ਤੇਰੇ ਬੇ ਅਸੀਂ ਰੂਪ ਦੀ ਜੀਜਾ
ਵੇ ਕੋਈ ਮਾਲਾ ਲਈਏ ਵੇ ਪਰੋ
ਵਿਚ ਪਰੋਈਏ ਬੈਟਰੀ
ਜੀਹਦਾ ਮਹਿਲਾਂ ਚਾਨਣ
ਤੇ ਅਨਤੋਂ ਪਿਆਰਿਆ ਬੇ-ਹੋ
punjabi boliyan for giddha
ਮਾਲਵੇ ਦੀ ਜੱਟੀ,
ਵੇ ਮੈਂ ਗਿੱਧਿਆਂ ਦੀ ਰਾਣੀ।
ਚੰਨ ਵਰਗੀ ਤੇਰੀ ਨਾਰ ਸੋਹਣਿਆ,
ਕੋਹ ਕਾਫ ਦੀ ਹੂਰ।
ਵੇ ਚੰਡੀਗੜ੍ਹ ਕੋਠੀ ਪਾ ਦੇ,
ਪਿੰਡਾਂ ਵਿੱਚ ਉੱਡਦੀ ਧੂੜ॥
ਦਾਬੜੇ ਦੇ ਲੋਕਾ ਦੇ ਬਈ
ਰੋਹਤ ਚਮਾਰਾਂ ਆਲੀ
ਜੋਲ ਪਟਿਆਲੇ ਦੀ
ਜੁੱਤੀ ਉੱਤੇ ਦੀ ਮਾਰੀ
ਲੈ ਦਿਉਰਾ ਆਪਾਂ ਖੁਰਲੀ ਬਣਾਈਏ
ਕੋਲ ਬਣਾਈਏ ਚਰਨਾ
ਇੱਕ ਚਿੱਤ ਕਰਦਾ ਦਿਉਰ ਮੇਰੇ ਦਾ
ਗੱਡ ਦਿਆਂ ਖੇਤ ਵਿੱਚ ਡਰਨਾ
ਦਾਰੂ ਪੀਵਾਂਗੇ
ਕੌਲ ਬਾਂਝ ਨਹੀਂ ਸਰਨਾ ।
ਦੋ ਖਰਬੂਜੇ ਬਾਰਾਂ ਫਾੜੀਏ
ਕੋਈ ਮਿੱਠੇ ਉਹਨਾਂ ਦੇ ਬੀ
ਜੇ ਤੂੰ ਪੁੱਤ ਬਜੀਰ ਦਾ
ਸਾਡੀ ਭੈਣ ਰਾਜੇ ਦੀ
ਬੇ ਜੀਜਾ ਮੇਰਿਆ ਬੇ-ਧੀ
ਸਾਉਣ ਮਹੀਨਾ ਦਿਨ ਗਿੱਧੇ ਦੇ,
ਕੱਠ ਗਿੱਧੇ ਵਿਚ ਭਾਰੀ ।
ਸਭ ਤੋਂ ਸੋਹਣਾ ਨੱਚੇ ਸੰਤੋ,
ਨਰਮ ਰਹੀ ਕਰਤਾਰੀ।
ਲੱਛੀ ਕੁੜੀ ਮਹਿਰਿਆਂ ਦੀ,
ਲੱਕ ਪਤਲਾ ਬਦਨ ਦੀ ਭਾਰੀ।
ਨੱਚ ਲੈ ਸ਼ਾਮ ਕੁਰੇ,
ਤੇਰੀ ਆ ਗਈ ਨੱਚਣ ਦੀ ਵਾਰੀ।
ਪਟੜੀ ਫੇਰ ਦੀ ਪਾਮਾ ਬੋਲੀ
ਦੁਨੀਆਂ ਸਿਫਤ ਕਰੂਗੀ ਸਾਰੀ
ਪਾਈਏ-ਪਾਈਏ-ਪਾਈਏ
ਪੁੱਛਦੇ ਦਿਉਰ ਖੜ੍ਹੇ
ਤੇਰਾ ਕੀ ਦੁਖਦਾ ਭਰਜਾਈਏ,
ਪੱਲਾ ਚੱਕ ਉਤਲੇ ਦਾ
ਤੇਰੇ ਕੋਕੇ ਦਾ ਦਰਸ਼ਨ ਪਾਈਏ
ਸੋਹਣਾ ਮੁੱਖਣ ਦੇਹ
ਨਹੀਂ ਹੋਰ ਦੁਆਰੇ ਜਾਈਏ
ਮਿੱਤਰਾਂ ਨੂੰ ਕੀ ਘਾਟਾ
ਜੇਬ ਖੜਕਦੀ ਚਾਹੀਏ।
ਜੁੱਤੀ ਤਾਂ ਜੀਜਾ ਤੇਰੀ ਕੱਢਮੀਂ
ਵੇ ਕੋਈ ਵਿਚ ਤਿੱਲੇ ਦੀ ਤਾਰ
ਜੇ ਤੂੰ ਪੜ੍ਹਿਆ ਫਾਰਸੀ
ਮੇਰੀ ਭੈਣ ਕਸੀਦੇ
ਵੇ ਸਮਝ ਗਿਆਨੀਆ ਬੇ ਕਾਰ
ਤਾਰਾਂ-ਤਾਰਾਂ, ਤਾਰਾਂ,
ਬੋਲੀਆਂ ਦਾ ਪਿੜ ਬੰਨ੍ਹ ਦਿਆਂ,
ਜਿੱਥੇ ਗਿੱਧਾ ਪਾਉਣ ਮੁਟਿਆਰਾਂ।
ਬੋਲੀਆਂ ਦੀ ਛਾਉਣੀ ਪਾ ਦਿਆਂ,
ਜਿੱਥੇ ਫੌਜੀ ਰਹਿਣ ਹਜ਼ਾਰਾਂ।
ਗਿੱਧੇ ਦੇ ਵਿੱਚ ਪਾਉਣ ਬੋਲੀਆਂ,
ਅੱਲ੍ਹੜ ਜਿਹੀਆਂ ਮੁਟਿਆਰਾਂ।
ਨੱਚਦੀ ਨੰਦ ਕੁਰ ਤੋਂ,
ਸਣੇ ਤੋਪ ਟੈਂਕ ਮੈਂ ਵਾਰਾਂ।
ਸੁਣ ਨੀ ਕੁੜੀਏ ਨੱਚਣ ਵਾਲੀਏ
ਨਚਦੀ ਲੱਗੇ ਪਿਆਰੀ
ਭੈਣ ਤੇਰੀ ਨਾਲ ਵਿਆਹ ਕਰਾ ਲਾਂ
ਤੈਨੂੰ ਬਣਾਲਾਂ ਸਾਲੀ
ਮਾਂ ਤੇਰੀ ਨੂੰ ਸੱਸ ਬਣਾਲਾ
ਪਿਉ ਤੇਰੇ ਨੂੰ ਸਹੁਰਾ
ਤੇਰੇ ਪਿੰਡ ਵਿਚ ਨੀ
ਛੱਡ ਕੇ ਫਿਰੂੰਗਾ ਟੋਰਾ..
ਨੀ ਤੜਕੇ ਦਾ ਭਾਬੀ ਸੂੜ ਮਾਰਦਾ
ਨਾ ਨੀ ਘੱਲਿਆ ਟੁੱਕ ਟੇਰਾ
ਜੇ ਤਾਂ ਭਾਬੀ ਹੁੰਦੀ ਔਰਤ
ਸੌ-ਸੌ ਮਾਰਦੀ ਗੇੜਾ
ਛੱਪੜੀਆਂ ਦਾ ਪਾਣੀ ਪੀਤਾ
ਢਿੱਡ ਵਿੱਚ ਰੁੱਝੇ ਬਥੇਰਾ
ਭਾਬੀ ਅੱਡ ਹੋ ਜਾ
ਬਹੁਤ ਖੁਸ਼ੀ ਮਨ ਮੇਰਾ।