ਸੁਣ ਨੀ ਕੁੜੀਏ ਨੱਚਣ ਵਾਲੀਏ
ਨੱਚਣਾ ਕੀਹਨੇ ਸਿਖਾਇਆ
ਜਦ ਗਿੱਧੇ ਵਿੱਚ ਨੱਚੋਂ ਕੁੜੀਏ
ਚੜ੍ਹਦਾ ਰੂਪ ਸਵਾਇਆ
ਨੱਚ ਲੈ ਮੋਰਨੀਏ
ਢੋਲ ਤੇਰਾ ਘਰ ਆਇਆ।
punjabi boliyan bari barsi
ਮੁਕਲਾਵੇ ਜਾਂਦੀ ਦਾ ਘੇਰੂਗਾ ਰੱਥ ਤੇਰਾ,
ਨੀ ਦੇ ਜਾ ਮੇਰੀ ਛਾਂਪ ਕੱਢ ਕੇ।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਅੱਟੀ
ਭੁੱਲੀ ਭੁੱਲੀ ਵੇ ਵੀਰਾ
ਤੇਰੇ ਖੇਤ ਦੀ ਪੱਟੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਦਾ ਟਹਿਣਾ।
ਟਹਿਣੇ ਵਿੱਚ ਕਿਉਂ ਵਿਆਹੀ ਬਾਬਲਾ,
ਉਥੇ ਜੇਠ ਨਰੈਣਾ।
ਬੰਦਿਆਂ ਵਾਂਗੂੰ ਮੈਂ ਸਮਝਾਇਆ,
ਉਹ ਨਹੀਂ ਮੰਨਾ ਕਹਿਣਾ।
ਤੁਰ ਜਾਉਂ ਪੇਕਿਆਂ ਨੂੰ,
ਮੈਂ ਸਹੁਰੀਂ ਨਹੀਂ ਰਹਿਣਾ।
ਆ ਵੇ ਯਾਰਾ, ਬਹਿ ਵੇ ਯਾਰਾ,
ਦਿਲ ਦੀ ਆਖ ਸੁਣਾਵਾਂ।
ਜਾਕਟ ਲਿਆ ਮਿੱਤਰਾ,
ਮੈਂ ਕੁੜਤੀ ਹੇਠ ਦੀ ਪਾਵਾਂ।
ਕੁੜਤੀ ਦੀ ਵਿਉਂਤ ਬੁਰੀ,
ਹਿੱਕ ਦੇ ਹੇਠ ਲਾਵਾਂ।
ਕੁੰਜੀਆਂ ਇਸ਼ਕ ਦੀਆਂ
ਕਿਸ ਜਿੰਦਰੇ ਨੂੰ ਲਾਵਾਂ।
ਅੰਬ ਦੀ ਟਾਹਣੀ ਤੋਤਾ ਬੈਠਾ,
ਬੈਠਾ ਬੈਠਾ ਬਿੱਠ ਕਰ ਗਿਆ,
ਮੇਰੀ ਭਰੀ ਜਵਾਨੀ ਨਿੱਠ ਕਰ ਗਿਆ,
ਮੇਰੀ ਭਰੀ
ਮਾਲਵੇ ਦੀ ਜੱਟੀ
ਵੇ ਮੈਂ ਗਿੱਧਿਆਂ ਦੀ ਰਾਣੀ
ਚੰਨ ਵਰਗੀ ਤੇਰੀ ਨਾਰ ਸੋਹਣਿਆਂ
ਕੋਹ ਕਾਫ ਦੀ ਹੂਰ
ਵੇ ਚੰਡੀਗੜ੍ਹ ਕੋਠੀ ਪਾ ਦੇ
ਪਿੰਡਾਂ ਵਿੱਚ ਉਡਦੀ ਧੂੜ।
ਮੇਰੀ ਦੁਨੀਆਂ ਬਣਾ ਦੇ ਹਨ੍ਹੇਰੀ,
ਵੇ ਛੁਪ ਜਾ ਚੰਨ ਵੈਰੀਆ।
ਸੱਸੇ ਨੀ ਪੁੱਤ ਬਾਹਲੇ ਜਣ ਲਏ
ਘਰ ਦਾ ਬਣਾ ਲਿਆ ਠਾਣਾ ,
ਮੈਂ ਵੀ ਯੱਕੇ ਬਿਨਾਂ
ਯੱਕੇ ਬਿਨਾਂ ਨਹੀਂ ਜਾਣਾ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਨੀਵਾਂ।
ਵੰਡਦੀ ਫਿਰਾਂ ਮੈਂ ਸ਼ੀਰਣੀਆਂ,
ਜੇ ਯਾਰ ਦੀ ਮੰਗ ਸਦੀਵਾਂ।
ਨਹੀਂ ਤਾਂ ਐਸੀ ਜਿੰਦੜੀ ਨਾਲੋਂ,
ਘੋਲ ਕੇ ਮਹੁਰਾ ਪੀਵਾਂ।
ਹੁਣ ਤਾਂ ਮਿੱਤਰਾ ਵੇ
ਬਾਝ ਤੇਰੇ ਨਾ ਜੀਵਾਂ।
ਆ ਵੇ ਯਾਰਾ, ਬਹਿ ਵੇ ਯਾਰਾ,
ਦਿਲ ਦਾ ਹਾਲ ਸੁਣਾਵਾਂ।
ਸੱਸ ਕੁਪੱਤੀ ਮਾਰੇ ਮਿਹਣੇ,
ਵਿਹੁ ਖਾ ਕੇ ਮਰ ਜਾਵਾਂ।
ਕੰਤ ਮੇਰੇ ਨੇ, ਕਰਤੀ ਬਾਲਣ,
ਕੀਹਨੂੰ ਆਖ ਸੁਣਾਵਾਂ।
ਕੁੰਜੀਆਂ ਹਿਜਰ ਦੀਆਂ,
ਕਿਸ ਜਿੰਦਰੇ ਨੂੰ ਲਾਵਾਂ।
ਅੰਬ ਦੀ ਟਾਹਣੀ ਤੋਤਾ ਬੈਠਾ,
ਅੰਬ ਪੱਕਣ ਨਾ ਦੇਵੇ,
ਸੋਹਣੀ ਭਾਬੋ ਨੂੰ, ਦਿਉਰ ਵਸਣ ਨਾ ਦੇਵੇ,
ਸੋਹਣੀ ਭਾਬੋ