ਹਰੇ ਹਰੇ ਘਾਹ ਉੱਤੇ,
ਉੱਡਣ ਭੰਬੀਰੀਆਂ,
ਬੋਲੋ ਵੀਰੋ ਵੇ,
ਭੈਣਾ ਮੰਗਣ ਜੰਜੀਰੀਆਂ,
ਬੋਲੋ ਵੀਰੋ
Pindan vicho Pind
ਜੇ ਦਿਉਰਾ ਤੇਰਾ ਵਿਆਹ ਨਹੀਂ ਹੁੰਦਾ
ਬਹਿ ਜਾ ਮੱਕੀ ਦਾ ਰੱਖਾ
ਸੋਹਣੀ ਦੇਖ ਕੇ ਹੱਥ ਨਾ ਪਾਈਏ
ਦਿਨ ਦਾ ਵੱਜ ਜੂ ਡਾਕਾ
ਬਾਰਾਂ ਵਰ੍ਹਿਆਂ ਦੀ ਕੈਦ ਬੋਲ ਜੂ
ਨਾਲੇ ਪਿਹਾਉਂਦੇ ਆਟਾ
ਮੈਂ ਤੈਨੂੰ ਵਰਜ ਰਹੀ
ਸੁਣ ਦਿਉਰਾ ਬਦਮਾਸ਼ਾ।
ਦਾਣਾ! ਦਾਣਾ! ਦਾਣਾ!
ਮੁੰਦਰੀ ਨਿਸ਼ਾਨੀ ਲੈ ਗਿਆ,
ਛੱਲਾ ਦੇ ਗਿਆ ਖਸਮ ਨੂੰ ਖਾਣਾ।
ਕੋਠੇ ਕੋਠੇ ਆ ਜਾਵੀਂ,
ਮੰਜਾ ਸਾਹਮਣੇ ਚੁਬਾਰੇ ਵਿੱਚ ਡਾਹੁਣਾ।
ਕਿਹੜਾ ਸਾਲਾ ਧੌਣ ਚੁੱਕਦਾ,
ਅੱਗ ਲਾ ਕੇ ਫੂਕ ਦੂ ਲਾਣਾ।
ਬੀਹੀ ਵਿਚ ਯਾਰ ਘੇਰਿਆ,
ਮੈਂ ਵੀ ਨਾਲ ਮਰ ਜਾਣਾ।
ਸਾਉਣ ਦਾ ਮਹੀਨਾ,ਜੀ ਨਾ ਕਰਦਾ ਸੁਥਨ ਪਾਉਣ ਨੂੰ,
ਮੁੰਡਾ ਫਿਰੇ ਨੀ ਕਾਲੀ ਸੂਫ ਦੀ ਸਮਾਉਣ ਨੂੰ,
ਮੁੰਡਾ
ਜੇਠ ਕੁਲਿਹਣਾ ਟੁੱਟ ਪੈਣਾ
ਮੈਨੂੰ ਗਾਲ੍ਹ ਬਿਨਾਂ ਨਾ ਬੋਲੇ
ਮਾਰ ਦਿੰਦਾ ਉਹ ਜਾਨੋਂ ਮੈਨੂੰ
ਜੇ ਨਾ ਲੁਕਦੀ ਸੰਦੂਕਾਂ ਉਹਲੇ
ਵੀਰ ਹੋਊਗਾ ਤੇਰਾ ਵੇ
ਦੱਸ ਕੀ ਲੱਗਦਾ ਉਹ ਮੇਰਾ ਵੇ
ਮੇਰੀ ਜਾਣਦੀ ਜੁੱਤੀ
ਰਿਹਾ ਕੋਲ ਤੂੰ ਖੜ੍ਹਾ
ਵੇ ਮੈਂ ਜੇਠ ਨੇ ਕੁੱਟੀ
ਜੇ ਤੂੰ ਕੋਲ ਨਾ ਹੁੰਦਾ
ਮੈਂ ਵੀ ਮਾਰਦੀ ਜੁੱਤੀ।
ਨਾਨਕੀਆਂ ਨੂੰ ਖਲ ਕੁੱਟ ਦਿਓ ਵੇ ਜੀਹਨਾਂ ਧੌਣ ਪੱਚੀ ਸਰ ਖਾਣਾ (ਸ਼ੇਰ)
ਸਾਨੂੰ ਲੈਚੀਆਂ ਬੇ ਜਿਹਨਾਂ ਮੁਸ਼ਕ ਲਿਆ ਰੱਜ ਜਾਣਾ
ਅਰਬੀ! ਅਰਬੀ! ਅਰਬੀ!
ਚੂਹੇ ਦਾ ਵਿਆਹ ਧਰਿਆ,
ਉਥੋਂ ਜੰਝ ਬਿੱਲਿਆਂ ਦੀ ਚੜਦੀ।
ਘੋਗੜ ਰੁੱਸ ਚੱਲਿਆ,
ਇੱਲ੍ਹ ਰੋਟੀ ਨੀ ਕਰਦੀ।
ਏਸ ਪਟੋਲੇ ਨੂੰ,
ਝਾਕ ਬਿਗਾਨੇ ਘਰ ਦੀ।
ਸਾਉਣ ਦੇ ਮਹੀਨੇ,ਜੀ ਨਾ ਕਰਦਾ ਸੌਹਰੇ ਜਾਣ ਨੂੰ,
ਮੁੰਡਾ ਫਿਰੇ ,ਗੱਡੀ ਜੋੜ ਕੇ ਲਿਜਾਣ ਨੂੰ,
ਮੁੰਡਾ ਫਿਰੇ
ਡੁੱਬੜੀ ਦੇ ਨੈਣ ਤਿੱਖੇ
ਕਰਕੇ ਛੱਡਣ ਸ਼ੁਦਾਈ
ਭਾਬੀ ਦਿਉਰ ਨੂੰ ਆਖਣ ਲੱਗੀ
ਮਗਰੇ ਨਾ ਤੁਰ ਜਾਈਂ
ਤੇਰੇ ਵਰਤਣ ਨੂੰ
ਫੁੱਲ ਵਰਗੀ ਭਰਜਾਈ।
ਝਾਵਾਂ! ਝਾਵਾਂ! ਝਾਵਾਂ!
ਦਿਉਰ ਜੁਆਨ ਹੋ ਗਿਆ
ਉਹਨੂੰ ਅੱਖੀਆਂ ਨਾਲ ਪਰਚਾਵਾਂ।
ਨੀਤ ਉਹਦੀ ਦਿਸੇ ਫਿੱਟਦੀ,
ਕਦੇ ਕੱਲੀ ਨਾ ਖੇਤ ਨੂੰ ਜਾਵਾਂ।
ਕਹਿੰਦਾ ਭਾਬੀ ਆਈਂ ਕੱਲ੍ਹ ਨੂੰ ,
ਹੋਲਾਂ ਭੁੰਨ ਕੇ ਤੈਨੂੰ ਖੁਆਵਾਂ।
ਨਿੱਕੀ ਭੈਣ ਵਿਆਹ ਦੇ ਨੀ,
ਤੈਨੂੰ ਨੱਤੀਆਂ ਸੋਨੇ ਦੀਆਂ ਪਾਵਾਂ।
ਮੈਨੂੰ ਲੈ ਜਾਵੇ ਤੈਨੂੰ
ਦਿਲ ਦਾ ਹਾਲ ਸੁਣਾਵਾਂ।
ਸਾਉਣ ਦਾ ਮਹੀਨਾ,
ਬਾਗਾ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ,
ਗੱਡੀ ਨੂੰ ਖਾਲੀ ਮੋੜ ਵੇ,
ਅਸਾਂ ਨੀ
ਲੰਮੀ ਧੌਣ ਤੇ ਸਜੇ ਤਵੀਤੀ
ਮਧਰੀ ਧੌਣ ਤੇ ਵਾਲੇ
ਰੋਟੀ ਲੈ ਕੇ ਚੱਲ ਪਈ ਖੇਤ ਨੂੰ
ਦਿਉਰ ਮੱਝੀਆਂ ਚਾਰੇ
ਆਉਂਦੀ ਨੂੰ ਕਹਿੰਦਾ ਜੀ ਨੀ ਭਾਬੀਏ
ਜਾਂਦੀ ਨੂੰ ਅੱਖੀਆਂ ਮਾਰੇ
ਟੁੱਟ ਪੈਣਾ ਵਿਗੜ ਗਿਆ
ਬਿਨ ਮੁਕਲਾਈਆਂ ਭਾਲੇ।