ਕੁੜਤਾ ਲਿਆਇਆ ਜੀਜਾ ਮਾਂਗਮਾ
ਬੇ ਤੇਰੇ ਆਉਂਦਾ ਗੋਡਿਉ ਥੱਲੇ
ਨਾ ਤੇਰੇ ਇਹਦਾ ਗਲਮਾ ਮੇਚ ਦਾ
ਬਟਣ ਗੋਗੜ ਤੋਂ ਥੱਲੇ
punjabi boliyan for giddha
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪਟਿਆਲੇ।
ਗਿੱਧੇ ਦੀ ਧਮਾਲ ਧਮਕੇ,
ਲੱਗ-ਗੇ ਬਰੂਹੀਂ ਤਾਲੇ।
ਬੋਲੀ ਪਤਲੋ ਦੀ,
ਚੱਕਲੇ ਕੰਧ ਦੁਆਲੇ।
ਨਾਗਣ ਕੀਲ੍ਹਣ ਨੂੰ ……
ਜੋਗੀ ਫਿਰਨ ਦੁਆਲੇ।
ਸਿਰਾ ਉੱਤੇ ਸੰਗੀ ਫੁੱਲ,
ਲਹਿੰਗੇ ਫੁਲਕਾਰੀਆਂ,
ਹੱਥਾ ਵਿੱਚ ਪੱਖੀਆਂ ਸੂਕਦੀਆਂ,
ਜਿਵੇ ਬਾਗੀ ਕੋਇਲਾਂ ਕੂਕਦੀਆਂ,
ਜਿਵੇ ਬਾਗੀ
ਕੁੜਤੀ ਤਾਂ ਤੇਰੀ ਹਰੀ ਛਾਂਟ ਦੀ
ਉੱਡਦਾ ਚਾਰ ਚੁਫੇਰਾ
ਗੋਰਿਆਂ ਪੱਟਾਂ ਦਾ ਦਰਸ਼ਨ ਦੇ ਦੇ
ਕੁਛ ਨੀ ਵਿਗੜਦਾ ਤੇਰਾ
ਚਰਖੇ ਜਾ ਬਹਿੰਦੀ
ਭੰਨ ਕੇ ਕਾਲਜਾ ਮੇਰਾ ।
ਪੱਗ ਵੀ ਲਿਆਇਆ ਜੀਜਾ ਮਾਂਗਮੀ
ਕੁੜਤਾ ਲਿਆਇਆ ਬੇ ਚੁਰਾ
ਚਾਦਰਾ ਮੇਰੇ ਬੀਰ ਦਾ
ਮੈਂ ਤਾਂ ਐਥੀ ਲਊਂ
ਬੇ ਨੰਗ ਜਾਤ ਬਦਰਿਆ ਵੇ-ਲੁਹਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘਰਿਆਲਾ।
ਗਾਜਰ ਵਰਗੀ ਏਸ ਕੁੜੀ ਦੇ,
ਗੱਲ਼ ਤੇ ਟਿਮਕਣਾ ਕਾਲਾ।
ਗੋਰੇ ਰੰਗ ਦੀ ਸਿਫਤ ਕਰਾਂ ਕੀ,
ਚੰਨ ਛੁਪਦਾ ਸ਼ਰਮ ਦਾ ਮਾਰਾ।
ਭਾਬੀ ਤੇਰਾ ਕੀ ਲੱਗਦਾ…….. ?
ਕਾਲੇ ਚਾਦਰੇ ਵਾਲਾ ?
ਸ਼ਾਮ ਸਵੇਰੇ ਉਠਦੀ ਬਹਿੰਦੀ,
ਹਰ ਪਲ ਧੀਏ ਧੀਏ ਕਹਿੰਦੀ,
ਮੈ ਤਿਉੜੀ ਨਾ ਪਾਵਾਂ,
ਜੇ ਸੱਸ ਮਾਂ ਬਣ ਜੇ,
ਪੇਕੇ ਕਦੇ ਨਾ ਜਾਵਾਂ,
ਜੇ ਸੱਸ
ਤੂੰ ਜੋ ਚਾਹੇਂ ਫੁੱਲ ਖੁਸ਼ੀ ਦੇ
ਕਿੱਥੋਂ ਤੋੜ ਲਿਆਵਾਂ
ਦਿਲ ਤਾਂ ਚਾਹੇਂ ਤੇਰੀ ਖਾਤਰ
ਉੱਡ ਅਸਮਾਨੀਂ ਜਾਵਾਂ
ਚੰਦ ਤਾਰਿਆਂ ਤੋਂ ਲੰਘ ਅਗੇਰੇ
ਫੁੱਲ ਨੇ ਮਿੱਧੇ ਲਤੜੇ ਮੇਰੇ
ਸੁਰਗੀਂ ਪੈਰ ਜਾ ਲਾਵਾਂ
ਚਰਨੀਂ ਤੇਰੇ ਟਿਕਾਵਾਂ
ਜੇ ਮਨਜ਼ੂਰ ਕਰੇਂ
ਲੱਖ-ਲੱਖ ਸ਼ੁਕਰ ਮਨਾਵਾਂ।
ਦਲਮੇਂ ਮਾਂਹ ਕੁੜੇ
ਨੀ ਦਲਮੇਂ ਮਾਂਹ ਕੁੜੇ
ਮਾਮੇ ਨੇ ਮਾਮੀ ਪੁੱਠੀ ਕਰਤੀ
(ਛੜਿਆਂ ਨੇ ਮਾਮੀ ਪੁੱਠੀ ਕਰ ‘ਤੀ)
ਟੰਗਾਂ ਕਰਤੀਆਂ ‘ਤਾਂਹ ਕੁੜੇ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਡੇਰਾ।
ਭਰਮ ਧਰਮ ਦੋਹੀਂ ਪਾਸੀਂ,
ਕੀ ਤੇਰਾ, ਕੀ ਮੇਰਾ।
ਲੋਕਾਂ ਦਾ, ਪਾਈਆ ਨੀ ਮੰਨਦੇ,
ਆਪਣਾ ਸੇਰ ਕਹਿ-ਸੇਰਾ।.
ਧਰਮ ਤੋਲੂਗਾ……….,
ਰੱਖ ਜਰਾ ਕੁ ਜੇਰਾ।
ਸੋਹਣੀ ਜਿਹੀ ਪੱਗ ਬੰਨਦਾ ਮੁੰਡਿਆਂ,
ਗਿਣ ਗਿਣ ਲਾਉਦਾ ਪੇਚ,
ਨੀ ਉਹ ਕਿਹੜਾ ਮਾਹੀ ਏ,
ਜਿਹਦੇ ਲੰਮੇ ਲੰਮੇ ਕੇਸ,
ਨੀ ਓਹ
ਕਾਲਿਆਂ ਹਰਨਾ ਬਾਗੀ ਚਰਨਾਂ
ਬਾਗਾਂ ਵਿੱਚ ਬਹਾਰਾਂ
ਰੁੱਤ ਮਸਤਾਨੀ ਰਾਤ ਚਾਨਣੀ
ਖਿੜੀਆਂ ਨੇ ਗੁਲਜ਼ਾਰਾਂ
ਬੇਰ ਪੱਕ ਗੇ ਸਰਮਾਂ ਫਲੀਆਂ
ਲੱਗੇ ਫੁੱਲ ਅਨਾਰਾਂ
ਪਰ ਤੂੰ ਚੰਨਾਂ ਨਾ ਮੁਸਕਾਵੇਂ
ਪੈ ਗਿਉਂ ਵਿੱਚ ਬਾਜ਼ਾਰਾਂ
ਤੇਰੇ ਹਾਸੇ ਤੋਂ
ਲੱਖ ਜਿੰਦੜੀਆਂ ਵਾਰਾਂ।