ਝਾਵਾਂ ਝਾਵਾਂ ਝਾਵਾਂ
ਹੌਕਿਆਂ ‘ਚ ਪੈ ਗਈ ਜ਼ਿੰਦਗੀ,
ਕੀਹਨੂੰ ਲੱਗੀਆਂ ਦੇ ਹਾਲ ਸੁਣਾਵਾਂ।
ਮਾਮੇ ਮੇਰਾ ਵਰ ਟੋਲਦੇ,
ਕਿਵੇਂ ਦਿਲ ਦੀਆਂ ਆਖ ਸੁਣਾਵਾਂ।
ਜ਼ਹਿਰ ਖਾ ਕੇ ਮੈਂ ਮਰਜਾਂ,
ਪਰ ਦਾਗ ਨਾ ਇਸ਼ਕ ਨੂੰ ਲਾਵਾਂ।
ਚੋਰੀ ਛਿਪੇ ਆਈਂ ਮਿੱਤਰਾ,
ਤੈਨੂੰ ਘੁੱਟ ਕੇ ਕਾਲਜੇ ਲਾਵਾਂ।
ਸੀਨਾ ਚੀਰ ਵੇਖ ਮਿੱਤਰਾ,
ਤੇਰਾ ਦਿਲ ਤੇ ਉੱਕਰਿਆ ਨਾਵਾਂ।
Pindan vicho Pind
ਬੰਨ੍ਹ ਦਿੱਤੇ ਜਾਨੀ ਬੰਨ੍ਹ ਦਿੱਤੇ
ਕੋਈ ਬੰਨ੍ਹ ਦਿੱਤੇ ਜੱਗ ਦੀ ਰੀਤ
ਬੰਨ੍ਹੀ ਰੋਟੀ ਜੇ ਖਾ ਗਏ
ਥੋਡੇ ਕੋੜਮੇ ਨੂੰ ਲੱਗ ਜੂ
ਬੇ ਜਰਮਾ ਦਿਓ ਭੁੱਖਿਓ ਬੇ-ਲੀਕ
ਸੁਣ ਨੀ ਭਾਬੀ ਨਖਰੇ ਵਾਲੀਏ,
ਲੱਗਾ ਜਾਨ ਤੋਂ ਮਹਿੰਗਾ,
ਨੀ ਤੇਰੇ ਮੁਹਰੇ ਥਾਨ ਸੁਟਿਆ,
ਭਾਵੇ ਸੁਥਨ ਸਮਾ ਲੈ ਭਾਵੇਂ ਲਹਿੰਗਾ,
ਨੀ ਤੇਰੇ
ਜਿਹੜਾ ਤੇਰਾ ਛੋਟਾ ਭਾਈ
ਕਰਦਾ ਹੱਥੋ ਪਾਈ
ਮੈਨੂੰ ਕਹਿੰਦਾ ਆ ਜਾ ਭਾਬੀ ਦਿਲ ਪਰਚਾਈਏ
ਮੈਂ ਸਿੱਟਦੀ ਸੀ ਕੂੜਾ
ਤੇਰੇ ਭਾਈ ਦਾ
ਪੱਟ ਦਿਊਂ ਕਿਸੇ ਦਿਨ ਜੂੜਾ।
ਧਾਵੇ ਧਾਵੇ ਧਾਵੇ
ਮੁੰਡਿਆਂ ਦੇ ਵਿਚ ਵਿਚ ਦੀ,
ਵਾਂਗ ਸੱਪਣੀ ਮੇਲ੍ਹਦੀ ਆਵੇ।
ਕੰਨਾ ’ਚ ਸੁਨਹਿਰੀ ਵਾਲੀਆਂ,
ਵਿੱਚ ਨੱਕ ਦੇ ਲੌਂਗ ਸਜਾਵੇ।
ਪੱਬਾਂ ਭਾਰ ਫਿਰੇ ਨੱਚਦੀ,
ਕੁੜੀ ਪੈਰ ਨਾ ਧਰਤ ਤੇ ਲਾਵੇ।
ਹੌਲੀ ਹੌਲੀ ਨੱਚ ਪਤਲੋ,
ਕਿਤੇ ਲੱਕ ਨਾ ਮਰੋੜਾ ਖਾਵੇ।
ਸੁਣ ਵੇ ਦਿਉਰਾਂ ਨਖਰੇ ਵਾਲਿਆ,
ਲੱਗੇ ਜਾਨ ਤੋਂ ਮਹਿੰਗਾ,
ਵੇ ਲੈ ਜਾ ਮੇਰਾ ਲੱਕ ਮਿਣ ਕੇ,
ਮਿਲ ਜਾਏ ਤਾਂ ਲਿਆ ਦੇਈ ਲਹਿੰਗਾ,
ਵੇ ਲੈ
ਧਾਵੇ-ਧਾਵੇ-ਧਾਵੇ
ਗੱਡੀ ਮੈਂ ਉਹ ਚੜ੍ਹਨਾ
ਜਿਹੜੀ ਬੀਕਾਨੇਰ ਨੂੰ ਜਾਵੇ
ਉੱਥੇ ਕੀ ਵਿਕਦਾ
ਉੱਥੇ ਵਿਕਦੇ ਅੰਬਰ ਦੇ ਤਾਰੇ
ਇੱਕ ਮੇਰੀ ਸੱਸ ਵਿਕਦੀ
ਫੇਰ ਨਣਦ ਵਿਕਣ ਨਾ ਜਾਵੇ
ਨਣਦੇ ਵਿਕ ਲੈ ਨੀ
ਤੇਰੇ ਕੰਨਾਂ ਨੂੰ ਕਰਾ ਦੂੰ ਬਾਲੇ
ਭਾਬੋ ਦੀ ਕੁੜਤੀ ਤੇ
ਤੋਤਾ ਚਾਂਗਰਾਂ ਮਾਰੇ
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਆਸੀ।
ਬੀਕਾਨੇਰ ਤੋਂ ਲਿਆਂਦੀ ਬੋਤੀ,
ਦੇ ਕੇ ਰੋਕ ਪਚਾਸੀ।
ਬਰਨਾਲੇ ਤੋਂ ਲਿਆਂਦੀ ਝਾਂਜਰ,
ਜਗਰਾਵਾਂ ਤੋਂ ਕਾਠੀ।
ਵਿਚ ਤ੍ਰਿੰਝਣਾਂ ਫਿਰੇ ਮਟਕਦੀ,
ਕੁੜੀਆਂ ਵਿਚ ਸਰਦਾਰੀ।
ਪਿੰਡ ਦੇ ਗੱਭਰੂ ਆਹਾਂ ਭਰਦੇ,
ਦਿਲ ਤੇ ਚੱਲਦੀ ਆਰੀ।
ਆਪੇ ਲੈ ਜਾਣਗੇ
ਲੱਗੂ ਜਿਨ੍ਹਾਂ ਨੂੰ ਪਿਆਰੀ।
ਚੰਦ ਸਿੰਘ ਕੋਲੋਂ ਜੀਹਨੇ ਸਿਖਿਆ ਸੀ ਸਮੇਧੀ ਜੱਗ
ਕੋਈ ਮੈਨੂੰ ਬੰਨ੍ਹ ਕੇ ਦਿਖਾਵੇ ਐਸੀ ਜੰਨ ਵੇ
ਸਾਡੇ ਪਿੰਡ ਇੱਕ ਛੜਾ ਸੁਣੀਦਾ,
ਨਾਂ ਉਹਦਾ ਕਰਤਾਰੀ,
ਰਾਤੀ ਮੈਥੋ ਦਲ ਲੈ ਗਿਆ,
ਲੱਗੀ ਬੜੀ ਕਰਾਰੀ,
ਨੀ ਚੰਦਰੇ ਨੇ ਹੋਰ ਮੰਗਲੀ,
ਮੈ ਵੀ ਕੜਛੀ ਬੁੱਲਾਂ ਤੇ ਮਾਰੀ,
ਨੀ ਚੰਦਰੇ
ਕਾਨੀ-ਕਾਨੀ-ਕਾਨੀ
ਲੰਮਾ ਸਾਰਾ ਘੁੰਢ ਕੱਢਿਆ
ਤੇਰੀ ਨਖਰੋ ਦੀ ਰਮਜ਼ ਪਛਾਣੀ
ਭਾਬੀ ਤੇਰੀ ਤੋਰ ਵੇਖ ਕੇ
ਮੈਨੂੰ ਛੇੜਦੇ ਸੱਥਾਂ ਵਿੱਚ ਹਾਣੀ
ਮੈਂ ਨੀ ਤੇਰਾ ਮੁੱਖ ਵੇਖਿਆ
ਕੋਈ ਲੱਗਦੀ ਪੁੱਠੀ ਕਹਾਣੀ
ਲੋਕੋ ਵੀਰ ਠੱਗਿਆ ਗਿਆ
ਭਾਬੀ ਨਿਕਲ ਗਈ ਕਾਣੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਝੇਰੇ।
ਚਲੋ ਭਰਾਵੋ ਜੰਝ ਚੜ੍ਹ ਚੱਲੀਏ,
ਪਾ ਸ਼ਗਨਾਂ ਦੇ ਸੇਹਰੇ।
ਗਲ ਵਿਚ ਪਾ ਲਓ ਹਾਰ ਫੁੱਲਾਂ ਦੇ,
ਬਾਗੀਂ ਫੁੱਲ ਬਥੇਰੇ।
ਸ਼ਗਨਾਂ ਵਾਲਿਆਂ ਰਾਹ ਰੋਕ ਲਈ,
ਕੁੜੀਆਂ ਘੱਤ ਲਏ ਘੇਰੇ।
ਹੀਰ ਮਜਾਜਣ ਦੇ,
ਹੁਣ ਪੜ੍ਹ ਦੇ ਬਾਹਮਣਾਂ ਫੇਰੇ।