ਡੱਬੀ ਵੀ ਜੀਜਾ ਕੰਚ ਦੀ
ਵੇ ਕੋਈ ਵਿਚ ਸੋਨੇ ਦੀ ਡਲੀ
ਜੀਜਾ ਤੂੰ ਤਾਂ ਫੁੱਲ ਗੁਲਾਬ ਦਾ
ਸਾਡੀ ਭੈਣ ਚੰਬੇ ਦੀ
ਵੇ ਅੱਜ ਦਿਨ ਖੁਸ਼ੀ ਦਾ ਵੇ-ਡਲੀ
punjabi boliyan for wedding
ਤੇਲ ਬਾਝ ਨਾ ਪੱਕਣ ਗੁਲਗੁਲੇ,
ਦੇਖ ਰਹੀ ਪਰਤਿਆ ਕੇ।
ਥੜਿਆਂ ਬਾਝ ਨਾ ਸੋਹਣੇ ਪਿੱਪਲ,
ਦੇਖ ਸੱਥਾਂ ਵਿੱਚ ਜਾ ਕੇ।
ਭੱਜ ਕੇ ਰਕਾਨੇ ਚੜ ਗੀ ਪੀਂਘ ਤੇ,
ਡਿੱਗ ਪੀ ਹੁਲਾਰਾ ਖਾ ਕੇ।
ਹਾਣ ਦਾ ਗੁਮਾਨ ਕਰ ਗੀ..
ਵਿੱਚ ਕੁੜੀਆਂ ਦੇ ਜਾ ਕੇ ।
ਨਾਉ ਪਰਮੇਸ਼ਰ ਦਾ ਲੈ ਕੇ ਗਿੱਧੇ ਵਿਚ ਵੜਦਾ
ਪਿੰਡ ਤਾਂ ਸਾਡੇ ਡੇਰਾ ਸਾਧ ਦਾ
ਮੈਂ ਸੀ ਗੁਰਮੁਖੀ ਪੜ੍ਹਦਾ
ਬਹਿੰਦੀ ਸਤਸੰਗ ‘ਚ
ਮਾੜੇ ਬੰਦੇ ਦੇ ਕੋਲ ਨੀ ਖੜ੍ਹਦਾ
ਨਾਉ ਪਰਮੇਸ਼ਰ ਦਾ
ਲੈ ਕੇ ਗਿੱਧੇ ਵਿਚ ਵੜਦਾ …….,
ਪਹਿਲੀ ਵਾਰ ਮੈਂ ਸਹੁਰੇ ਗਈ ਸਾਂ
ਮੱਥੇ ਲੱਗ ਗਿਆ ਤਾਰਾ
ਸਹੁਰਾ ਪਿੰਡ ਤਾਂ ਐਂ ਲੱਗਦਾ ਨੀ
ਜਿਵੇਂ ਦੋ ਪਿੰਡਾਂ ਦਾ ਵਾੜਾ
ਨੀ ਸਹੁਰੇ ਮੇਰੇ ਦੀ ਗੱਲ ਕੀ ਦੱਸਾਂ
ਨੀ ਉਹ ਐਡਾ ਲੰਮਾ, ਐਡਾ ਲੰਮਾ
ਜਿਉਂ ਬਿਜਲੀ ਦਾ ਖੰਭਾ ,
ਨੀ ਅੱਸੀ ਮੀਟਰ ਦੀ ਪੈਂਟ ਸਵਾਉਂਦਾ
ਹਾਲੇ ਵੀ ਗਿੱਟਿਉਂ ਨੰਗਾ
ਨੀ ਜੇਠ ਮੇਰੇ ਦੀ ਗੱਲ ਕੀ ਦੱਸਾਂ
ਉਹਦੀਆਂ ਐਡੀਆਂ ਮੁੱਛਾਂ
ਉਹ ਕਰਦਾ ਦੋ-ਦੋ ਗੁੱਤਾਂ
ਨੀ ਦਿਉਰ ਮੇਰੇ ਦੀ ਗੱਲ ਕੀ ਦੱਸਾਂ
ਉਹ ਕਾਕੇ ਦਾ ਵੀ ਕਾਕਾ
ਨਣਦ ਮੇਰੀ ਨੇ ਚਰਖਾ ਡਾਹਿਆ
ਮੈਂ ਵੱਟੇ ਸੀ ਧਾਗੇ
ਜੀਹਦੇ ਨਾਲ ਮੈਂ ਵਿਆਹੀ
ਸੁੱਤਾ ਪਿਆ ਨਾ ਜਾਗੇ ।
ਉਚਾ ਬੁਰਜ ਲਾਹੌਰ ਦਾ
ਵੇ ਮੈਂ ਖੜੀ ਸੁਕਾਮਾਂ ਕੇਸ
ਰੋਂਦੀ ਭੈਣ ਨੂੰ ਲੈ ਚੱਲਿਆ
ਕੋਈ ਸਾਡੀ ਨਾ ਜਾਂਦੀ
ਵੇ ਜੀਜਾ ਮੇਰਿਆ ਵੇ-ਪੇਸ਼
ਬੁੜਿਆਂ ਬਾਝ ਨਾ ਸੋਹਣ ਪਿੱਪਲ
ਫੁੱਲਾਂ ਬਾਝ ਫੁਲਾਈਆਂ।
ਹੰਸਾਂ ਨਾਲ ਹਮੇਲਾਂ ਸੋਹਣ,
ਵੰਗਾਂ ਨਾਲ ਕਲਾਈਆਂ।
ਧੰਨ ਭਾਗ ਮੇਰੇ ਆਖੇ ਪਿੱਪਲ,
ਕੁੜੀਆਂ ਨੇ ਪੀਘਾਂ ਪਾਈਆਂ।
ਸਾਉਣ ਵਿੱਚ ਕੁੜੀਆਂ ਨੇ….
ਪੀਘਾਂ ਖੂਬ ਚੜ੍ਹਾਈਆਂ।
ਬੋਲੀ ਪਾਮਾ ਰੂਹ ਖੁਸ਼ ਕਰ ਦਿਆਂ
ਕਹਿ ਦਿਆ ਬਾਤ ਕਰਾਂਗੀ ।
ਤੂੰਬੇ ਤੇ ਢੋਲਕ ਨੇ
ਪੂਰਤੀ ਗਿੱਧੇ ਦੀ ਸਾਰੀ
ਬੋਲੀ ਉਹ ਪਾਊਂ
ਜੇੜੀ ਘਿਉ ਦੇ ਮਾਂਗ ਨਿਤਾਰੀ
ਪਿੰਡ ਕੱਟੂ ਨਾਉ ਭਗਤੂ ਮੇਰਾ
ਬਣਿਆ ਖੂਬ ਲਿਖਾਰੀ
ਫੁੱਲ ਬਘਿਆੜੀ ਦੇ
ਮੋਚਿਆ ਦੀ ਸਰਦਾਰੀ ……
ਠਾਰਾਂ ਚੱਕ ਦੇ ਚੋਬਰ ਸੁਣੀਂਦੇ
ਜਿਉਂ ਮਾਹਾਂ ਦੀ ਬੋਰੀ
ਦੁੱਧ ਮਲਾਈਆਂ ਖਾ ਕੇ ਪਲ ਗਏ
ਰੰਨ ਭਾਲਦੇ ਗੋਰੀ
ਗਿੱਟਿਓਂ ਮੋਟੀ ਪਿੰਜਣੀ ਪਤਲੀ
ਜਿਉਂ ਗੰਨੇ ਦੀ ਪੋਰੀ
ਕਾਲੀ ਨਾਲ ਵਿਆਹ ਨਾ ਕਰਾਉਂਦੇ
ਰੰਨ ਭਾਲਦੇ ਗੋਰੀ
ਰੋਂਦੀ ਚੁੱਪ ਨਾ ਕਰ
ਸਿਖਰ ਦੁਪਹਿਰੇ ਤੋਰੀ।
ਤੜਕੇ ਦੀ ਮੈਂ ਡੀਕਦੀ ਜੀਜਾ ਵੇ
ਵੇ ਤੂੰ ਆਇਉਂ ਪਿਛਲੀ ਵੇ ਰਾਤ
ਤੈਂ ਕਿੱਥੇ ਭੈਣਾਂ ਬੇਚੀਆਂ
ਵੇ ਦੱਲੀ ਮਾਂ ਦਿਆ ਸਰਬਣਾ
ਕੋਈ ਕਿੱਥੇ ਭਰੀ ਬੇ-ਜੁਗਾਤ
ਪੜ੍ਹਨ ਵਾਲੀਏ ਕੁੜੀਏ ਸੁਣ ਲੈ,
ਪੜ੍ਹ ਪੜ੍ਹ ਸਿੱਖਣ ਜਾਈਏ।
ਬਿਨਾਂ ਕ੍ਰਿਤ ਨਾ ਕੋਈ ਸਿੱਖਿਆ,
ਹੱਥੀਂ ਕ੍ਰਿਤ ਕਮਾਈਏ।
ਬਿਨਾਂ ਅਮਲ ਤੋਂ ਵਿਦਿਆ ਕੋਰੀ,
ਸਭਨਾਂ ਨੂੰ ਸਮਝਾਈਏ।
ਸਿੱਖਿਆ ਸਫਲੀ ਹੈ..
ਹੱਥੀਂ ਕੰਮ ਕਰਾਈਏ।
ਬਹਿ ਕੇ ਸੁਣਨਗੀਆ ਇੰਦਰ ਲੋਕ ਦੀਆਂ ਪਰੀਆਂ.
ਟੋਟੇ ਜੋੜਾ ਕਈ ਲੋਟ ਦੇ ਕਈ ਲੋਟ ਦੀਆਂ ਲੜੀਆਂ
ਵੇਲੇ ਧਰਮ ਦੀਆਂ ਵਿਚ ਦਰਗਾਹ ਦੇ ਹਰੀਆ.
ਆਰੀ-ਆਰੀ-ਆਰੀ
ਬਾਹਮਣਾਂ ਦੀ ਬੰਤੋ ਦੀ
ਫੇਰ ਠੇਕੇਦਾਰ ਨਾਲ ਯਾਰੀ
ਅਧੀਏ ਦਾ ਮੁੱਲ ਪੁੱਛਦੀ
ਫੇਰ ਬੋਤਲ ਪੀ ਗਈ ਸਾਰੀ
ਪੀ ਕੇ ਗੁੱਟ ਹੋ ਗਈ
ਠਾਣੇਦਾਰ ਦੇ ਗੰਡਾਸੀ ਮਾਰੀ
ਦੇਖੀਂ ਧੀਏ ਮਰ ਨਾ ਜਾਈਂ
ਮੇਰੀ ਦੁੱਧ ਮੱਖਣਾਂ ਦੀ ਪਾਲੀ
ਦੇਖੀਂ ਧੀਏ ਮਰ ਨਾ ਜਾਈਂ
ਮੇਰੀ ਬੋਤੇ ਵਾਂਗੂੰ ਸ਼ਿੰਗਾਰੀ
ਸਾਹਿਬਾਂ ਮੂਨ ਬਣੀ
ਫੇਰ ਮਿਰਜ਼ਾ ਬਣਿਆ ਸ਼ਿਕਾਰੀ।