ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪੋਲੇ।
ਜਾਂ ਤੇਰਾ ਦਿਲ ਬੋਲੇ,
ਜਾਂ ਦਿਲ ਦਾ ਸੰਸਾ ਬੋਲੇ।
ਮੈਂ ਤਾਂ ਕਰ ਜਿਗਰਾ,
ਦਿਲ ਆਪਣੇ ਨੇ ਫੋਲੇ।
ਕੂੰਜ ਕੁਆਰੀ ਦਾ……..,
ਦਿਲ ਖਾਵੇ ਹਟਕੋਲੇ।
punjabi boliyan bari barsi
ਜੋਗੀਆਂ ਦੇ ਕੰਨਾ ਵਿੱਚ ਕੱਚ ਦੀਆਂ ਮੁਦਰਾਂ,
ਮੁਦਰਾਂ ਦੇ ਵਿੱਚੋਂ ਤੇਰਾ ਮੁੰਹ ਦਿਸਦਾ,
ਵੇ ਮੈ ਜਿਹੜੇ ਪਾਸੇ ਦੇਖਾਂ,ਮੈਨੂੰ ਤੂੰ ਦਿਸਦਾ,
ਵੇ ਮੈ ਜਿਹੜੇ …….,
ਛੜਾ ਛੜਾ ਕੀ ਲਾਈ ਏ ਰਕਾਨੇਂ
ਦੇਖ ਛੜੇ ਨਾਲ ਲਾ ਕੇ
ਪਹਿਲਾਂ ਛੜਾ ਤੇਰੇ ਭਾਂਡੇ ਮਾਂਜੂ
ਧੁਰ ਕੜਛੀ ਤੋਂ ਲਾ ਕੇ
ਫੇਰ ਛੜਾ ਤੇਰੀ ਕਰਦਾ ਸੇਵਾ
ਚਿੱਟੇ ਪਲੰਘ ਤੇ ਪਾ ਕੇ
ਹੁਣ ਕਿਉਂ ਮੁੱਕਰ ਗਈ
ਮਿੱਠੇ ਸੰਤਰੇ ਖਾ ਕੇ
ਜਾਂ
ਹੁਣ ਕਿਉਂ ਰੋਨੀ ਐਂ
ਅੜਬ ਛੜੇ ਨਾਲ ਲਾ ਕੇ।
ਥੋਡੀ ਤੂੜੀ ਗਲਦੀ ਸੀ
ਸਾਡੀ ਮੈਸ੍ਹ ਭੁੱਖੀ ਮਰਦੀ ਸੀ
ਬਚੋਲਿਆ ਭਲੇ ਰਲਾਏ ਸਾਕ ਜੀ
ਅਸੀਂ ਤੇਰੇ ਤੇ ਛੱਡੀ ਸੀ
ਪਰ ਤੈਂ ਕੱਚੀ ਵੱਢੀ ਸੀ
ਬਚੋਲਿਆ ਪਾਰੇ ਦੀ ਭਰੀ ਪਰਾਤ ਜੀ
ਸਾਡੇ ਸਾਰੇ ਕਮਾਰੇ ਸੀ
ਧੀ ਵਾਲੇ ਗਰਜਾਂ ਮਾਰੇ ਸੀ
ਦੋਹਾਂ ਪਾਸਿਆਂ ਤੋਂ ਲੈ ਲਈ ਛਾਪ ਜੀ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਘੋਲੇ।
ਭਰਮਣ ਮਾਂ ਪੁੱਛਦੀ,
ਕੋਈ ਤਾਂ ਚੁਬਾਰੇ ਵਿੱਚ ਬੋਲੇ।
ਇੱਕ ਤਾਂ ਮੈਂ ਬੋਲਾਂ,
ਇੱਕ ਲੱਠ ਚਰਖੇ ਦੀ ਬੋਲੇ।
ਤੈਨੂੰ ਭਰਮ ਪਿਆ……….,
ਜੋ ਬੋਲੇ ਸੋ ਬੋਲੇ।
ਨੀ ਫੇਰ ਛੜਾ ਰਗਤੂ ਚਟਨੀ,
ਖੱਟੀ ਅੰਬੀ ਪਾ ਕੇ,
ਨੀ ਬਹਿ ਜਾ ਪੀੜੇ ਤੇ,
ਰੇਵ ਪੰਜਾਮੀ ਪਾ ਕੇ,
ਨੀ ਬਹਿ ਜਾ……..,
ਛੜਾ ਛੜੇ ਨੂੰ ਦਵੇ ਦੁਲਾਸਾ
ਮੌਜ ਭਰਾਵੋ ਰਹਿੰਦੀ
ਦੋ ਡੱਕਿਆਂ ਨਾਲ ਅੱਗ ਮੱਚ ਪੈਂਦੀ
ਆਪੇ ਗੁੱਲੀ ਲਹਿੰਦੀ
ਛੜਿਆਂ ਦੀ ਉੱਖਲੀ ਤੇ
ਛਹਿ ਕੇ ਮੋਰਨੀ ਬਹਿੰਦੀ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਪੋਹਲੇ।
ਆਉਂਦੀ ਜਾਂਦੀ ਦੀ,
ਗੱਡੀ ਰੁਕ ਜੈ ਵਣਾਂ ਦੇ ਓਹਲੇ।
ਵਿੱਚ ਬੈਠੀ ਮੈਂ ਰੋਵਾਂ,
ਗੋਦੀ ਵਿੱਚ ਰੋਣ ਪਟੋਲੇ।
ਟੁੱਟਗੀ ਯਾਰੀ ਤੋਂ…….,
ਗਾਲ੍ਹ ਬਿਨਾਂ ਨਾ ਬੋਲੇ।
ਜੱਟਾਂ ਦੇ ਪੁੱਤ ਸਾਧੂ ਹੋ ਗੇ,
ਸਿਰ ਪਰ ਜਟਾਂ ਰਖਾਈਆਂ,
ਬਈ ਬਗਲੀਆਂ ਫੜ ਕੇ ਮੰਗਣ ਤੁਰ ਪੇ
ਖੈਰ ਨਾ ਪਾਉਦੀਆਂ ਮਾਈਆਂ,
ਚਿੱਟੇ ਦੰਦ ਮਨਜੀਤ ਦੇ
ਫਿਰ ਮੋਤੀਆਂ ਦੀ ਜੜਤ ਜੜੇ
ਸਹੇਲੀਆ ਸਲੋਚਨਾ ਦੀ
ਫੇਰ ਤੀਰ ਕਮਾਨ ਬਣਾਏ
ਜੰਪਰ ਬੰਤੋ ਦਾ
ਫਿਰ ਘੱਗਰੇ ਦੀ ਛਹਿਬਰ ਲਾਏ
ਰਾਣੀ ਇਉਂ ਤੁਰਦੀ
ਜਿਵੇਂ ਪਾਣੀ ‘ਚ ਤੁਰੇ ਮੁਰਗਾਈ
ਪਾਣੀ ਲੈਣ ਦੋ ਤੁਰੀਆਂ
ਮੂਹਰੇ ਨਣਦ ਮਗਰ ਭਰਜਾਈ
ਲੜ ਗਈ ਭਰਿੰਡ ਬਣਕੇ .
ਮੌਤ ਛੜਿਆਂ ਦੀ ਆਈ।
“ਆਉਣਾ ਕਿੱਥੇ ਤੇ ਬੀਬੀ ਨੀ ਬੇਬੇ ਬੇਚ ਕੇ ਆਇਆ”
ਫਿਰ ਝਟ ਆਪਣੇ ਮਾਈਕ ਤੇ ਆ ਖਲੋਂਦੀ ਹੈ
“ਕੀ ਕੁਸ ਵੱਟਿਆ ਬੇਬੇ ਦਾ ਕਿੰਨਾ ਨਾਮਾ ਥਿਆਇਆ”
ਇਕਦਮ ਫੇਰ ਲਾੜੇ ਵਾਲਾ ਮਾਈਕ ਕਾਬੂ ਕਰ ਲੈਂਦੀ ਹੈ,
“ਡੂਢ ਰੁਪੱਈਆ ਵੱਟਿਆ ਭੈਣੇ ਕਿਸੇ ਕੰਮ ਏ ਨਾ ਆਇਆ”
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਢੋਲੇ।
ਇੱਕ ਤੈਨੂੰ ਗੱਲ ਦੱਸਣੀ,
ਦੱਸਣੀ ਜਗਤ ਤੋਂ ਓਹਲੇ।
ਦਿਲ ਦਾ ਭੇਤੀ ਓਹ,
ਜੋ ਭੇਤ ਨਾ ਕਿਸੇ ਕੋਲ ਖੋਹਲੇ।.
ਕੂੰਜ ਕੁਆਰੀ ਦਾ ………,
ਨਰਮ ਕਾਲਜਾ ਡੋਲੇ।