ਲਾੜੇ ਦਾ ਬਾਪੂ ਭਲਮਾਨ ਸੁਣੀਦਾ
ਨੀ ਉਹ ਮੁੰਗਲੀਆਂ ਫੇਰੇ
ਪਾਵੇ ਲੰਗੋਟੀ ਤੇਲ ਝੱਸੇ ਪਿੰਡੇ ਨੂੰ
ਨੀ ਖਾਂਦਾ ਤਿੱਤਰ ਬਟੇਰੇ
ਢਾਹ ‘ਲੀ ਨੀ ਉਹਨੇ ਲਾੜੇ ਦੀ ਬੇਬੇ
ਨੀ ਖਲਕਤ ਜੁੜ ‘ਗੀ ਚੁਫੇਰੇ
ਲਾੜਾ ਡੁਸਕੀਂ ਰੋਵੇ ਨਾਲੇ ਸਮਝਾਵੇ
ਬਾਪੂ ਤੈਂ ਏਹਦੇ ਨਾਲ ਲਏ ਸੀ ਫੇਰੇ
Punjabi Bolian
ਨੀ ਮੈਂ ਆਵਾਂ ਆਵਾਂ,
ਨੀ ਮੈਂ ਨੱਚਦੀ ਝੂਮਦੀ ਆਵਾਂ।
ਮੇਰਾ ਨੱਚਦਾ ਪਰਾਂਦਾ,
ਕਾਲੇ ਸੱਪ ਵਰਗਾ।
ਤੇਰਾ ਲਾਰਾ ਵੇ,
ਸ਼ਰਾਬੀਆਂ ਦੀ ਗੱਪ ਵਰਗਾ।
ਦਿਲ ਤੇਰਾ ਜਿੱਤਣਾ ਸੀ ਮੁੰਡਿਆਂ ਸ਼ੋਕੀਨਾ
ਦਿਲ ਤੇਰਾ ਜਿੱਤਣਾ ਸੀ ਮੁੰਡਿਆਂ ਸ਼ੋਕੀਨਾ
ਪਰ ਆਪਣਾ ਮੈਂ ਸਭ ਕੁਝ ਹਾਰ ਗਈ ਵੇ
ਕੁੜੀ ਪੱਗ ਦੇ ਪੇਚ ਉੱਤੇ
ਕੁੜੀ ਪੱਗ ਦੇ ਪੇਚ ਉੱਤੇ ਮਰ ਗਈ ਵੇ
ਤਿੰਨ ਦਿਨਾਂ ਦੀ ਤਿੰਨ ਪਾ ਮੱਖਣੀ
ਖਾ ਗਿਆ ਟੁੱਕ ਤੇ ਧਰਕੇ
ਮੈਨੂੰ ਆਂਹਦਾ ਘਿਉ ਨੀ ਜੋੜਦੀ
ਖਾਲੀ ਪੀਪੀ ਖੜਕੇ
ਐਡੇ ਸੋਹਣੇ ਨੂੰ
ਲੈ ਗਿਆ ਦਰੋਗਾ ਫੜ ਕੇ
ਕੁੜਮਾ ਤੂੰ ਝੋਟੇ ਦਾ ਝੂਟਾ
ਪਾਟਣ ਤੇ ਆਇਆ ਲੰਗੋਟਾ
ਮਾਰੋ ਤੇੜ ਤੇ ਟਕਾਮਾਂ ਸੋਟਾ
ਏਹਨੂੰ ਸਰਮ ਦਾ ਭੋਰਾ ਨਾ
ਜੋਰੋ ਭੱਜ ਗੀ ਨਾਲ ਮਰਾਸੀ
ਏਹਨੂੰ ਕੋਈ ਝੋਰਾ ਨਾ
ਰੜਕੇ-ਰੜਕੇ-ਰੜਕੇ,
ਮਹਿੰ ਪਟਵਾਰੀ ਦੀ।
ਦੋ ਲੈ ਗਏ ਚੋਰ ਨੇ ਫੜਕੇ,
ਅੱਧਿਆਂ ਨੂੰ ਚਾਅ ਚੜ੍ਹਿਆ।
ਅੱਧੇ ਰੋਂਦੇ ਨੇ ਮੱਥੇ ਤੇ ਹੱਥ ਧਰਕੇ,
ਝਾਂਜਰ ਪਤਲੋ ਦੀ,
ਵਿੱਚ ਗਿੱਧੇ ਦੇ ਖੜਕੇ।
ਢਾਈਆ – ਢਾਈਆਂ – ਢਾਈਆ
ਸੁਣ ਲੋ ਖਾਲਸਿਉ
ਮੇਰੇ ਆਦ ਬੋਲੀਆਂ ਆਈਆਂ
ਨੱਕੇ ਛੱਡਦੇ ਨੇ
ਮੈਂ ਬਹਿ ਕੇ ਆਪ ਬਣਾਈਆਂ
ਹੁਣ ਨਾ ਸਿਆਣਦੀਆਂ
ਦਿਉਰਾ ਨੂੰ ਭਰਜਾਈਆ …….,
ਛੰਨਾਂ ਦਾ ਦਰਬਾਰਾ ਮਾਰੇ ਡਾਕੇ
ਚੜ੍ਹ ਗਿਆ ਪੰਨੀ ਤੇ
ਜਾ ਮਾਰਿਆ ਲਲਕਾਰਾ
ਜੱਟ ਜੱਟਾਂ ਦੇ ਭਾਈ ਲੱਗਦੇ
ਬਾਣੀਆਂ ਕੀ ਲੱਗਦਾ ਸਾਲਾ।
ਚਰ੍ਹੀਏ ਲੈ ਵੜਿਆ
ਬੰਤੋ ਨੂੰ ਦਰਬਾਰਾ।
ਸਾਡਾ ਕੁੜਮ ਦੈਂਗੜੇ ਵਰਗਾ
ਇਹਤੋਂ ਚੱਕੀ ਪਸਾਮਾਂਗੇ
ਸਾਡਾ ਕੁੜਮ ਬਹਿੜਕੇ ਵਰਗਾ
ਏਹਤੋਂ ਗਾਹ ਜੁੜਵਾਮਾਂਗੇ
ਸਾਡਾ ਕੁੜਮ ਘੋਟਣੇ ਵਰਗਾ
ਇਹਤੋਂ ਸਾਗ ਘਟਾਮਾਂਗੇ
ਸਾਡਾ ਕੁੜਮ ਬਛੇਰੇ ਵਰਗਾ
ਏਹਤੋਂ ਘਾਣੀ ਕਢਾਮਾਂਗੇ
ਸੁਣ ਨੀ ਕੁੜੀਏ ਨੱਚਣ ਵਾਲੀਏ,
ਨੱਚਣਾ ਕੀਹਨੇ ਸਿਖਾਇਆ।
ਜਦ ਗਿੱਧੇ ਵਿੱਚ ਨੱਚੇਂ ਕੁੜੀਏ,
ਚੜ੍ਹਦਾ ਰੂਪ ਸਵਾਇਆ।
ਨੱਚ ਲੈ ਮੋਰਨੀਏ,
ਢੋਲ ਤੇਰਾ ਘਰ ਆਇਆ।
ਕਾਲੀਆਂ ਹਰਨਾਂ ਰੋਹੀਏ ਫਿਰਨਾ
ਤੇਰੇ ਪੈਰੀ ਝਾਂਜਰਾਂ ਪਾਈਆ
ਮਿੰਗਾ ਤੇਰੀਆ ਤੇ ਕੀ ਕੁਸ਼ ਲਿਖਿਆ
ਤਿੱਤਰ ਤੇ ਮੁਰਗਾਈਆ
ਅੱਗੇ ਤਾਂ ਟੱਪਦਾ ਸੀ ਨੌ-ਨੌ ਕੋਠੇ
ਹੁਣ ਨੀ ਟੱਪਦੀਆਂ ਖਾਈਆਂ
ਖਾਈ ਟੱਪਦੇ ਦੇ ਵੱਜਿਆ ਕੰਡਾ
ਦੇਮੇ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆ ਖਾਧਾ
ਹੱਡੀਆ ਰੇਤ ਰਲਾਈਆਂ
ਰਾਤਾ ਸਿਆਲ ਦੀਆਂ
ਕੱਲੀ ਨੂੰ ਕੱਟਣ ਆਈਆ।
ਜੀਜਾ ਵੇ ਤੈਥੋਂ ਕੋਈ ਨਾ ਤੀਜਾ
ਚੈਨਾ ਸਿਲਕ ਦੀ ਕੁੜਤੀ ਲਿਆ ਦੇ
ਗੋਲ ਘੇਰੇ ਦਾ ਚੱਲਿਆ ਰਵੀਰਾ
ਆਸ਼ਕ ਲਾਉਂਦੇ ਗੀਜ਼ਾ
ਛੱਡ ਗਈ ਯਾਰ ਖੜ੍ਹੇ
ਅੰਤ ਪਿਆਰਾ ਜੀਜਾ।