ਆਇਆ ਸਾਵਣ, ਦਿਲ ਪਰਚਾਵਣ,
ਬਹਾਰਾਂ ਨਾਲ ਲਿਆਵੇ।
ਚਿੜਿਆਂ ਦੀ ਜੰਨ ਚੜ੍ਹਦੀ,
ਬੋਤਾ ਬਾਘੀਆਂ ਪਾਵੇ।
ਡੱਡੂਆਂ ਨੇ ਪਾਇਆ ਭੰਗੜਾ,
ਕਿਰਲਾ ਬੋਲੀਆਂ ਪਾਵੇ।
ਮੇਲਣ ਸੱਪ ਵਰਗੀ………,
ਛੜਾ ਘੜੀਸੀਂ ਜਾਵੇ।
Punjabi Bolian
ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਛੱਲੇ ਮੁੰਡਿਆਂ,
ਭਾਵੇਂ ਲਾ ਬੱਠਲਾਂ ਨੂੰ ਥੱਲੇ ਮੁੰਡਿਆਂ,
ਭਾਵੇਂ ਲਾ ………,
ਤੇਲ ਬਿਨਾਂ ਨਾ ਪੱਕਣ ਗੁਲਗੁਲੇ
ਘਿਓ ਤੋਂ ਬਿਨਾਂ ਮਠਿਆਈ
ਆਟੇ ਬਿਨਾਂ ਨਾ ਰੋਟੀ ਪੱਕਦੀ
ਦੁੱਧ ਬਿਨਾਂ ਨਾ ਮਲਾਈ
ਨਾ ਤਾਂ ਕਿਸੇ ਦੀ ਭੈਣ ਜੱਗ ਤੇ
ਨਾ ਚਾਚੀ ਨਾ ਤਾਈ
ਨੂੰਹਾਂ ਦੇ ਨਾਲ ਸਹੁਰੇ ਗਿੱਝਗੇ
ਸੱਸਾਂ ਨਾਲ ਜਵਾਈ
ਉਡੀਕਾਂ ਯਾਰਾਂ ਨੂੰ
ਤੂੰ ਕਾਹਤੋਂ ਨੀ ਆਈ।
ਬਚੋਲਿਆ ਡੰਡੀ ਮਾਰ ਗਿਆ
ਕਰ ਗਿਆ ਧੋਖਾ ਸਾਡੇ ਨਾਲ
ਲਾੜੇ ਬੇਬੇ ਬੱਦਣੀ ਨਿਕਲੀ
ਭੱਜੀ ਫਿਰਦੀ ਛੜਿਆਂ ਨਾਲ
ਸਾਉਣ ਮਹੀਨੇ ਕਿਣ ਮਿਣ ਕਾਣੀ,
ਗੋਡੇ-ਗੋਡੇ ਗਾਰਾ।
ਤੀਆਂ ਨੂੰ ਵੀਰਾ ਲੈਣ ਆ ਗਿਆ,
ਚੱਲ ਕੇ ਵਾਟ ਵਿਚਾਰਾਂ।
ਪਰ ਸੱਸ ਕੁਪੱਤੀ ਨਾਂਹ ਕਰ ਦਿੰਦੀ,
ਕੋਈ ਨਾ ਚਲਦਾ ਚਾਰਾ।
ਸੱਸੇ ਬੇਕਦਰੇ ………
ਢੱਠ ਜਾਏ ਤੇਰਾ ਢਾਰਾ।
ਜੇ ਤੂੰ ਸੁਨਿਆਰੇ ਕੋਲੋ ਨੰਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਛੱਲਾ ਮੰਡਿਆਂ,
ਨਹੀ ਤਾਂ ਰੋਵੇਂਗਾ ਸਿਆਲ ਵਿੱਚ ਕੱਲਾ ਮੁੰਡਿਆਂ,
ਨਹੀ ਤਾਂ ……….,
ਆਰੀ-ਆਰੀ-ਆਰੀ
ਮੁੱਛ ਫੁੱਟ ਮੁੰਡਿਆਂ ਦੀ
ਕਹਿੰਦੇ ਬਣਗੀ ਪਾਰਟੀ ਭਾਰੀ
ਰਾਤਾਂ ਕੱਟਣ ਲਈ
ਨਾਲ ਰੱਖਦੇ ਕੁੜੀ ਕੁਮਾਰੀ
ਕਾਲਜ ਪੜ੍ਹਦਿਆਂ ਦੀ
ਉਮਰ ਬੀਤ ਗਈ ਸ਼ਾਰੀ
ਪੱਟ ਗਈ ਮੁੰਡਿਆਂ ਨੂੰ
ਕਾਲਜ ਦੀ ਸਰਦਾਰੀ।
ਉਠ ਨੀ ਬੀਬੀ ਸੁੱਤੀਏ ਨੀ ਬੀਰੇ ਤੇਰੜੇ ਆਏ
ਨਾਲ ਸੋਂਹਦੀਆਂ ਭਾਬੀਆਂ ਬੀਰੇ ਅੰਮੜੀ ਜਾਏ
ਤੇਰੇ ਮੋਹ ਦੇ ਬੱਧੇ ਨੀ ਵਾਟਾਂ ਝਾਗ ਕੇ ਆਏ
ਸ਼ਗਨ ਮਨਾ ਬੀਬੀ ਨੀ ਭਲੇ ਕਾਰਜ ਆਏ
ਸਉਣ ਆਏ ਜੇ ਮੀਂਹ ਨਾ ਪੈਂਦਾ,
ਗਰਮੀ ਵਧ ਜਾਏ ਬਾਹਲ੍ਹੀ।
ਗਿੱਠ-ਗਿੱਠ ਜੀਭਾਂ ਕਢਦੇ ਬੌਲਦ,
ਛੱਡਣ ਹਲ ਪੰਜਾਲੀ।
ਭਾਦੋਂ ਨੂੰ ਜੱਟ ਸਾਧੂ ਹੋ ਜਾਂਦੇ,
ਟਿੱਚਰ ਕਰਦੇ ਪਾਲੀ।
ਵੱਟਾਂ ਬੰਨਿਆਂ ਤੇ……….,
ਜੱਟੀ ਤੁਰਦੀ ਮਜਾਜਾਂ ਵਾਲੀ।
ਜੇ ਤੂੰ ਸੁਨਿਆਰੇ ਕੋਲੋ ਨੱਤੀਆਂ ਕਰਾਉਨੀਆਂ,
ਮੈਨੂੰ ਕਰਵਾ ਦੇ ਗੁੱਟ ਮੁੰਡਿਆਂ,
ਨਹੀ ਤਾਂ ਜਾਣਗੇ ਮੁਲਾਜੇ ਟੁੱਟ ਮੁੰਡਿਆਂ,
ਨਹੀ ਤਾਂ ………….,
ਰਾਈਆਂ-ਰਾਈਆਂ-ਰਾਈਆਂ
ਲਿਖੀਆਂ ਲੇਖ ਦੀਆਂ
ਪੇਸ਼ ਤੱਤੀ ਦੇ ਆਈਆਂ
ਕਿਹੜੇ ਭੁੰਨ ਕੇ ਦਾਣੇ ਬੀਜ ਤੇ
ਛੁਰੀਆਂ ਕਾਲਜੇ ਲਾਈਆਂ
ਸੱਜਣਾਂ ਬਾਝੋਂ ਦਿਲ ਨਹੀਂ ਲੱਗਦਾ
ਹੁੰਦੀਆਂ ਨਹੀਂ ਪੜ੍ਹਾਈਆਂ
ਰਾਤ ਹਨ੍ਹੇਰੀ ‘ਚੋਂ
ਲੱਭਾਂ ਯਾਰ ਦੀਆਂ ਪਰਛਾਈਆਂ।
ਬਲਬੀਰ ਕੁਰ ਨਖਰੋ
ਬੂਹੇ ਉੱਤੇ ਤੇਲ ਚੁਆ ਬੀਬੀ
ਇਹਨਾਂ ਪੇਕਿਆਂ ਦੇ ਸ਼ਗਨ ਮਨਾ ਬੀਬੀ
ਮਾਮੀਆਂ ਨੂੰ ਪੱਲਾ ਪੁੜੀ ਪਾ ਬੀਬੀ
ਭਤੀਜਿਆਂ ਨੂੰ ਗਲ ਨਾਲ ਲਾ ਬੀਬੀ
ਅੰਮਾਂ ਜਾਇਆਂ ਦੇ ਸ਼ਗਨ ਮਨਾ ਬੀਬੀ