ਉੱਚਾ ਬੁਰਜ ਬਰਾਬਰ ਮੋਰੀ
ਦੀਵਾ ਕਿਸ ਬਿਧ ਧਰੀਏ
ਚਾਰੇ ਨੈਣ ਕਟਾਵੱਢ ਹੋ ਗਏ
ਹਾਮੀ ਕੀਹਦੀ ਭਰੀਏ
ਨਾਰ ਬਗਾਨੀ ਦੀ
ਬਾਂਹ ਨਾ ਮੂਰਖਾ ਫੜੀਏ
Punjabi Bolian
ਇਸ ਜਵਾਨੀ ਦਾ ਮਾਣ ਨਾ ਕਰੀਏ,
ਟੁੱਟ ਜਾਉਗੀ ਕੰਚ ਦੀ ਵੰਗ ਵਾਗੂੰ,
ਖਿੜ ਰਹੀਏ ਗੁਲਾਬ ਦੇ ਫੁੱਲ ਵਾਗੂੰ,
ਖਿੜ ਰਹੀਏ
ਮਾਏ ਤੂੰ ਮੇਰਾ ਦੇਹ ਮੁਕਲਾਵਾ
ਬਾਰ-ਬਾਰ ਸਮਝਾਵਾਂ
ਚੁੱਲ੍ਹੇ ਚੌਂਤਰੇ ਸਾਰੇ ਢਹਿ ਗਏ
ਸੁੰਨੀਆਂ ਪਈਆਂ ਸਬਾਤਾਂ
ਮੇਰੇ ਯਾਰ ਦੀਆਂ
ਕੌਣ ਕਟਾਊ ਰਾਤਾਂ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਗਹਿਣਾ।
ਛੇਤੀ ਛੇਤੀ ਤੋਰੋ ਕੁੜੀ ਨੂੰ,
ਹੋਰ ਨਹੀਂ ਅਸੀਂ ਬਹਿਣਾ।
ਤਣੀਆਂ ਕਨਾਤਾਂ ਤੰਬੂ ਝੂਲਦੇ
ਬਾਬਲ ਰਾਜੇ ਦੇ ਵਿਹੜੇ ਧੰਨ ਧੰਨ ਵੇ
ਭਰੀਏ ਪੰਚੈਤ ਵਿਚ ਬਾਬਲ ਰਾਜਾ
ਜਿਉਂ ਤਾਰਿਆਂ ਵਿਚ ਚੰਨ ਵੇ
ਭਰੀਏ ਪੰਚੈਤ ਵਿਚ ਕੁੜਮ ਕੰਜਰ ਦਾ
ਜਿਉਂ ਖੜਦੁੰਮੀ ਜਿਹੀ ਰੰਨ ਵੇ
ਸੱਚ ਦੱਸਾ ਰਾਂਝਣਾ,
ਮੈਥੋ ਕਾੜਨੀ ਫੁੱਟੀ,
ਸੱਚ ਦੱਸਾ
ਨੌਕਰ ਨੂੰ ਧੀ ਦੇਈਂ ਨਾ ਬਾਬਲਾ
ਹਾਲੀ ਪੁੱਤ ਬਥੇਰੇ
ਨੌਕਰ ਨੇ ਤਾਂ ਮੋਢੇ ਧਰ ਲੀ ਲਈ
ਚੱਲ ਪਿਆ ਸੁਭਾ ਸਵੇਰੇ
ਤੀਵੀਂ ਨੌਕਰ ਦੀ
ਰੰਡੀਆਂ ਬਰੋਬਰ ਹੋਈ।
ਦਿਉਰ ਦਰਾਣੀ ਚਾਹ ਸੀ ਪੀਂਦੇ,
ਪੀਂਦੇ ਪੀਂਦੇ ਲੜਪੇ,
ਨੀ ਫਿਰ ਕੌਲੀ ਗਲਾਸ ਖੜਕੇ,
ਨੀ ਫਿਰ ………,
ਨੌਕਰ ਨੂੰ ਧੀ ਦੇਈਂ ਨਾ ਬਾਬਲਾ
ਹਾਲੀ ਪੁੱਤ ਬਥੇਰੇ
ਨੌਕਰ ਨੇ ਤਾਂ ਚੱਕਿਆ ਬਿਸਤਰਾ
ਹੋ ਗਿਆ ਗੱਡੀ ਦੇ ਨੇੜੇ
ਮੈਂ ਤੈਨੂੰ ਵਰਜ ਰਹੀ ।
ਦੇਈਂ ਨਾ ਬਾਬਲਾ ਫੇਰੇ।
ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਡੰਡੀ।
ਸਹੁਰਾ ਮੇਰਾ ਮਾਰਦਾ,
ਸੱਸ ਪਾਉਂਦੀ ਭੰਡੀ।
ਸਦਾ ਨਾ ਬਾਗ਼ੀ ਹੋਣ ਬਹਾਰਾਂ,
ਸਦਾ ਨਾ ਕੋਇਲ ਬੋਲੇ,
ਤੇਰੀ ਮੇਰੀ ਲੱਗ ਗੀ ਦੋਸਤੀ
ਲੱਗ ਗੀ ਕੰਧੋਲੀ ਓਹਲੇ।
ਮੇਰੇ ਹੱਥ ਵਿੱਚ ਗੁੱਲੀ ਡੰਡਾ,
ਤੇਰੇ ਹੱਥ ਪਟੋਲੇ।
ਟੁੱਟਗੀ ਯਾਰੀ ਤੋਂ
ਗਾਲ੍ਹ ਬਿਨਾਂ ਨਾ ਬੋਲੇ।
ਹੋਰ ਜਨੇਤੀ ਪੇੜੇ ਖਾਂਦੇ
ਕੁੜਮ ਤਾਂ ਮੰਗੇ ਬਤਾਊਂ
ਬੇ ਕੁੜਮਾ ਜਾਰਨੀ ਦਿਆ
ਤੂੰ ਤਾਂ ਨਿਰਾ ਘਾਊਂ ਮਾਊਂ