ਅੰਮਾਂ ਨੀ ਅੰਮਾਂ,
ਐ ਕਿ ਕੀਤਾ ਨੀ ਅੰਮਾਂ,
ਧੀ ਮਧਰੀ ਜਵਾਈ ਤੇਰਾ ਲੰਮਾਂ ਨੀ ਅੰਮਾਂ,
ਧੀ ਮਧਰੀ ………,
punjabi boliyan for wedding
ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਮੇਚ ਦਾ ਨੀ,
ਜੀ ਟੀ ਰੋਡ ਤੇ ਪਕੌੜੇ ਵੇਚਦਾ ਨੀ,
ਜੀ ਟੀ…
ਓ ਪਹਿਲਾਂ ਨਾਮ ਗੁਰੂ ਧਿਆਈਏ
ਜਿਸ ਨੇ ਜਗਤ ਰਚਾਇਆ
ਬਾਈ ਭਾਂਤ ਭਾਂਤ ਦੇ ਫੁੱਲ ਸਜਾਕੇ
ਸੋਹਣਾ ਜਗਤ ਰਚਾਇਆ
ਓ ਕਦੇ ਕਿਸੇ ਦੀ ਕਹੀ ਨਾ ਕਰਦਾ
ਕਰਦਾ ਜੋ ਮਨ ਆਇਆ
ਬੋਲੀਆਂ ਪਾਓ ਮਿਤਰੋ
ਸਿਰ ਸਤਿਗੁਰ ਦੀ ਛਾਇਆ
ਛੰਨੇ ਤੇ ਛੰਨਾ,
ਛੰਨਾ ਭਰਿਆ ਜਵੈਣ ਦਾ,
ਵੇਖ ਲੈ ਸ਼ਕੀਨਾ, ਗਿੱਧਾ ਜੱਟੀ ਮਲਵੈਨ ਦਾ,
ਵੇਖ ਲੈ ਸ਼ਕੀਨਾ, ਗਿੱਧਾ ਜੱਟੀ ਮਲਵੈਨ ਦਾ,
ਦਾਣਾ-ਦਾਣਾ-ਦਾਣਾ
ਸਹੁਰੇ ਨਹੀਂ ਜਾਣਾ
ਮੇਰਾ ਹਾਲੇ ਕੰਤ ਨਿਆਣਾ
ਗੁੱਲੀ ਡੰਡਾ ਖੇਡਦਾ ਫਿਰੇ
ਪੱਟ ਦਾ ਲਵੇ ਸਰਾਹਣਾ ·
ਭੌ ਦਾ ਨਾਸ਼ ਕਰੂ
ਨਾ ਜਾਣਦਾ ਅਜੇ ਹਲ ਵਾਹੁਣਾ
ਜੇਠ ਦੀ ਨੀਤ ਬੁਰੀ
ਸੈਨਤਾਂ ਕਰੇ ਮਰ ਜਾਣਾ
ਸੱਸ ਮੇਰੀ ਮਿੰਨਤ ਕਰੋ
ਬਹੂ ਮੰਨ ਲੈ ਰਾਮ ਦਾ ਭਾਣਾ।
ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਰੋਦਾ ਨਣਦੇ,
ਅੱਖਾਂ ਚੋ ਵਗਦਾ ਨੀਰ,
ਨੀ ਜਦ ……..,
ਨਾਨਕੀਆ ਕੁੜੀਆਂ ਉੱਚੀਆਂ ਤੇ ਲੰਮੀਆਂ
ਦਾਦਕੀਆ ਕੁੜੀਆਂ ਛੋਟੀਆਂ ਆਨੇ।
ਮੂੰਹ ਦੀਆਂ ਮਿੱਠੀਆਂ
ਦਿਲਾਂ ਦੀਆਂ ਖੋਟੀਆ ਆ ਨੇ
ਮੂੰਹ ਦੀਆਂ ਮਿੱਠੀਆਂ
ਦਿਲਾਂ ਦੀਆਂ ਖੋਟੀਆ ਆ ਨੇ….
ਹੋਰ ਤੇ ਹੋਰ ਤੇ ਨੀ,
ਸੱਸ ਲੜਦੀ ਪੁੱਤਾਂ ਦੇ ਜੋਰ ਤੇ ਨੀ,
ਸੱਸ ਲੜਦੀ…….
ਪਹਿਲਾਂ ਨਾਮ ਗੁਰਾਂ ਦਾ ਲੈਂਦਾ,
ਹੋਰ ਪਿੱਛੋਂ ਕੰਮ ਕਰਦਾ।
ਡੇਰੇ ਮੈਂ ਤਾਂ ਸੰਤਾਂ ਦੇ,
ਰਿਹਾ ਗੁਰਮੁਖੀ ਪਦਾ।
ਜਿਹੜਾ ਫੁਲ ਵੇਲ ਨਾਲੋਂ ਟੁੱਟੇ,
ਮੁੜ ਕੇ ਵੇਲ ਨੀ ਚੜ੍ਹਦਾ।
ਨਾਉਂ ਲੈ ਕੇ ਗੁਰ ਪੀਰ ਦਾ
ਆ ਕੇ ਗਿੱਧੇ ਵਿੱਚ ਵੜਦਾ।
ਭਾਬੀ, ਭਾਬੀ, ਕਰਦਾ ਭਾਬੀਏ,
ਪਦਾਂ ਤੇਰੀ ਬਾਣੀ।
ਨਿੱਕੀ ਜਹੀ ਗੱਲ ਬਣਾ ਲਈ ਵੱਡੀ,
ਤੰਦ ਦੀ ਬਣ ਗੀਤਾਣੀ।
ਆ ਭਾਬੀ ਘਰ ਬਾਰ ਸਾਂਭ ਲੈ,
ਰੱਖੂ ਬਣਾ ਕੇ ਰਾਣੀ।
ਮਰਦੇ ਦੇਵਰ ਦੇਪਾ ਦੇ
ਮੁੰਹ ਵਿੱਚ ਪਾਣੀ।
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ,
ਸੰਮੀ ਮੇਰੀ ਵਾਰ,
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ,
ਕੋਠੇ ਉੱਤੇ ਕੋਠੜਾ ਨੀਂ ਸੰਮੀਏ,
ਕੋਠੇ ਤਪੇ ਤੰਦੂਰ ਮੇਰੀ ਸੰਮੀਏ,
ਖਾਵਣ ਵਾਲਾ ਦੂਰ ਨੀਂ ਸੰਮੀਏ,
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ,
ਸੰਮੀ ਮੇਰੀ ਵਾਰ,
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ।
ਤਾਰਾਂ-ਤਾਰਾਂ-ਤਾਰਾਂ
ਬੋਲੀਆਂ ਦਾ ਖੂਹ ਭਰ ਦਿਆਂ
ਜਿਥੇ ਪਾਣੀ ਭਰਨ ਮੁਟਿਆਰਾਂ
ਬੋਲੀਆਂ ਦੀ ਸੜਕ ਬੰਨ੍ਹਾਂ
ਜਿੱਥੇ ਚਲਦੀਆਂ ਮੋਟਰਕਾਰਾਂ
ਬੋਲੀਆਂ ਦੀ ਰੇਲ ਭਰਾਂ
ਜਿੱਥੇ ਦੁਨੀਆਂ ਚੜ੍ਹੇ ਹਜ਼ਾਰਾਂ
ਬੋਲੀਆਂ ਦੀ ਕਿੱਕਰ ਭਰਾਂ
ਜਿੱਥੇ ਕਾਟੋ ਲਵੇ ਬਹਾਰਾਂ
ਬੋਲੀਆਂ ਦੀ ਨਹਿਰ ਭਰਾਂ
ਜਿੱਥੇ ਲਗਦੇ ਮੋਘੇ ਨਾਲਾਂ
ਜਿਉਂਦੀ ਮੈਂ ਮਰ ਗਈ
ਕੱਢੀਆਂ ਜੇਠ ਨੇ ਗਾਲਾਂ।