ਤੈਨੂੰ ਯਾਰ ਰੱਖਣਾ ਨਾ ਆਵੇ,
ਬੋਲ ਕੇ ਵਗਾੜ ਦਿੰਨੀ ਏਂ।
Punjabi Bolian
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਫੀਤਾ
ਅਸਾਂ ਕੁੜੀ ਨਹੀਂ ਤੋਰਨੀ
ਵੇ ਤੂੰ ਮਾਡਲ ਪਾਸ ਨਾ ਕੀਤਾ
ਪਹਿਲਾਂ ਨਾਮ ਗੁਰਾਂ ਦਾ ਲੈਂਦਾ,
ਹੋਰ ਪਿੱਛੋਂ ਕੰਮ ਕਰਦਾ।
ਡੇਰੇ ਮੈਂ ਤਾਂ ਸੰਤਾਂ ਦੇ,
ਰਿਹਾ ਗੁਰਮੁਖੀ ਪਦਾ।
ਜਿਹੜਾ ਫੁਲ ਵੇਲ ਨਾਲੋਂ ਟੁੱਟੇ,
ਮੁੜ ਕੇ ਵੇਲ ਨੀ ਚੜ੍ਹਦਾ।
ਨਾਉਂ ਲੈ ਕੇ ਗੁਰ ਪੀਰ ਦਾ
ਆ ਕੇ ਗਿੱਧੇ ਵਿੱਚ ਵੜਦਾ।
ਘਰ ਤਾਂ ਜਿਨ੍ਹਾਂ ਦੇ ਕੋਲੋ ਕੋਲੀ,
ਖੇਤ ਜਿਨ੍ਹਾਂ ਦੇ ਨਿਆਈਆਂ।
ਫੜ ਕੇ ਗੋਪੀਆ ਚੜ੍ਹਗੀ ਮਨ੍ਹੇ ਤੇ,
ਚਿੜੀਆਂ ਖੁਬ ਉਡਾਈਆਂ।
ਜੱਟਾਂ ਦੇ ਪੁੱਤ ਸਾਧੂ ਹੋ ਗਏ,
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ,
ਖੈਰ ਨਾ ਪਾਉਂਦੀਆਂ ਮਾਈਆਂ।
ਝੁਕ ਝੁਕ ਦੇਖਦੀਆਂ
ਦਿਓਰਾਂ ਨੂੰ ਭਰਜਾਈਆਂ।
ਹੁਣ ਨਹੀਂ ਸਿਆਣੀਆਂ,
ਦਿਓਰਾਂ ਨੂੰ ਭਰਜਾਈਆਂ।
ਉੱਚੇ ਬੁਰਜ ਖੜੋਤਿਆ,
ਪੱਗ ਬੰਨਦਾ ਚਿਣ ਚਿਣ ਕੇ,
ਆਈ ਮੌਤ ਮਰ ਜਾਏਗਾ ਚੋਬਰਾ,
ਭੁੰਜੇ ਰੁਲਣਗੇ ਕੇਸ,
ਨੀ ਅਨਹੋਈਆ ਗੱਲਾ ਕਰਦਾ, ਜਾਂਦੀ ਨਾ ਕੋਈ ਪੇਸ਼,
ਨੀ ਅਨਹੋਈਆ
ਬਾਂਹ ਫੜ ਕੇ ਨਾ ਡਰੀਏ,ਨਰ ਬੇਗਾਨੀ ਦੀ,
ਬਾਂਹ …………
ਉੱਚਾ ਬੁਰਜ ਬਰਾਬਰ ਮੋਰੀ,
ਦੀਵਾ ਕਿਸ ਵਿੱਚ ਧਰੀਏ,
ਵਈ ਚਾਰੇ ਨੈਣ ਕਟਾ ਵੱਡ ਹੋਗੇ,
ਹਾਮੀ ਕੀਹਦੀ ਭਰੀਏ,
ਨਾਰ ਬੇਗਾਨੀ ਦੀ, ਬਾਂਹ ਨਾ ਮੂਰਖਾ ਫੜੀਏ,
ਨਾਰ ਬੇਗਾਨੀ
ਊਠਾਂ ਵਾਲਿਉ, ਥੋਡੀ ਕੀ ਵੇ ਨੌਕਰੀ,
ਪੰਜ ਵੇ ਰੁਪਈਏ,ਇਕ ਭੋਅ ਦੀ ਟੋਕਰੀ,
ਪੰਜ ਵੇ
ਊਠਾਂ ਵਾਲਿਉ,ਊਠ ਲੱਦੀਆਂ ਬੋਰੀਆਂ,
ਮਹਿਲੀ ਛੱਡੀਆਂ, ਸੁੰਨੀਆਂ ਗੋਰੀਆਂ,
ਮਹਿਲੀ
ਊਠਾਂ ਵਾਲਿਉ, ਊਠ ਲੱਦੇ ਵੇ ਲਾਹੌਰ ਨੂੰ,
ਕੱਲੀ ਕੱਤਾਂ ਦੇ ਘਰ ਘੱਲਿਉ ਮੇਰੇ ਭੌਰ ਨੂੰ,
ਕੱਲੀ ਕੱਤਾਂ ………………..
ਉੱਚੇ ਟਿੱਬੇ ਮੈ ਤਾਣਾ ਤਣਦੀ,
ਤਣਦੀ ਰੀਝਾਂ ਲਾ ਕੇ,
ਮਿਲ ਜਾ ਹਾਣ ਦਿਆਂ,
ਤੂੰ ਸੌਹਰੇ ਘਰ ਆ ਕੇ,
ਮਿਲ ਜਾ ………..
ਉੱਚੇ ਟਿੱਬੇ ਮੈ ਤਾਣਾ ਤਣਦੀ,
ਦੂਰ ਵੱਜੇ ਇੱਕ ਤਾਰਾ,
ਖੂਹ ਤੇ ਮਿੱਲ ਮੁੰਡਿਆਂ,
ਸ਼ੱਕ ਕਰਦਾ ਪਿੰਡ ਸਾਰਾ,
ਖੂਹ ਤੇ……….