ਵਾ ਵਾ ਕਿ ਗਊਆਂ ਰੰਭਦੀਆਂ
ਮਾਮੇ ਤਾਂ ਸੌਂ ਗਏ ਚੜ੍ਹ ਕੇ ਚੁਬਾਰੇ
ਮਾਮੀਆਂ ਬਹਾਨੇ ਨਾਲ ਖੰਘਦੀਆਂ
punjabi boliyan for giddha
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਚੋਲ੍ਹੀ।
ਸਭੇ ਰੰਗ ਸਭਨਾਂ ਦੇ ਸਾਂਝੇ,
ਸਭ ਦੀ ਸਾਂਝੀ ਹੋਲੀ।
ਉੱਪਰ ਉੱਪਰ ਬੱਦਲ ਬੱਦਲੀ,
ਖੇਲ੍ਹੇ ਅੱਖ-ਮਚੋਲੀ।
ਰੰਗਤੀ ਰੰਗਾਂ ਨੇ….
ਰੰਗ ਰੰਗੀਲੀ ਹੋਲੀ।
ਥਾਲੀ ਉੱਤੇ ਥਾਲੀ,
ਥਾਲੀ ਉੱਤੇ ਛੰਨਾ,
ਘੜਾ ਦੰਦਾ ਨਾਲ ਚੁੱਕੇ,
ਤੈਨੂੰ ਤਾਂ ਮਜਾਜਣ ਮੰਨਾ,
ਘੜਾ ……..,
ਜਰਦੀ-ਜਰਦੀ-ਜਰਦੀ
ਮਰਦੀ ਮਰ ਜਾਊਂਗੀ
ਜੇ ਨਾ ਮਿਲਿਆ ਹਮਦਰਦੀ
ਆਣ ਬਚਾ ਲੈ ਵੇ
ਜਿੰਦ ਜਾਂਦੀ ਹੌਕਿਆਂ ਵਿੱਚ ਖਰਦੀ
ਮਿੱਤਰਾ ਹਾਣ ਦਿਆ
ਤੇਰੇ ਨਾਂ ਦੀ ਆਰਤੀ ਕਰਦੀ।
ਸਈਓ ਨੀ ਮੈਂ ਸੱਚ ਦੇ ਬੋਲ ਚਤਾਰਾਂ
ਨੀ ਛਿੰਦੋ ਤੇਰੀਆਂ ਦਾਦਕੀਆਂ
ਮੂੰਹੋਂ ਮਿੱਠੀਆਂ ਵਿਚੋਂ ਬਦਕਾਰਾਂ ਨੀ…..
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਭੈਣੀ।
ਜੱਗ ਦੇ ਵਿੱਚ ਹੈ, ਰਹਿਣਾ ਜਦ ਤੱਕ,
ਕੁਛ ਸੁਣਨੀ, ਕੁਛ ਕਹਿਣੀ।
ਭਲਾ ਕਰਨਾ, ਭਲਾ ਕਮਾਉਣਾ,
ਨੇਕ ਜਿਨ੍ਹਾਂ ਦੀ ਰਹਿਣੀ।
ਨੇਕੀ ਕਰ ਬੰਦਿਆ……,
ਸਦਾ ਨਾਲ ਜੋ ਰਹਿਣੀ।
ਤਰ ਵੇ ਤਰ ਵੇ ਤਰ ਵੇ,
ਤੂੰ ਕਿੰਨਾ ਸੁਣੀਦਾ,
ਮੈ ਇੰਲਤਾ ਦੀ ਜੜ ਵੇ,
ਤੂੰ ਮਿੰਨਾ …….,
ਢਾਈਆਂ-ਢਾਈਆਂ-ਢਾਈਆਂ
ਚੱਲਿਆ ਨਾ ਜ਼ੋਰ ਮਿੱਤਰਾ
ਨਾ ਚੱਲੀਆਂ ਚਤਰਾਈਆਂ
ਹੋ ਗਈ ਮਜਬੂਰ ਮਿੱਤਰਾ
ਵੇ ਨਾ ਲੱਗੀਆਂ ਤੋੜ ਨਿਭਾਈਆਂ
ਮਾਪਿਆਂ ਤੋਰ ਦਿੱਤੀ
ਕਰ ਕੇ ਬੇਪਰਵਾਹੀਆਂ।
ਵਾ-ਵਾ ਕਿ ਮਿਰਚਾਂ ਕੌੜੀਆਂ
ਮਾਮੀ ਕੰਜਰੀ ਸੂ ਪਈ
ਉਹਨੇ ਜੰਮੀਆਂ ਕਤੂਰੀਆਂ ਜੌੜੀਆਂ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਈਆਂ।
ਮਾਪੇ ਭਗਤਾਂ ਨੇ,
ਕੁੜੀਆਂ ਪੜ੍ਹਨ ਸਕੂਲੀਂ ਲਾਈਆਂ।
ਧੁੰਮਾਂ ਪਾਉਂਦੀਆਂ ਨੇ,
ਜਿਸ ਮੈਦਾਨੇ ਧਾਈਆਂ।
ਕਲਪਨਾ ਚਾਵਲਾ ਨੇ,
ਅੰਬਰੀਂ ਪੀਘਾਂ ਪਾਈਆਂ।
ਤੈ ਘਰ ਜੰਮਿਆ ਪੁੱਤ ਵੇ ਨਰਿੰਜਣਾ,
ਠੇਕੇ ਬਹਿ ਕੇ ਬੁੱਕ ਵੇ ਨਰਿੰਜਣਾ,
ਠੇਕੇ …….,
ਕੀਲਾ-ਕੀਲਾ-ਕੀਲਾ
ਹਿਜਰ ਤੇਰੇ ਦਾ ਮਾਰਿਆ ਗੱਭਰੂ
ਸੁੱਕ ਕੇ ਹੋ ਗਿਆ ਤੀਲਾ
ਬਈ ਖਾ ਕੇ ਮਹੁਰਾ ਮਰ ਜਾਊਗਾ
ਜੱਟੀਏ ਜੱਟ ਅਣਖੀਲਾ
ਭਲਕੇ ਉੱਡਜੇਂਗੀ
ਕਰ ਮਿੱਤਰਾਂ ਦਾ ਹੀਲਾ।