ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਹਜ਼ਾਰੇ।
ਨਰਕ ਸੁਰਗ ਦੋਵੇਂ ਨੇ ਏਥੇ,
ਐਵੇਂ ਫਿਰਦੇ ਮਾਰੇ ਮਾਰੇ।
ਚੰਗੀ ਸੋਚ ਚੰਗੇ ਕਾਰਜ,
ਸਹਿਜ ਰਹਿੰਦੇ ਸਾਰੇ।
ਪੁੱਠਿਆਂ ਬੋਲਾਂ ਨੂੰ……
ਰੱਬ ਨੇ ਨਰਕ ਖਿਲਾਰੇ।
punjabi boliyan for giddha
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਨੀ ਮੈ ਅੰਦਰ ਪਿਆ,
ਤੂੰ ਸਹਿ ਲੈ ਮੇਰੀਏ ਨਾਰੇ,
ਨੀ ਮੈ ….,
ਸੱਸੇ ਨੀ ਸਮਝਾ ਲੈ ਪੁੱਤ ਤੂੰ
ਨਿੱਤ ਤੇਲਣ ਦੇ ਜਾਂਦਾ
ਘਰ ਦੀ ਨਾਰ ਨਾਲ ਗੱਲ ਨਾ ਕਰਦਾ
ਉਹਦਾ ਪਿਆਰ ਹੰਢਾਂਦਾ
ਸੁੰਨੀਆਂ ਸੇਜਾਂ ਤੇ
ਜਾਨ ਹੀਲ ਕੇ ਜਾਂਦਾ
ਜਾਂ
ਖਾਤਰ ਤੇਲਣ ਦੇ
ਨਦੀਆਂ ਚੀਰ ਕੇ ਜਾਂਦਾ।
ਆਉਂਦੀ ਕੁੜੀਏ ਜਾਂਦੀ ਕੁੜੀਏ
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿੱਚੋਂ ਭੇਲੀ
ਨੀਂ ਵੀਰਾ ਮਾਪੇ ਨਿੱਤ ਮਿਲ ਦੇ
ਕੋਈ ਮੇਲਾ ਦੀ ਨਾ ਵਿੱਛੜੀ ਸਹੇਲੀ
ਨੀ ਵੀਰਾ ਮਾਪੇ ਨਿੱਤ ਮਿਲ ਦੇ
ਲੱਕ ਦਾ ਨਾਪ ਲੈਂਦੀਏ ਭੈਣੇ
ਨੀ ਹੱਥ ਦਾ ਮਿਣਦੀਏ ਗੁੱਟ
ਤੈਨੂੰ ਤਾਂ ਦੱਸਾਂ ਵਿਚਾਰ ਕੇ
ਨੀ ਇਹ ਦੋਹਾ ਧਰਮ ਦਾ
ਨੀ ਅਨਪੜ੍ਹ ਮੂਰਖੇ ਨੀ- ਪੁੱਤ
ਦਾਦਕੀਆਂ ਦੀ ਪੰਡ ਬੰਨ੍ਹ ਦਿਓ ਬੇ
ਅਸੀਂ ਸਿੱਟ ਛੱਪੜ ਵਿਚ ਆਈਏ
ਬਚਦੀਆਂ ਖੁਚਦੀਆਂ ਨੂੰ
ਅਸੀਂ ਗੋਡੇ ਘੁੱਟਣ ਲਾਈਏ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸੰਘੇੜੇ।
ਹੁੰਦੇ ਨਹੀਂ ਚੰਗੇ ਮਿੱਤਰਾ,
ਅੱਲੇ ਜ਼ਖਮ ਉਧੇੜੇ।
ਗੋਲੀ ਵਾਂਗੂੰ ਵੱਜ ਗਏ,
ਪੁੱਠੇ ਬੋਲ ਨੇ ਜਿਹੜੇ।
ਚੰਦ ਤੇ ਜੋ ਥੁੱਕਦੇ………,
ਆਪੇ ਜਾਣਗੇ ਰੇੜ੍ਹੇ।
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਵੇ ਤੂੰ ਕਿੱਧਰ ਗਿਆ,
ਜੇਠ ਸੈਨਤਾਂ ਮਾਰੇ,
ਵੇ ਤੂੰ ……,
ਸੱਸੇ ਨੀ ਸੋਮਝਾ ਲੈ ਪੁੱਤ ਨੂੰ
ਨਿੱਤ ਜਾ ਬਹਿੰਦਾ ਠੇਕੇ
ਬੋਤਲ ਪੀ ਕੇ ਅਧੀਆ ਦੱਸਦਾ
ਰੁਕੇ ਨਾ ਕਿਸੇ ਦੇ ਰੋਕੇ
ਜੇ ਸੱਸੀਏ ਤੂੰ ਦੇਵੇਂ ਸੁਨੇਹਾ
ਮੈਂ ਨਾ ਆਵਾਂ ਏਥੇ
ਘਰ ਦੀ ਅੱਗ ਮੱਚਦੀ
ਚੁੱਲ੍ਹੇ ਬਗਾਨੇ ਸੇਕੇ
ਜੀਤੋ ਕੁੜੀਏ ਛੱਡਦੇ ਚਰਖਾ ਲੈ ਫੁਲਕਾਰੀ
ਕਰ ਲੈ ਸਾਰੀ ਤਿਆਰੀ
ਨੀ ਤੀਆਂ ਵਿੱਚ ਪੈਣ ਲੁੱਡੀਆਂ
ਤੈਨੂੰ ਹਾਕ ਗਿੱਧੇ ਨੇ ਮਾਰੀ
ਨੀ ਤੀਆਂ ਵਿੱਚ ਪੈਣ ਲੁੱਡੀਆਂ
ਲੱਕ ਤੇਰੇ ਨੂੰ ਨਾਪ ਲਾਂ
ਹੱਥ ਦਾ ਮਿਣ ਲਾਂ ਗੁੱਟ
ਜੇ ਤੂੰ ਐਡੀ ਚਤਰ ਐ
ਮੈਨੂੰ ਦੱਸੀਂ ਦੋਹਾ ਕੀਹਦਾ
ਨੀ ਗੁਣੀ ਗਿਆਨੀਏ ਨੀ- ਪੁੱਤ
ਖੰਡ ਬੂਰਾ ਖਾ ਕੇ
ਮਾਮੀ ਫਿਰਦੀ ਰੁੱਸੀ ਕੁੜੇ
ਫੜ ਕੇ ਸਾਲੀ ਨੂੰ ਟੰਗਾਂ ਤੋਂ
ਕਰ ਦਿਓ ਜਮ੍ਹਾਂ ਈ ਪੁੱਠੀ ਕੁੜੇ