ਮੋਗੇ ਦੇ ਵਿੱਚ ਖੁੱਲਿਆ ਕਾਲਜ,
ਵਿੱਚ ਪੜੇ ਕੰਤ ਹਮਾਰਾ
ਕੰਤ ਮੇਰੇ ਨੂੰ ਪ੍ਹੜਨਾ ਨਾਂ ਆਵੇ…
ਵਈ ਕੰਤ ਮੇਰੇ ਨੂੰ ਪ੍ਹੜਨਾ ਨਾਂ ਆਵੇ
ਮੈਂ ਮਾਰਿਆ ਲਲਕਾਰਾ
ਟਿਊਸ਼ਨ ਰੱਖ ਲੈ ਵੇ,
ਪਤਲੀ ਨਾਰ ਦਿਆ ਯਾਰਾ ਟਿਊਸ਼ਨ ਰੱਖ ਲੈ ਵੇ…
Punjabi Bolia
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਗਾਰਾ
ਧੋਤੀ ਚੁੱਕ ਲੈ ਵੇ
ਪਤਲੀ ਨਾਰ ਦਿਆ ਯਾਰਾ।
ਤੇਰਾ ਮਾਰਿਆ ਮੈਂ ਖੜ੍ਹਿਆ ਮੋੜ ਤੇ,
ਲੱਤ ਸਾਇਕਲ ਤੋਂ ਲਾਹ ਕੇ।
ਨੀ ਪਾਸਾ ਮਾਰ ਕੇ ਲੰਘਦੀ ਕੋਲ ਦੀ,
ਝਾਂਜਰ ਨੂੰ ਛਣਕਾ ਕੇ।
ਨੀ ਮਨ ਪ੍ਰਦੇਸੀ ਦਾ,
ਲੈ ਗਈ ਅੱਖਾਂ ਵਿਚ ਪਾ ਕੇ।
ਨੀ ਕੁੜੀਏ ਬਹਿ ਜਾ ਮੇਜ਼ ਤੇ,
ਪੀ ਲੈ ਠੰਡਾ ਪਾਣੀ।
ਬੁੱਲ੍ਹ ਤੇਰੇ ਨੇ ਸ਼ੀਲੋ ਪਤਲੇ,
ਅੱਖ ਤੇਰੀ ਸੁਰਮੇਦਾਨੀ।
ਨੀ ਮੈਂ ਤਾਂ ਤੇਰਾ ਆਸ਼ਕ ਹਾਂ,
ਪਿੰਡ ਦਾ ਮੁੰਡਾ ਨਾ ਜਾਣੀ।
ਧਾਈਆਂ ਧਾਈਆਂ ਧਾਈਆਂ,
ਅਨਪੜ੍ਹ ਮਾਪਿਆਂ ਨੇ ਧੀਆਂ ਪੜਨ ਸਕੂਲੇ ਪਾਈਆਂ,
ਫੱਟੀ ਬਸਤਾ ਰੱਖਤਾ ਮੇਜ ਤੇ,
ਕੱਪੜੇ ਧੋਣ ਨਹਿਰ ਤੇ ਆਈਆਂ,
ਨਹਿਰ ਵਾਲੇ ਬਾਬੂ ਨੇ,
ਫਿਰ ਸਿਟੀ ਮਾਰ ਬੁਲਾਈਆਂ,
ਛੱਡ ਦੇ ਬਾਂਹ ਬਾਬੂ,
ਅਸੀਂ ਨਾ ਮੰਗੀਆਂ ਨਾ ਵਿਆਹੀਆਂ,
ਛੱਡ ਦੇ ……….,
ਨਿੱਕੀ ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਗੋਡੇ ਗੋਡੇ ਗਾਰਾ
ਆਪਣੀ ਮਹਿੰ ਭੱਜਗੀ
ਮੋੜ ਮੁਲਾਹਜ਼ੇਦਾਰਾ।
ਕਾਲਜ ਦੇ ਵਿੱਚ ਪੜ੍ਹਦਾ ਮੁੰਡਿਆ,
ਖਾਨੈਂ ਸ਼ਹਿਰ ਦੇ ਮੇਵੇ।
ਆਉਂਦੀ ਜਾਂਦੀ ਨੂੰ ਨਿੱਤ ਵੇ ਛੇੜਦਾ,
ਮਨ ਵਿਚ ਬਹਿ ਗਿਆ ਮੇਰੇ।
ਖੜ੍ਹ ਕੇ ਗੱਲ ਸੁਣ ਜਾ
ਨਾਲ ਚੱਲੂੰਗੀ ਤੇਰੇ।
ਘੁੰਡ ਦਾ ਗਿੱਧੇ ਵਿੱਚ ਕੰਮ ਕੀ ਗੋਰੀਏ
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ
ਜਾਂ ਘੁੰਡ ਕੱਢਦੀ ਕਾਣੀ
ਤੂੰ ਤਾਂ ਮੈਨੂੰ ਦਿਸੇ ਮਜਾਜਣ
ਘੁੰਡ ‘ਚੋਂ ਅੱਖ ਪਛਾਣੀ
ਖੁੱਲ੍ਹ ਕੇ ਨੱਚ ਲੈ ਨੀ
ਬਣ ਜਾ ਗਿੱਧੇ ਦੀ ਰਾਣੀ…
ਮੱਕੀ ਦੀ ਰੋਟੀ ਉੱਤੇ
ਅੰਬਾਂ ਦੀਆਂ ਫਾੜੀਆਂ
ਪੈ ਗਿਆ ਮੰਦਵਾੜਾ
ਰੰਨਾਂ ਮਨੋਂ ਵੇ ਵਸਾਰੀਆਂ।
ਯਾਰੀ-ਯਾਰੀ ਕੀ ਲਾਈ ਆ ਮੁੰਡਿਆ,
ਕੀ ਯਾਰੀ ਤੋਂ ਲੈਣਾ।
ਪਹਿਲਾਂ ਯਾਰੀ ਲੱਡੂ ਮੰਗੇ,
ਫੇਰ ਮੰਗੂ ਦੁੱਧ ਪੇੜੇ।
ਆਸ਼ਕ ਲੋਕਾਂ ਦੇ,
ਮੂੰਹ ਤੇ ਪੈਣ ਚਪੇੜੇ
ਕੋਈ ਵੇਚੇ ਸੁੰਢ ਜਵੈਣ, ਕੋਈ ਵੇਚੇ ਰਾਈ,
ਲੰਬੜ ਆਪਣੀ ਜੋਰੂ ਵੇਚੇ, ਟਕੇ ਟਕੇ ਸਿਰ ਲਾਈ,
ਪਾਸੇ ਹਟ ਜਾਓ..ਪਾਸੇ ਹਟ ਜਾਓ ਦਾਦਕੀਓ
ਜਾਗੋ ਨਾਨਕਿਆਂ ਦੀ ਆਈ
ਖਬਰਦਾਰ ਰਹਿਣਾ ਜੀ..ਜਾਗੋ ਰੌਲਾ ਪਾਉਦੀ ਆਈ..
ਊਠਾਂ ਵਾਲਿਓ ਵੇ
ਊਠ ਲੱਦੇ ਨੇ ਤਿਲਾਂ ਦੇ
ਮੰਨਣੀ ਨੀ ਤੇਰੀ
ਸੌਦੇ ਹੋਣਗੇ ਦਿਲਾਂ ਦੇ।
ਝਾਵਾਂ-ਝਾਵਾਂ-ਝਾਵਾਂ,
ਮਿੱਤਰਾਂ ਦੇ ਫੁਲਕੇ ਨੂੰ।
ਨੀ ਮੈਂ ਖੰਡ ਦਾ ਪੜੇਥਣ ਲਾਵਾਂ,
ਜਿੱਥੋਂ ਯਾਰਾ ਤੂੰ ਲੰਘਦਾ,
ਪੈੜ ਚੁੰਮ ਕੇ ਹਿੱਕ ਨਾਲ ਲਾਵਾਂ।
ਮੁੜ ਕੇ ਤਾਂ ਦੇਖ ਮਿੱਤਰਾ,
ਤੇਰੇ ਮਗਰ ਮੇਲ੍ਹਦੀ ਆਵਾਂ।