ਸੋਹਰੇ ਸੋਹਰੇ ਨਾ ਕਰਇਆ ਕਰ ਨੀ
ਵੇਖ ਸੋਹਰੇ ਘਰ ਜਾ ਕੇ ਨੀ
ਪਹਲਾ ਦਿੰਦੇ ਖੰਡ ਦੀਆਂ ਚਾਹਾਂ
ਫੇਰ ਦਿੰਦੇ ਗੁੜ ਪਾ ਕੇ
ਨੀ ਰੰਗ ਬਦਲ ਗਇਆ
ਦੋ ਦਿੰਨ ਸੋਹਰੇ ਜਾ ਕੇ
ਨੀ ਰੰਗ ਬਦਲ ਗਇਆ
ਦੋ ਦਿੰਨ ਸੋਹਰੇ ਜਾ ਕੇ
punjabi boliyan for giddha
ਊਠਾਂ ਵਾਲਿਓ ਵੇ
ਉਠ ਲੱਦੇ ਨੇ ਬਠਿੰਡੇ ਨੂੰ
ਟੈਰੀਕਾਟ ਲਿਆ ਦੇ
ਖੱਦਰ ਖਾਂਦਾ ਵੇ ਪਿੰਡੇ ਨੂੰ।
ਇਸ਼ਕ ਇਸ਼ਕ ਨਾ ਕਰਿਆ ਕਰ ਨੀ,
ਸੁਣ ਲੈ ਇਸ਼ਕ ਦੇ ਕਾਰੇ।
ਏਸ ਇਸ਼ਕ ਨੇ ਸਿਖਰ ਦੁਪਹਿਰੇ,
ਕਈ ਲੁੱਟੇ ਕਈ ਮਾਰੇ।
ਪਹਿਲਾਂ ਏਸ ਨੇ ਦਿੱਲੀ ਲੁੱਟੀ,
ਫੇਰ ਗਈ ਬਲਖ ਬੁਖਾਰੇ।
ਤੇਰੀ ਫੋਟੋ ਤੇ,
ਸ਼ਰਤਾਂ ਲਾਉਣ ਕੁਮਾਰੇ।
ਜਾਂ
ਤੇਰੀ ਫੋਟੋ ਤੇ
ਡਿੱਗ ਡਿੱਗ ਪੈਣ ਕੁਮਾਰੇ।
ਮੈਨੂੰ ਤਾਂ ਕਹਿੰਦਾ ਬਾਹਰ ਨੀ ਜਾਣਾ-ਜਾਣਾ
ਆਪ ਪਰਾਈਆਂ ਤੱਕਦਾ ਹੈ ਤੇ ਨੀ ਪਤਲਾ
ਜਿਹਾ ਮਾਹੀਆ ਜਾਨ ਮੁੱਠੀ ਵਿੱਚ ਰੱਖਦਾ-ਰੱਖਦਾ
ਊਠਾਂ ਵਾਲਿਓ ਵੇ
ਊਠ ਲੱਦੇ ਨੇ ਜਲੰਧਰ ਨੂੰ
ਨਿੱਤ ਦਾਰੂ ਪੀਵੇ
ਮੱਤ ਦਿਓ ਵੇ ਕੰਜਰ ਨੂੰ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰੂੜਾ।
ਉਥੋਂ ਦੀ ਇਕ ਨਾਰ ਸੁਣੀਂਦੀ,
ਕਰਦੀ ਗੋਹਾ ਕੂੜਾ।
ਆਉਂਦੇ ਜਾਂਦੇ ਨੂੰ ਦੁੱਧ ਪਿਲਾਉਂਦੀ,
ਡਾਹੁੰਦੀ ਪਲੰਘ ਪੰਘੂੜਾ।
ਬਾਂਹ ਛੱਡ ਵੇ ਮਿੱਤਰਾ,
ਟੁੱਟ ਗਿਆ ਕੱਚ ਦਾ ਚੂੜਾ।
ਸੁਣ ਵੇ ਮੁੰਡਿਆ ਕੈਂਠੇ ਵਾਲਿਆ,
ਖੂਹ ਟੋਭੇ ਨਾਂ ਜਾਈਏ
ਵੇ ਖੂਹ ਟੋਭੇ ਤੇਰੀ ਹੋਵੇ ਚਰਚਾ……
ਚਰਚਾ ਨਾਂ ਕਰਵਾਈਏ
ਵੇ ਜਿਸਦੀ ਬਾਂਹ ਫ਼ੜੀਏ,
ਸਿਰ ਦੇ ਨਾਲ ਨਿਭਾਈਏ
ਵੇ ਜਿਸ ਦੀ ਬਾਂਹ ਫੜੀਏ.
ਊਠਾਂ ਵਾਲਿਓ ਵੇ
ਊਠ ਲੱਦੇ ਨੇ ਲਹੌਰ ਨੂੰ
ਕੱਲੀ ਕੱਤਾਂ ਵੇ
ਘਰ ਘੱਲਿਓ ਮੇਰੇ ਭੌਰ ਨੂੰ।
ਤੇਰੀ ਖਾਤਰ ਰਿਹਾ ਕੁਮਾਰਾ,
ਜੱਗ ਤੋਂ ਛੜਾ ਅਖਵਾਇਆ।
ਨੱਤੀਆਂ ਵੇਚ ਕੇ ਖੋਪਾ ਲਿਆਂਦਾ,
ਤੇਰੀ ਝੋਲੀ ਪਾਇਆ।
ਜੇ ਡਰ ਮਾਪਿਆਂ ਦਾ,
ਪਿਆਰ ਕਾਸ ਤੋਂ ਪਾਇਆ।
ਨਿਦੋ-ਜਿੰਦੋ ਸਕੀਆਂ ਭੈਣਾਂ ,
ਦਿਓਰ-ਜੇਠ ਨੂੰ ਵਿਆਹਿਆ.,
ਦਿਓਰ ਤਾ ਕਹਿੰਦਾ ਮੇਰੀ ਸੋਹਣੀ.,
ਬੱਲੇ…..
ਦਿਓਰ ਤਾ ਕਹਿੰਦਾ ਮੇਰੀ ਸੋਹਣੀ.,
ਜੇਠ ਕਰੇ ਚਤਰਾਈਆਂ.,
ਬਾਲੀ ਸੋਹਣੀ ਦੇ ਵੰਗਾਂ ਮੇਚ ਨਾ ਆਇਆ,
ਬਾਲੀ ਸੋਹਣੀ ਦੇ ਵੰਗਾਂ ਮੇਚ ਨਾ ਆਇਆ…
ਉਠਾਂ ਵਾਲਿਓ ਵੇ
ਊਠ ਲੱਦੇ ਨੇ ਥੱਲੀ ਨੂੰ
ਆਪ ਚੜ੍ਹ ਗਿਆ ਰੇਲ
ਮੈਨੂੰ ਛੱਡ ਗਿਆ ਕੱਲੀ ਨੂੰ।
ਅੱਟੀਆਂ-ਅੱਟੀਆਂ-ਅੱਟੀਆਂ,
ਤੇਰਾ ਮੇਰਾ ਇਕ ਮਨ ਸੀ,
ਤੇਰੀ ਮਾਂ ਨੇ ਦਰਾਤਾਂ ਰੱਖੀਆਂ।
ਤੈਨੂੰ ਦੇਵੇ ਦੁੱਧ ਲੱਸੀਆਂ,
ਮੈਨੂੰ ਕੌੜੇ ਤੇਲ ਦੀਆਂ ਮੱਠੀਆਂ।
ਤੇਰੇ ਵਿਚੋਂ ਮਾਰੇ ਵਾਸ਼ਨਾ,
ਪੱਲੇ ਲੌਂਗ ਲੈਚੀਆਂ ਰੱਖੀਆਂ।
ਤੇਰੇ ਫਿਕਰਾਂ ‘ਚ,
ਰੋਜ਼ ਘਟਾਂ ਤਿੰਨ ਰੱਤੀਆਂ।