ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਜੱਟਣਾ।
ਕੱਲਰ ਖੇਤੀ ਬੀਜ ਕੇ,
ਹੁੰਦਾ ਸੀ ਕੀ ਖੱਟਣਾ।
ਹੁਣ ਕੱਲਰ ਖੇਤੀ ਬੀਜ ਕੇ,
ਖੱਟਣਾ ਈ ਖੱਟਣਾ।
ਨਵੇਂ ਨਵੇਲਿਆਂ ਨੇ..
ਪੁਰਾਣਾ ਜੜੋਂ ਪੱਟਣਾ।
Punjabi Bolian
ਜੀਜਾ ਮੇਰਾ ਭਤੀਜਾ,
ਪੈਸੇ ਦਿੰਦਾ ਨੀ ਵੰਗਾਂ ਨੂੰ,
ਜੀਜਾ ਮੇਰਾ ……,
ਕੱਠੀਆਂ ਹੋ ਕੇ ਚੱਲੀਆਂ ਕੁੜੀਆਂ
ਨਾਹੁਣ ਨਦੀ ਤੇ ਆਈਆਂ
ਅਗਲੇ ਲੀੜੇ ਲਾਹ ਲਾਹ ਸੁੱਟਣ
ਥਾਨ ਰੇਸ਼ਮੀ ਲਿਆਈਆਂ
ਨੀ ਘਰ ਬੋਗੇ ਦੇ
ਗੱਭਰੂ ਦੇਣ ਦੁਹਾਈਆਂ।
ਛੱਜ ਓਹਲੇ ਛਾਲਣੀ ਪਰਾਤ ਉਹਲੇ ਤਵਾ ਓਏ
ਨਾਨਕੀਆਂ ਦਾ ਮੇਲ ਆਇਆ
ਸੂਰੀਆਂ ਦਾ ਰਵਾ ਉਇ
ਛੱਜ ਉਹਲੇ ਛਾਨਣੀ ਪਰਾਤ ਉਹਲੇ ਡੋਈ ਵੇ
ਨਾਨਕਿਆਂ ਦਾ ਮੇਲ ਆਇਆ
ਚੱਜ ਦਾ ਨਾ ਕੋਈ ਵੇ
ਧਨੁਸ਼ ਇੰਦਰ ਦੇਵ ਦਾ,
ਬਦਲਾਂ ਦੇ ਸੱਤ ਰੰਗ।
ਧਰਤੀ, ਰੁੱਖ, ਪਸ਼ੂ, ਪੰਛੀ,
ਹੋ ਗਏ ਸੀ ਬੇ-ਰੰਗ।
ਸਭ ਨੂੰ ਆਸਾਂ ਤੇਰੀਆਂ,
ਲੋਚਣ ਤੇਰਾ ਸੰਗ।
ਬਖਸ਼ਿਸ਼ ਇੰਦਰ ਦੇਵ ਦੀ,
ਧਰਤੀ ਰੰਗੋ ਰੰਗ ।
ਜੇ ਜੀਜਾ ਸਾਡੇ ਵੰਗਾਂ ਵੇ ਚੜਾਉਨੀਆਂ,
ਵੰਗਾਂ ਚੜਾ ਦੇ ਕਾਲੀਆਂ ਵੇ,
ਅਸੀਂ ਅਸਲ ਮਲੰਗਾਂ ਦੀਆਂ ਸਾਲੀਆਂ ਵੇ,
ਅਸੀਂ ਅਸਲ ……,
ਬੀਬੀ ਤਾਂ ਸਾਡੀ ਬਚੋਲਿਆ ਤਿੱਲੇ ਦੀ ਤਾਰ ਐ
ਮੁੰਡਾ ਤਾਂ ਲੱਭਿਆ ਤੈਂ ਪਿੰਡ ਦਾ ਘੁਮਿਆਰ ਐ
ਜੋੜ ਤਾਂ ਜੋੜਿਆ ਨਹੀਂ ਬਚੋਲਿਆ
ਬਿਚਲੀ ਤਾਂ ਲਕੋ ਲਈ ਬਚੋਲਿਆ
ਇੰਦਰ ਦੇਵ ਤੇ ਪਾਰਸੂ ਦੇਵੀ,
ਆਇਦ ਜੁਗਾਦਿ ਯਰਾਨੇ।
ਦੇਖ ਦੇਖ ਕੇ ਸੜੇ ਸਰੀਕਾ,
ਦੇਵੇ ਮੇਹਣੇ ਤਆਨੇ।
ਅਰਬਾਂ ਖਰਬਾਂ ਮਣ ਪਾਣੀ,
ਚੜ੍ਹਿਆ ਵਿੱਚ ਅਸਮਾਨੇ।
ਪਿਆਸਾਂ ਜੁਗਾਂ ਦੀਆਂ…….,
ਕੀਤੀਆਂ ਤਰਿਪਤ ਰਕਾਨੇ।
ਜੇ ਮੁੰਡਿਆਂ ਮੈਨੂੰ ਨੱਚਦੀ ਵੇਖਣਾ,
ਸੂਟ ਸਮਾ ਦੇ ਟਾਇਟ ਮੁੰਡਿਆਂ,
ਵੇ ਮੈ ਤੇਰੇ ਕਮਰੇ ਦੀ ਲਾਇਟ ਮੁੰਡਿਆ,
ਵੇ ਮੈ ……,
ਨੇਰ੍ਹ ਕੋਠੜੀ ਜੰਮਿਆਂ ਮਿਰਜਾ
ਲੱਖ-ਲੱਖ ਮੰਨੀ ਵਧਾਈ
ਪੰਜ ਰੁਪਈਏ ਉਹਨੂੰ ਦਿੱਤੇ
ਜਿਹੜੀ ਉਹਦੀ ਦਾਈ
ਮਿਰਜਾ ਵੱਢ ਸੁੱਟਿਆ
ਕੋਲ ਖੜ੍ਹੀ ਭਰਜਾਈ
ਜਾਂ
ਸਾਹਿਬਾਂ ਮਿਰਜੇ ਦੀ
ਬੂਅ ਬੂਅ ਕਰਦੀ ਆਈ।
ਪੋਣਾ ਲਾਹ ਲਿਆ ਝਾੜੀ ਤੋਂ
ਬਚੋਲਾ ਫੜਨਾ ਦਾਹੜੀ ਤੋਂ
ਪੋਣਾ ਲਾਹ ਲਿਆ ਖੁੰਡੇ ਤੋਂ
ਬਚੋਲਣ ਫੜਨੀ ਜੁੰਡੇ ਤੋਂ
ਪੋਣਾ ਲਾਹ ਲਿਆ ਥਾਲਾਂ ਤੋਂ
ਬਚੋਲਣ ਫੜਨੀ ਬਾਲਾਂ ਤੋਂ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸਾਰ।
ਪੰਜਾਂ ਗੁਰੂਆਂ ਪਿੱਛੋਂ,
ਛੇਵੇਂ ਚੱਕਣੀ ਪਈ ਤਲਵਾਰ।
ਵਾਰ ਸਹਿੰਦਿਆਂ ਪੈਂਦੀ ਹੈ,
ਵਾਹਰ ਦੇ ਪਿੱਛੋਂ ਵਾਹਰ।
ਮੀਰੀ, ਪੀਰੀ ਦੀ ।
ਸਮਝਣੀ ਪੈਂਦੀ ਸਾਰ।