ਸੁਣ ਵੇ ਪਿੰਡ ਦਿਆ ਹਾਕਮਾ,
ਏਨਾ ਮੁੰਡਿਆਂ ਨੂੰ ਸਮਝਾ,
ਪੱਗਾ ਤਾਂ ਬੰਨਦੇ ਟੇਢੀਆ,
ਕੋਈ ਲੜ ਲੈਦੇ ਲਮਕਾ,
ਜਵਾਨੀ ਮੁਸ਼ਕਨ ਬੁਟੀ ਵੇ,
ਮੁੰਡਿਆਂ ਸੰਭਲ ਕੇ ਵਰਤਾ,
ਜਵਾਨੀ …..
Punjabi Bolian
ਮਾਂ ਮਰੀ ਤੇ ਮੁੰਡਾ ਰੋਣ ਨਾ ਜਾਣੇ
ਭੈਣ ਮਰੀ ਤੇ ਸਿੱਖਦਾ ਸੀ ,
ਰੰਨ ਮਰੀ ਤੇ ਦੜਾ ਦੜ ਪਿੱਟਦਾ ਸੀ।
ਚਾਚਾ ਚਾਚੀ ਨੂੰ ਸਮਝਾ
ਲੈ ਇਹ ਅਣਗਿਹਲੀ ਕਰਦੀ
ਏ ਸਾਡੇ ਵਿਹੜੇ ਦੇ ਵਿੱਚ ਜਾਮਣੇ
ਇਹ ਜਾਮਣ ਤੇ ਚੜ੍ਹ ਦੀ ਏ |
ਉਰਲੇ ਖੂਹ ਤੇ ਮੋਠ ਬਾਜਰਾ ਪਰਲੇ ਖੂਹ ਤੇ ਗੰਨੇ,
ਵੇ ਮੈਂ ਨੱਚਾਂ ਹਾਣੀਆਂ ਖੇਤਾਂ ਦੇ ਬੰਨੇ ਬੰਨੇ
ਜਾਗੋ ਕੱਢਣੀ ਮਾਮੀਏ ਛੱਡ ਨਖਰਾ,
ਦੱਸ ਤੇਰਾ ਮੇਰਾ,ਮੇਰਾ ਤੇਰਾ ਕਿ ਝਗੜਾ,
ਦੱਸ ਤੇਰਾ ……..
ਜੀਜਾ ਤਾਂ ਮੇਰਾ ਇੰਨਾ ਲੰਬਾ,
ਜੌਹ ਬਿਜਲੀ ਦਾ ਖਹਿਬਾ
ਪੱਚੀ ਗੱਜ ਦੀ ਪੈਂਟ ਵਾਉਦਾ,
ਹਜੇ ਵੀ ਗਿੱਟਾ ਨੰਗਾ,
ਜੀਜਾ ਵੱਧ ਕੇ ਵੇ
ਵੱਧ ਕੇ ਲੈ ਲਿਆ ਪੰਗਾ,
ਜੀਜਾ ਵੱਧ ਕੇ ਵੇ,
ਵੱਧ ਕੇ ਲੈ ਲਿਆ ਪੰਗਾ….
ਖੱਟੀ ਚੁੰਨੀ ਲੈਕੇਨੀ ਧਾਰ ਚੋਣ ਗਈ ਸਾ,
ਖੱਟੀ ਚੁੰਨੀ ਨੇ ਮੇਰਾ ਗਲ ਘੁੱਟ ਤਾ,
ਨੀ ਮੈ ਕੱਟੇ ਦੇ ਭਲੇਖੇ ਛੜਾ ਜੇਠ ਕੁੱਟ ਤਾ,
ਨੀ ਮੈ ਕੱਟੇ ……..,
ਲਿਆ ਦਿਉਰਾ ਤੇਰਾ ਕੁੜਤਾ ਧੋ ਦਿਆਂ
ਪਾ ਕੇ ਕਲਮੀ ਸ਼ੋਰਾ
ਵਿੱਚ ਭਰਜਾਈਆਂ ਦੇ
ਬੋਲ ਕਲਹਿਰੀਆ ਮੋਰਾ।
ਮਾਂ ਮੇਰੀ ਨੇ ਚਰਖਾਂ ਦਿੱਤਾ ਵਿੱਚ ਲਵਾਈਆਂ ਮੇਖਾਂ ,
ਮਾਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਦੇਖ
ਚੀਣਾ ਇੰਜ ਛਣੀਂਦਾ ਲਾਲ,
ਚੀਣਾ ਇੰਜ ਛਈਂਦਾ ਹੋ……
ਮੋਹਲਾ ਇੰਜ ਮਰੰਦਾ ਲਾਲ,
ਮੋਹਲਾ ਇੰਜ ਮਰੀਦਾ ਲਾਲ…….
ਚੀਣਾ ਇੰਜ ਛਦਾ ਹੋ…….
ਸੁਣ ਵੇ ਮੁੰਡਿਆਂ ਕੈਠੇ ਵਾਲਿਆਂ,
ਖੂਹ ਟੋਭੇ ਨਾ ਜਾਈਏ,
ਵੇ ਖੂਹ ਟੋਭੇ ਤੇ ਹੋਵੇ ਚਰਚਾ,
ਚਰਚਾ ਨਾ ਕਰਵਾਈਏ,
ਵੇ ਜਿਹਦੀ ਬਾਂਹ ਫੜੀਏ,
ਛੱਡ ਕੇ ਕਦੇ ਨਾ ਜਾਈਏ,
ਵੇ ਜਿਹਦੀ ……..,
ਸੱਸ ਮੇਰੀ ਨੇ ਸੱਗੀ ਕਰਾਈ
ਮੈਨੂੰ ਕਹਿੰਦੀ ਪਾ ਕੁੜੇ .
ਰਾਂਝਾ ਮੇਰਾ ਨੂਣ ਤੇਲ ਵੇਚਦਾ
ਮੈਨੂੰ ਕਾਹਦਾ ਚਾਅ ਕੁੜੇ।