ਤਰ ਕੇ ਤਰ ਵੇ ਤਰ ਵੇ,
ਮੇਰਾ ਮਾਝੇ ਸਾਕ ਨਾ ਕਰ ਵੇ,
ਮਾਝੇ ਦੇ ਜੱਟ ਬੁਰੇ ਸੁਣੀਦੇ,
ਉਠਾਂ ਨੂੰ ਪਾਉਦੇ ਖਲ ਵੇ,
ਖਲ ਤਾਂ ਮੈਥੋ ਕੁੱਟੀ ਨਾ ਜਾਵੇ,
ਗੁੱਤੋਂ ਲੈਦੇ ਫੜ ਵੇ,
ਮੇਰਾ ਉੱਡੇ ਡੋਰੀਆਂ,
ਮਹਿਲਾਂ ਵਾਲੇ ਘਰ ਵੇ,
ਮੇਰਾ ਉੱਡੇ………,
Pindan vicho Pind
ਰਾਏ-ਰਾਏ-ਰਾਏ
ਰੱਬ ਨੇ ਦੋ ਹੀ ਰੰਗ ਬਣਾਏ
ਗੋਰੀ ਧੌਣ ਦੇ ਦੁਆਲੇ ਕਾਲੀ ਗਾਨੀ
ਨੀ ਸੋਹਣੇ ਦਾ ਕੀ ਰੂਪ ਚੱਟਣਾ।
ਮੁੰਡਾ ਹੋਵੇ ਨੀ ਦਿਲਾਂ ਦਾ ਜਾਨੀ।
ਸਾਉਣ ਮਹੀਨਾ ਦਿਨ ਤੀਆਂ ਦੇ
ਸਾਉਣ ਮਹੀਨਾ ਦਿਨ ਤੀਆਂ ਦੇ
ਗੋਡੇ ਗੋਡੇ ਚਾਅ
ਵੇ ਕੀ ਰਾਹ ਨੀ ਜਾਣਦਾ
ਤੀਆਂ ਵੇਖਣ ਆ
ਵੇ ਕੀ ਰਾਹ ਨੀ ਜਾਣਦਾ
“ਜੀਜਾ ਘਰੇ ਬਾਪੂ ਦੀ ਬੋਲੀ ਲੱਗੀ
ਬਾਪੂ ਬਿਕਿਆ ਇਕ ਦਮੜੇ ਦਾ”
ਪਿੰਡ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ ਖੇੜੀ।
ਰਾਜਪੁਰੇ-ਪਟਿਆਲੇ ਗੱਭੇ,
ਵਸਦਾ ਪਿੰਡ ਧਰੇੜੀ।
ਕੁੜੀਆਂ ਦੇ ਵਿੱਚ ਹੌਲਦਾਰਨੀ,
ਫੈਸ਼ਨ ਕਰਦੀ ਜੇਹੜੀ।
ਤੇਰੀ ਕੀ ਲਗਦੀ…
ਸਜ ਸਜ ਰਹਿੰਦੀ ਜਿਹੜੀ ?
ਤੇਰੇ ਮਾਰਾ ਚੜਿਆ ਕਿੱਕਰ ਤੇ,
ਤੂੰ ਦਾਤਣ ਨਾ ਕੀਤੀ,
ਨੀ ਪਾਸਾ ਵੱਟ ਕੇ ਲੰਘ ਗਈ ਕੋਲ ਦੀ,
ਸਾਡੀ ਸੀ ਘੁੱਟ ਪੀਤੀ,
ਨੀ ਤੈ ਪ੍ਰਦੇਸੀ ਨਾ, ਜੱਗੋ ਤੇਰਵੀਂ ਕੀਤੀ,
ਨੀ ਤੈ ……..,
ਮਾਏ ਨੀ ਤੈਂ ਵਰ ਕੀ ਸਹੇੜਿਆ
ਪੁੱਠੇ ਤਵੇ ਤੋਂ ਕਾਲਾ
ਆਉਣ ਜੁ ਸਈਆਂ ਮਾਰਨ ਮਿਹਣੇ
ਔਹ ਤੇਰੇ ਘਰ ਵਾਲਾ
ਮਿਹਣੇ ਸੁਣ ਕੇ ਇਉਂ ਹੋ ਜਾਂਦੀ
ਜਿਉਂ ਆਹਰਨ ਵਿੱਚ ਫਾਲਾ
ਸਿਖਰੋਂ ਟੁੱਟ ਗਈ ਵੇ
ਖਾ ਕੇ ਪੀਘ ਹੁਲਾਰਾ।
ਜੱਟੀਆਂ ਨੇ ਲਾਈਆਂ ਤੀਆਂ ਲਾਈਆਂ ਥੱਲੇ ਬੋਹੜ ਦੇ
ਪਾਲੀ ਪੀਂਘ ਝੂਟਦੀ ਤੇ
ਲਾਲੀ ਪੀਂਘ ਝੂਟਦੀ
ਆ ਜਾ ਛਿੰਦੋ ਚੱਲ ਕੇ ਦਿਖਾ ਦੇ ਜ਼ੋਰ ਤੇ
ਜੱਟੀਆਂ ਨੇ ਲਾਈਆਂ ਤੀਆਂ ਲਾਈਆਂ ਥੱਲੇ ਬੋਹੜ ਦੇ
ਜੇ ਜੀਜਾ ਤੈਂ ਘੜੀ ਲਿਆਉਣੀ
ਫੀਤਾ ਪੁਆਈ ਚਮੜੇ ਦਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਢੇਰਾ।
ਤੇਰਾ ਦਿਲ ਜੇ ਮੇਰਾ ਹੋਵੇ,
ਮੇਰਾ ਹੋ ਜੇ ਤੇਰਾ।
ਖਿੱਚ ਹੋਵੇ, ਮੋਹ ਹੋਵੇ,
ਹੋਵੇ ਲੰਮਾ ਜੇਰਾ।
ਸੱਜਣਾਂ ਸੱਚਿਆਂ ਦਾ……
ਪਰਬਤ ਜਿੱਡਾ ਜੇਰਾ।
ਤੇਰੇ ਮਾਰਾ ਚੜਿਆ ਕਿੱਕਰ ਤੇ,
ਤੂੰ ਦਾਤਣ ਨਾ ਕੀਤੀ,
ਨੀ ਪਾਸਾ ਵੱਟ ਕੇ ਲੰਘ ਗਈ ਕੋਲ ਦੀ,
ਸਾਡੀ ਸੀ ਘੁੱਟ ਪੀਤੀ,
ਲਾ ਕੇ ਤੋੜ ਗਈ, ਯਾਰਾ ਨਾਲ ਪਰੀਤੀ,
ਲਾ ਕੇ ………,
ਲਾਲ ਕਿੱਕਰ ਦਾ ਚਰਖਾ ਮੇਰਾ
ਟਾਹਲੀ ਦਾ ਕਰਵਾ ਦੇ
ਮੇਰੇ ਹਾਣ ਦੀਆਂ ਕੱਤ ਕੇ ਲੈ ਗਈਆਂ
ਮੈਥੋਂ ਕੱਤਿਆ ਨਾ ਜਾਵੇ
ਚਰਖਾ ਬੂ ਚੰਦਰਾ
ਮੇਰੀ ਨੀਂਦ ਗਵਾਵੇ