ਲਿਆ ਕਾਲਜਾ
ਬਹਿ ਜੇ ਤੇਰੀ ਬੇੜੀ
ਜੱਦੀਏ ਦੇਣ ਦੀਏ
ਨੀਂਦ ਗਵਾ ਤੀ ਮੇਰੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਮੋਲ।
ਦੁੱਧ, ਦੁੱਧ ਦਾ, ਪਾਣੀ ਦਾ ਪਾਣੀ,
ਐਵੇਂ ਨਾ, ਕਾਂਜੀ ਘੋਲ।
ਜੱਗ ਮੰਚ, ਬੰਦਾ ਅਭਿਨੈ ਕਰਦਾ,
ਨਿਭਾਉਂਦਾ ਆਪਣਾ ਸਹੀ ਰੋਲ।
ਉੱਤੇ ਮਿੱਟੀ ਦੇ……,
ਨਾ ਕਸਤੂਰੀ ਡੋਲ੍ਹ।
ਘੋੜਾ ਆਰ ਦਾ ਵੇ,
ਘੋੜਾ ਪਾਰ ਦਾ ਵੇ,
ਸਾਨੂੰ ਤੂੰਬਾ ਸੁਣਾ ਦੇ ਇੱਕ ਤਾਰ ਦਾ ਵੇ,
ਸਾਨੂੰ ਤੂੰਬਾ …….,
ਸੁਣ ਵੇ ਸਿਪਾਹੀਆ ਵਰਦੀ ਵਾਲਿਆ
ਮੈਂ ਤੇਰੀ ਮਤਵਾਲੀ
ਜੁਗ-ਜੁਗ ਆਵੀਂ ਗਲੀਂ ਅਸਾਡੀ
ਝਾਕੀ ਕਦੇ ਨਾ ਮਾਰੀਂ
ਸੋਲ੍ਹਾਂ ਸਾਲ ਉਮਰ ਹੈ ਮੇਰੀ
ਬੁਰੀ ਨੀਤ ਨਾ ਧਾਰੀਂ
ਭੌਰਾਂ ਵਾਂਗੂੰ ਲੈ ਲੈ ਵਾਸ਼ਨਾ
ਫੁੱਲ ਤੋੜੀਂ ਨਾ ਡਾਲੀ
ਮਾਪਿਆਂ ਕੋਲੋਂ ਡਰਦੀ ਆਖਾਂ
ਇਸ਼ਕ ਦੀ ਬੁਰੀ ਬਿਮਾਰੀ
ਕੈਦ ਕਰਾ ਦੇਉਂਗੀ
ਮੈਂ ਕਰਨਲ ਦੀ ਸਾਲੀ।
ਦੋ ਟੋਟੇ ਕਰ ਲਿਆ ਬੇ
ਨਰੰਜਣਾਂ ਕਰ ਲਿਆ ਮੁੰਜ ਦੀ ਰੱਸੀ ਦੇ
ਤੂੰ ਸਾਨੂੰ ਸੱਚ ਸੱਚ ਦੱਸ ਕੇ ਜਾਈਂ ਵੇ
ਤੇਰੇ ਨਾਨਕੇ ਕਿੱਥੇ ਦੱਸੀ ਦੇ
ਮੇਰੀ ਮਾਂ ਦਾ ਪਛੋਕਾ ਗੁੱਜਰਾਂ ਦਾ
ਭੈਣੇ ਚਾਟੇ ਰਿੜਕਦੇ ਲੱਸੀ ਦੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਾਰੀ।
ਛੜਿਆਂ ਦੇ ਅੱਗ ਨੂੰ ਗਈ,
ਚੱਪਣੀ ਵਗਾਹ ਕੇ ਮਾਰੀ।
ਛੜਾ ਗੁਆਂਢ ਬੁਰਾ,
ਹੁੰਦੀ ਬੜੀ ਖੁਆਰੀ।
ਛੜਿਓ ਮਰ ਜੋ ਵੇ..
ਪਾਵੇ ਵੈਣ ਕਰਤਾਰੀ।
ਘੜਾ,ਘੜੇ ਪਰ ਮੱਘੀ ਵੇ ਜਾਲਮਾ,
ਦਿਲ ਵਿੱਚ ਰੱਖਦਾ ਏ ਠੱਗੀ ਵੇ ਜਾਲਮਾ,
ਦਿਲ ਵਿੱਚ ……..
ਫੌਜ ‘ਚ ਭਰਤੀ ਹੋ ਗਿਆ ਢੋਲਾ
ਲੱਗੀ ਸੁਣ ਲੜਾਈ
ਸੁਣ-ਸੁਣ ਕੇ ਚਿੱਤ ਡੋਲੇ ਖਾਂਦਾ
ਡੋਲੇ ਖਾਂਦੀ ਮਾਈ
ਘਰ ਨੂੰ ਆ ਮਾਹੀਆ
ਨਾਰ ਫਿਰੇ ਕੁਮਲਾਈ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਖਾਰੀ।
ਸਹੁੰ ਲੱਗੇ ਕਾਦਰ ਦੀ,
ਲੱਗਦੀ ਜਗਤ ਤੋਂ ਪਿਆਰੀ।
ਤੇਰਾ ਸੇਵਾਦਾਰ ਭਾਬੀਏ,
ਭਾਵੇਂ ਪਿੰਡ ਦੇ ਵਿੱਚ ਸਰਦਾਰੀ।
ਲਾ ਕੇ ਪੁਗਾ ਭਾਬੀਏ.
ਸ਼ੌਕੀ ਦਿਓਰ ਨਾਲ ਯਾਰੀ।