ਇੱਕ ਲੱਡੂਆ ਕੋਈ ਦੋ ਲੱਡੂਆ
ਲੱਡੂਆਂ ਦੀ ਝੋਲੀ ਭਰ ਗਿਆ
ਸੱਸੇ ਨੀ ਤੇਰਾ ਲਾਡਲਾ
ਕੁਛ ਕਹਿ ਕੇ ਅੰਦਰ ਵੜ ਗਿਆ
ਜਾਂ
ਮੈਂ ਨਾ ਅੰਗਰੇਜ਼ੀ ਜਾਣਦੀ
ਮੰਡਾ ਹੈਲੋ-ਹੈਲੋ ਕਰ ਗਿਆ।
Punjabi Bolia
ਸਾਉਣ ਦਾ ਮਹੀਨਾ ਬਾਗ਼ਾਂ ਵਿੱਚ ਬੋਲਣ ਮੋਰ ਵੇ
ਸਾਉਣ ਦਾ ਮਹੀਨਾ ਬਾਗ਼ਾਂ ਵਿੱਚ ਬੋਲਣ ਮੋਰ ਵੇ
ਜਾਂ ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਤੋਰ ਵੇ
ਜਾ ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਤੋਰ ਵੇ
ਮੂੰਹ ਚੋਂ ਦੋਹਾ ਜਰਮਿਆ ਭੈਣੇ
ਮੈਂ ਤਾਂ ਬਣਾਇਆ ਏਹਨੂੰ ਆਪ
ਜੀਭ ਤਾਂ ਏਹਦੀ ਮਾਈ ਐ
ਕੋਈ ਬੋਲ ਨੀ ਏਹਦਾ
ਨੀ ਜਾਨੋ ਪਿਆਰੀਏ ਨੀ-ਬਾਪ
ਅੱਖਾਂ ਤਾਂ ਟੀਰਮ ਟੀਰੀਆਂ
ਨੀ ਲਾੜਾ ਝਾਕੇ ਟੇਢਾ ਟੇਢਾ
ਉਹਦਾ ਬੂਥਾ ਤਾਂ ਚੱਪਣੀ ਬਰਗਾ
ਨੀ ਅੱਖ ਬੋਤੀ ਦਾ ਲੇਡਾ
ਗੋਡੇ ਭਨਾ ਲਏ ਤੁਰਦੇ ਨੇ
ਨੀ ਖਾ ਲਿਆ ਖੁਰਲੀ ਨਾਲ ਠੇਡਾ
ਨੀ ਵੱਜਿਆ ਖੁਰਲੀ ਨਾਲ ਠੇਡਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੇ।
ਖਾਰੇ ਦਾ ਇੱਕ ਛੜਾ ਸੁਣੀਂਦਾ,
ਦਿਨੇ ਦਖਾਉਂਦਾ ਤਾਰੇ।
ਠੇਕੇ ਤੋਂ ਦਾਰੂ ਡੱਫ ਆਉਂਦਾ,
ਬੀਹੀ ਵਿੱਚ ਲਲਕਾਰੇ।
ਤੜਥੂ ਪਾਂਵਦਿਆ……
ਕਹਿਰ ਖੁਦਾ ਦਾ ਮਾਰੇ।
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਕੁਤਰਾ ਕਰਦੇ ਨੂੰ,
ਤੇਲਣ ਅੱਖੀਆਂ ਮਾਰੇ,
ਕੁਤਰਾ ……..,
ਸੱਸੇ ਨੀ ਸਮਝਾ ਲੈ ਪੁੱਤ ਨੂੰ
ਘਰ ਨੀ ਬਿਗਾਨੇ ਜਾਵੇ
ਘਰ ਦੀ ਸ਼ੱਕਰ ਬੂਰੇ ਵਰਗੀ
ਗੁੜ ਚੋਰੀ ਦਾ ਖਾਵੇ
ਨਾਰ ਬਿਗਾਨੀ ਤੋਂ
ਨਿੱਤ ਨੀ ਖੌਸੜੇ ਖਾਵੇ
ਜਾਂ
ਨੀ ਸਮਝਾ ਸੱਸੀਏ
ਮੈਥੋਂ ਜਰਿਆ ਨਾ ਜਾਵੇ
ਬੱਲੇ ਬੱਲੇ ਵੇ ਸਾਉਣ ਵੀਰ ਕੱਠੀਆਂ ਕਰੇ
ਬੱਲੇ ਬੱਲੇ ਵੇ ਸਾਉਣ ਵੀਰ ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ
ਕਿ ਸਾਉਣ ਵੀਰ ਕੱਠੀਆਂ ਕਰੇ
ਕਿੱਥੋਂ ਦੋਹਾ ਜਰਮਿਆ ਭੈਣੇ
ਨੀ ਕੋਈ ਕਿੱਥੋਂ ਲਿਆ ਨੀ ਬਣਾ
ਕੌਣ ਦੋਹੇ ਦਾ ਪਿਤਾ ਹੈ
ਕੌਣ ਜੁ ਏਹਦੀ
ਨੀ ਸਖੀਏ ਪਿਆਰੀਏ ਨੀ-ਮਾਂ
ਜੀਜਾ ਨਾ ਤੇਰੇ ਦਾਹੜੀ ਚੱਜ ਦੀ
ਨਾ ਮੂੰਹ ਤੇ ਕੋਈ ਨੂਰ
ਅੱਖਾਂ ਤਾਂ ਤੇਰੀਆਂ ਚੁੰਨ੍ਹ ਮਚੁੰਨ੍ਹੀਆਂ
ਬੇ ਤੇਰੀ ਬੂਥੀ ਵਾਂਗ ਲੰਗੂਰ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਧਾਨੀ।
ਨਿੱਤ ਦੀ ਪੀਣੀ ਛੱਡਦੇ ਬੰਦਿਆ,
ਕਰ ਨਾ ਆਨੀ ਕਾਨੀ।
ਮਨ ਦੇ ਪਿੱਛੇ ਲੱਗ ਕੇ ਮਿੱਤਰਾ,
ਮੌਜ ਬਥੇਰੀ ਮਾਣੀ।
ਸਾਹ ਜਦ ਨਿਕਲਿਆ….
ਮੁੱਕ ਜੂਗੀ ਜ਼ਿੰਦਗਾਨੀ।
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਨੌਕਰ ਨਾ ਜਾਈ ਵੇ,
ਨੌਕਰ ਜਾਣ ਕੁਆਰੇ,
ਨੌਕਰ ਨਾ ……,