ਜਾਂ ਤੂੰ ਦਿਉਰਾਂ ਅੱਡ ਵੇ ਹੋਜਾ,
ਨਹੀਂ ਤਾਂ ਕੱਢ ਲਾ ਕੰਧ ਵੇ,
ਮੈ ਬੁਰੀ ਕਰੂੰਗੀ,
ਆਕੜ ਕੇ ਨਾ ਲੰਘ ਵੇ,
ਮੈ ਬੁਰੀ …….,
punjabi boliyan bari barsi
ਨੀ ਜੱਟਾਂ ਦੇ ਪੁੱਤ ਪਾਉਣ ਬੋਲੀਆਂ
ਸੁਣ ਟੇਪਾਂ ‘ਚੋਂ ਗਾਣੇ
ਜੋਗੀ ਦਾ ਪੁੱਤ ਪਾਵੇ ਬੋਲੀਆਂ
ਰੱਖ ਕੇ ਬੀਨ ਸਿਰ੍ਹਾਣੇ
ਬਾਜ਼ੀਗਰ ਨੇ ਲਾਸਾਂ ਮੰਗਦੇ
ਮਰਾਸੀ ਪਾਉਣ ਪਖਾਣੇ
ਮਜ੍ਹਬੀ ਦਾ ਪੁੱਤ ਕਤਲ ਕਰਕੇ
ਜਾ ਬੈਠਦਾ ਠਾਣੇ
ਸੱਥਾਂ ਦੇ ਵਿੱਚ ਖੁੰਢ ਮੱਲ ਲੈਂਦੇ
ਸੱਤਰ ਸਾਲ ਦੇ ਸਿਆਣੇ
ਗੌਰਮਿੰਟ ਨੇ ਲਿਖ ਤਾ ਡੱਬੀ ਤੇ
ਦੋ ਹੀ ਹੋਣ ਨਿਆਣੇ
ਮੀਟਰ ਪੱਟ ਸਿੱਟੀਏ
ਕੈਂਪ ਲੱਗਿਆ ਲੁੱਦੇਆਣੇ।
ਤੀਆਂ ਜ਼ੋਰ ਲੱਗੀਆਂ ਜ਼ੋਰੋ ਜ਼ੋਰ ਲੱਗੀਆਂ
ਤੀਆਂ ਜ਼ੋਰ ਲੱਗੀਆਂ ਜ਼ੋਰੋ ਜ਼ੋਰ ਲੱਗੀਆਂ
ਮੇਰੇ ਪੇਕਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ
ਮੇਰੇ ਪੇਕਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ
“ਤੁਸੀਂ ਫੇਰ ਆਉਣਾ ਜੀ ਤੁਸੀਂ ਫੇਰ ਆਉਣਾ ਜੀ
ਅਸੀਂ ਕਰਾਂਗੇ ਟਹਿਲ ਸਵਾਈ ਤੁਸੀਂ ਫੇਰਾ ਪਾਉਣਾ ਜੀ”
ਪਿੰਡਾਂ ਵਿੱਚੋ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਣੀਆਂ।
ਓਹ ਕੀ ਜਾਣੈ ਪੀੜ ਪਰਾਈ,
ਜੀਹਦੀ ਜਿੰਦ ਨੀ ਬਣੀਆਂ।
ਨਿੱਕਾ ਕੰਡਾ, ਪੀੜ ਹੈ ਕਿੰਨੀ,
ਤਨ ਮਨ ਹੁੰਦੀਆਂ ਬਣੀਆਂ।
ਓਹੀਓ ਜਾਣਦੀਆਂ………,
ਜਿੰਦ ਜੀਹਦੀ ਤੇ ਬਣੀਆਂ।
ਨੀ ਮਹਿ ਏਦੇ ਨੂੰ ਘੱਲੋ ਸੁਨੇਹਾ,
ਲੈ ਜੇ ਏਹਨੂੰ ਆ ਕੇ,
ਜੇ ਇਹ ਮੁਕਰ ਗਈ,
ਮਰਜੂਗਾ ਗੁੜ ਖਾ ਕੇ,
ਜੇ ਇਹ …….,
ਉਰਲੇ ਖੇਤ ਦੀ ਕਿੱਕਰ ਵੇਚ ਤੀ
ਪਰਲੇ ਖੇਤ ਦੀ ਟਾਹਲੀ
ਘਰੇ ਆਏ ਨੇ ਕਣਕ ਵੇਚ ਤੀ
ਕਰ ਤੀ ਬਖਾਰੀ ਖਾਲੀ
ਮਾਰੂ ਸਾਰੀ ਗਹਿਣੇ ਧਰ ਤੀ
ਨਿਆਈਂ ‘ਚ ਬਿਠਾ ਤਾ ਮਾਲੀ
ਭੌਰ ਬਿਮਾਰ ਪਿਆ
ਉੱਡ ਗਈ ਮੱਥੇ ਦੀ ਲਾਲੀ।
ਆਉਂਦੀ ਕੁੜੀਏ ਜਾਂਦੀ ਕੁੜੀਏ
ਪਿੱਪਲੀ ਪੀਂਘਾਂ ਪਾਈਆਂ
ਨੀਂ ਗਿੱਧੇ ਚ ਧਮਾਲ ਮੰਚ ਦੀ
ਜਦੋਂ ਨੱਚੀਆਂ ਨਣਦਾਂ ਭਰਜਾਈਆਂ
ਗਿੱਧੇ ਚ ਧਮਾਲ ਮੱਚਦੀ
“ਲਾੜ੍ਹਿਆ ਕੱਲੜਾ ਕਿਉਂ ਆਇਆ ਵੇ ਅੱਜ ਦੀ ਘੜੀ
ਨਾਲ ਬੇਬੇ ਕਿਉਂ ਨਾ ਲਿਆਇਆ ਵੇ ਅੱਜ ਦੀ ਘੜੀ”
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕੋਟ।
ਬਾਬਾ ਤੁਰਿਆ, ਮੁੱਲ-ਤਾਨ ਤੋਂ,
ਆਇਆ ਫਰੀਦ-ਕੋਟ।
ਕੋਟ-ਕਪੂਰੇ ਹੋਏ ਫਤਵੇ,
ਮੁੱਲਾਂ-ਕਾਜ਼ੀ ਢੋਟ।
ਫਰੀਦ ਬਾਬਾ ਜੀ.. …
ਧੰਨ-ਧੰਨ, ਕੋਟ-ਕੋਟ।
ਆਉਣ ਜਾਣ ਨੂੰ ਨੌ ਦਰਵਾਜੇ,
ਖਿਸਕ ਜਾਣ ਨੂੰ ਮੋਰੀ,
ਕੱਢ ਕਾਲਜਾ ਤੈਨੂੰ ਦਿੱਤਾ,
ਮਾਂ ਬਾਪ ਤੋਂ ਚੋਰੀ,
ਲੈ ਜਾ ਹਾਣ ਦਿਆ,
ਨਾ ਡਾਕਾ ਨਾ ਚੋਰੀ,
ਲੈ ਜਾ
ਨੀ ਜੱਟਾਂ ਦੇ ਪੁੱਤ ਸਾਧੂ ਹੋ ਗੇ
ਸਿਰ ਤੇ ਜਟਾਂ ਰਖਾਈਆਂ
ਬਗਲੀ ਪਾ ਕੇ ਮੰਗਣ ਤੁਰ ਪਏ
ਖੈਰ ਨਾ ਪਾਉਂਦੀਆਂ ਮਾਈਆਂ
ਖੂਹ ਤੇ ਬਹਿ ਕੇ ਬੀਨ ਵਜਾਈ
ਚੁਟਕੀ-ਚੁਟਕੀ ਲਿਆਈਆਂ
ਅੱਖੀਆਂ ਪ੍ਰੀਤ ਦੀਆਂ
ਬੇ-ਕਦਰਿਆਂ ਨਾਲ ਲਾਈਆਂ।