ਹਾੜ ਦਾ ਮਹੀਨਾ, ਗਰਮੀ ਬਹੁਤ ਪੈ ਰਹੀ ਸੀ।
ਮੀਂਹ ਨਾ ਪੈਣ ਕਰਕੇ ਹਰ ਪਾਸੇ ਅੌੜ ਲਗ ਚੁੱਕੀ ਸੀ। ਪਿੰਡ ਦੇ ਬੰਦਿਅਾ ਨੇ ਪਿੰਡ ਵਿੱਚ ਜੱਗ ਕਰਨ ਦੀ ਵਿੳੁਂਤਬੰਦੀ ਬਣਾੲੀ। ਪਿੰਡ ਵਿੱਚ ਅਲੱਗ ਅਲੱਗ ਮਹਾਪੁਰਸ਼ਾ ਦੇ ਦੋ ਡੇਰੇ ਸਨ। ਪਿੰਡ ਦੇ ਲੋਕ ਅਾਪੋ-ਅਾਪਣੇ ਬਾਬੇ ਦੀ ਸਿਫਾਰਸ਼ ਕਰਦੇ ਕਹਿ ਰਹੇ ਸਨ ਸਾਡੇ ਬਾਬੇ ਦੇ ਅਸ਼ੀਰਵਾਦ ਨਾਲ ਜੱਗ ਕੀਤਾ ਜਾਵੇ। ਫਿਰ ਮੀਂਹ ਪੈ ਜਾਵੇਗਾ। ਪਰ ਕਿਸੇ ਨੇ ਵੀ
ਦੂਸਰੇ ਦੇ ਬਾਬੇ ੳੁਪਰ ਯਕੀਨ ਨਾਂ ਕੀਤਾ। ਗੱਲ ਲੜਾੲੀ ਝਗੜੇ ਤੱਕ ਪਹੁੰਚ ਗੲੀ। ਪਿੰਡ ਦੇ ਲੋਕਾਂ ਨੇ ਅਾਪੋ-ਅਾਪਣੇ ਬਾਬਿਅਾਂ ਦੇ ਨਾਲ ਲਗ ਕੇ ਪਿੰਡ ਵਿਚੋਂ ਜੋ ਤਿੱਲ ਫੁੱਲ ਮਿਲਿਅਾ ੳੁਸ ਦੀ ੳੁਗਰਾਹੀ ਕਰ ਲੲੀ। ੲਿਕੋ ਦਿਨ ਵਿੱਚ ਦੋ ਥਾਵਾਂ ਤੇ ਜੱਗ ਚਲਾ ਦਿੱਤੇ। ਬਾਬੇ ਵੀ ਅਾਸਣ ਲਾ ਕੇ ਜੱਗ ਵਾਲੀ ਥਾਂ ਤੇ ਅਾਪੋ ਅਾਪਣੇ ਸਰਧਾਲੂਅਾਂ ਵਿੱਚ ਬੈਠ ਗੲੇ।
ਜਦੋ ਜੱਗ ਖ਼ਤਮ ਹੋੲਿਅਾ ਤਾਂ ੲਿਕਦਮ ਬੱਦਲੀ ਚੜ ਕੇ ਅਾੲੀ
ਅੱਧੇ ਪਿੰਡ ਵਿੱਚ ਜਲ ਥਲ
ਕਰ ਗੲੀ। ਅੱਧਾ ਪਿੰਡ ਸੁੱਕਾ ਰਹਿ ਗਿਅਾ ਸੀ। ਬਾਬੇ ਅਾਪੋ-ਅਪਣੇ ਡੇਰਿਅਾਂ ਵਿੱਚ ਪਹੁੰਚ ਚੁੱਕੇ ਸਨ। ਹੁਣ ਪਿੰਂਡ ਦੇ ਲੋਕ ਸਾਂਝੇ ਰੂਪ ਵਿੱਚ ੲਿਕੱਠੇ ਬੈਠ ਕੇ ਅੱਧੇ ਪਿੰਡ ਵਿੱਚ ਮੀਂਹ ਨਾ ਪੈਣ ਦਾ ਕਾਰਨ ਲੱਭ ਰਹੇ ਸਨ।
ਸੁਖਵਿੰਦਰ ਸਿੰਘ ਮੁੱਲਾਂਪੁਰ