ਬਾਰੀਂ ਬਰਸੀਂ ਖੱਟਣ ਗਿਆ ਸੀ
ਉਸ ਨੇ ਖੱਟ ਕੇ ਲਿਆਂਦੀ ਤਰ ਵੇ
ਤੂੰ ਮਿੰਨਾ ਸੁਣੀਦਾ
ਮੈਂ ਇੱਲਤਾਂ ਦੀ ਜੜ ਵੇ।
Punjabi Bolian
ਮਾਮੀ ਕੁੜੀ ਨੇ ਸੱਗੀ ਕਰਾਈ
ਕੋਠੇ ਚੜ ਚਮਕਾਈ ਨਖਰੋ ਨੇ
ਜੱਗ ਲੁਟਣੇ ਨੂੰ ਪਾਈ ਨਖਰੋ
ਗੱਡੇ ਭਰੇ ਲਾਹਣ ਦੇ, ਗੱਡੀਰੇ ਭਰੇ ਲਾਹਣ ਦੇ,
ਹਾਏ ਨੀ ਸੱਸੇ ਹੋਣੀਏ, ਜੋੜੀ ਨੂੰ ਮੇਲੇ ਜਾਣ ਦੇ,
ਹਾਏ ਨੀ …..,
ਮੈਨੂੰ ਕਹਿੰਦਾ ਚੂੜੀਆਂ ਨੀ ਪਾਉਂਦੀ
ਮੈਂ ਚੜਵਾ ਈਆ ਵੰਗਾਂ
ਜੇਠ ਨੂੰ ਅੱਗ ਲਗਦੀ ਜਦ
ਛਣਕਾ ਕੇ ਲੰਘਾਂ ਜੇਠ ਨੂੰ
ਮੇਰੇ ਦਿਓਰ ਦਾ ਵਿਆਹ
ਮੈਨੂੰ ਗੋਡੇ ਗੋਡੇ ਚਾਅ
ਮੈਨੂੰ ਨਚਣਾ ਨਾ ਆਵੇ
ਬੀਬੀ ਇੰਜ ਸਮਝਾਵੇ
ਕਹਿੰਦੀ ਇੰਜ ਨੱਚ ਡਾਰੀਏ
ਨੀ ਇੰਜ ਨੱਚ ਡਾਰੀਏ
ਮਾਂ ਮੇਰੀ ਨੇ ਕੁੜਤੀ ਸਵਾਈ
ਓਵੀ ਨਵੇ ਨਮੂਨੇ ਦੀ
ਰੋਟੀ ਖਾਲਾ ਜਾਲਮਾ
ਚਟਨੀ ਹਰੇ ਪਦੀਨੇ
ਦਿਉਰ ਦਰਾਣੀ ਚਾਹ ਸੀ ਪੀਂਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ ………,
ਖਲੀ ਦੇਨੀ ਆਂ ਸੁਨੇਹੜਾ/ਖਲੀ ਦੇਨੀ ਆਂ ਸੁਨੇਹੜਾ
ਇਸ ਬਟੇਰੇ ਨੂੰ/ਅੱਲ੍ਹਾ ਖੈਰ, ਸੁਣਾਵੇ ਸੱਜਣ ਮੇਰੇ ਨੂੰ
ਅੱਡੀ ਤਾਂ ਮੇਰੀ ਕੌਲ ਕੰਚ ਦੀ,
ਗੁਠੇ ਤੇ ਸਿਰਨਾਮਾ,
ਬਈ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ,
ਧੁਰ ਦੇ ਪਤੇ ਮੰਗਾਵਾ,
ਮੁੰਡਿਆਂ ਨਾਂ ਦੱਸ ਜਾ,
ਜੋੜ ਬੋਲੀਆਂ ਪਾਵਾਂ,
ਮੁੰਡਿਆਂ …..,
ਨੱਚਾਂ ਨੱਚਾਂ ਨੱਚਾਂ…
ਨਿ ਮੈਂ ਅੱਗ ਵਾਂਗੂੰ ਮੱਚਾ
ਨੱਚਾਂ ਨੱਚਾਂ ਨੱਚਾਂ…
ਨਿ ਮੈਂ ਅੱਗ ਵਾਂਗੂੰ ਮੱਚਾ
ਮੇਰੀ ਨੱਚਦੀ ਦੀ ਝਾਂਜਰ ਛਣਕੇ ਨੀ
ਨਿ ਮੈਂ ਨੱਚਣਾ ਪਟੋਲਾ ਬਣਕੇ ਨੀ
ਨਿ ਮੈਂ ਨੱਚਣਾ ਪਟੋਲਾ ਬਣਕੇ ਨੀ।
ਪਹਿਲੀ ਵਾਰ ਤੂੰ ਆਈ ਮੁਕਲਾਵੇ,
ਪਾ ਕੇ ਸੂਹਾ ਬਾਣਾ।
ਲਾਟ ਵਾਂਗ ਤੂੰ ਭਖ ਭਖ ਉਠਦੀ,
ਗੱਭਰੂ ਮੰਨ ਗਏ ਭਾਣਾ।
ਮਾਲਕ ਤੇਰਾ ਕਾਲ ਕਲੋਟਾ,
ਨਾਲੇ ਅੱਖੋਂ ਕਾਣਾ।
ਸਹੁਰੀਂ ਨਹੀਂ ਵਸਣਾ,
ਤੂੰ ਪੇਕੀਂ ਉਠ ਜਾਣਾ।
ਕੋਠੇ ਤੋਂ ਸਿੱਟਿਆ ਛੰਨਾ ਕੁੜੇ,
ਜੀਜੇ ਦੀ ਆਕੜ ਭੰਨਾ ਕੁੜੇ,
ਜੀਜੇ ਦੀ …….,