Pindan vicho Pind
ਨਾਨਕੇਸ਼ਕ ਵਿਚ ਆਈਆਂ ਮੇਲਣਾ,
ਵੱਡੇ ਘਰਾਂ ਦੀਆਂ ਜਾਈਆਂ,
ਨੀ ਰੰਗ ਬਰੰਗੇ ਲਿਸ਼ਕਣ ਲਹਿੰਗੇ,
ਪੈਰੀ ਝਾਂਜਰਾਂ ਪਾਈਆਂ,
ਜਿੱਧਰ ਜਾਵਣ ਧੂੜ ਉਡਾਵਣ,
ਕੀ ਇਹਨਾਂ ਦੇ ਕਹਿਣੇ,
ਨੀ ਤੂੰ ਹਾਰੀ ਨਾ, ਹਾਰੀ ਨਾਂਹ ਮਾਲਵੇਨੇ..ਨੀ ਤੂੰ ਹਾਰੀ ਨਾ, ਹਾਰੀ ਨਾਂਹ ਮਾਲਵੇਨੇ..
ਜੇ ਮਾਮੀ ਤੂੰ ਨੱਚਣਾ ਜਾਣਦੀ,ਦੇ ਦੇ ਸ਼ੋਂਕ ਦਾ ਗੇੜਾ,ਵਈ ਰੂਪ ਤੇਰੇ ਦੀ ਗਿੱਠ ਗਿੱਠ ਲਾਲੀ,ਤੈਥੋਂ ਸੋਹਣਾ ਕਿਹੜਾ,ਨੀ ਦੀਵਾ ਕਿ ਕਰਨਾ,ਚੰਨਣ ਹੋ ਜਾਓ ਤੇਰਾਨੀ ਦੀਵਾ ਕਿ ਕਰਨਾ…
ਦਰਾਣੀ ਦੁੱਧ ਰਿੜਕੇ, ਜਠਾਣੀ ਦੁੱਧ ਰਿੜਕੇ..੨ਮੈਂ ਲੈਨੀ ਆ ਵਿੜਕਾਂ ਵੇ,ਸਿੰਘਾ ਲਿਆ ਬੱਕਰੀ ਦੁੱਧ ਰਿੜਕਾਂ ਵੇ.
ਪੇਕਿਆਂ ਦਾ ਘਰ ਖੁੱਲਮ ਖੁੱਲਾ,ਸੌਰਿਆ ਦੇ ਘਰ ਭੀੜੀ ਥਾ,ਵੇ ਜਾ ਮੈਂ ਨਹੀਂ ਵੱਸਣਾ,ਕੁਪੱਤੀ ਤੇਰੀ ਮਾ
ਆ ਵੇ ਨਾਜਰਾ, ਬਿਹ ਵੇ ਨਾਜਰਾਬੋਤ੍ਤਾ ਬੰਨ ਦਰਵਾਜ਼ੇ,ਵੇ ਬੋਤੇ ਤੇਰੇ ਨੂੰ ਘਾਹ ਦਾ ਟੋਕੜਾਤੈਨੂੰ ਦੋ ਪ੍ਰਸ਼ਾਦੇਗਿੱਧੇ ਵਿੱਚ ਨੱਚਦੀ ਦੀ,ਧਮਕ ਪਵੇ ਦਰਵਾਜ਼ੇ..
ਬਣ ਠਣ ਕੇ ਮੁਟਿਆਰਾ ਆਇਆਆਇਆ ਪਟੋਲਾ ਬਣਕੇਕੰਨਾਂ ਦੇ ਵਿੱਚ ਪਿੱਪਲ ਪੱਤੀਆਂਬਾਹੀ ਚੂੜਾ ਛਣਕੇਗਿੱਧਾ ਜੱਟੀਆ ਦਾ ਵੇਖ ਸ਼ੋਕੀਨਾ ਖੜਕੇ
ਭਾਬੀ ਆਖੇ ਵੇ ਦਿਓਰਾਦਿਲ ਦੀਆਂ ਅੱਖ ਸੁਣਾਵਾਬਿਨਾ ਦਰਸ਼ਨੋਂ ਤੇਰੇ ਦਿਓਰਾਆਂਨ ਨੂੰ ਮੂੰਹ ਨਾ ਲਾਵਾਗਿੱਧੇ ਦੇ ਵਿਚ ਖੜਕੇ ਤੇਰੇ ਨਾਂ ਤੇ ਬੋਲਿਆ ਪਾਵਾਸੁਣਜਾ ਵੇ ਦਿਓਰਾ ਚੰਨ ਵਰਗੀ ਦਰਾਣੀ ਲਿਆਵਾ
ਲੱਡੂ ਖਾਦੇ ਵੀ ਬਥੇਰੇਲੱਡੂ ਵੰਡੇ ਵੀ ਬਥੇਰੇਅੱਜ ਲਗ ਜੂ ਪਤਾਨੀ ਤੂੰ ਨੱਚ ਬਰਾਬਰ ਮੇਰੇਅੱਜ ਲੱਗ ਜੂ ਪਤਾ
ਸਹਿਰਾ ਵਿਚ ਸ਼ਹਰ ਸੁਣੀਦਾਸਹਿਰ ਸੁਣੀਦਾ ਪਟਿਆਲਾਵਈ ਓਥੋਂ ਦਾ ਇੱਕ ਗੱਭਰੂ ਸੁਣੀਂਦਾਖੁੰਡਿਆ ਮੁੱਛਾਂ ਵਾਲਾਹਾਏ ਨੀਂ ਮੁੰਡਾ ਬੰਨਦਾ ਚਾਦਰਾਹੱਥ ਵਿਚ ਖੂੰਡਾ ਕਾਲਾਮਾਏ ਨੀਂ ਪਸੰਦ ਆ ਗਿਆਮੁੰਡਾ ਹਾਣ ਦਾ ਸਰੂ ਜਹੇ ਕਢ ਵਾਲਾ
ਪਿੰਡਾ ਵਿੱਚੋ ਪਿੰਡ ਸੁਣੀਦਾ, ਪਿੰਡ ਸੁਣੀਦਾ ਧੂਰੀ…….
ਓਥੇ ਦੇ ਦੋ ਅਮਲੀ ਸੁਣੀਦੇ, ਕੱਛ ਵਿਚ ਰੱਖਣ ਕਤੂਰੀ……..
ਅਾਪ ਤਾ ਖਾਦੇ ਰੁੱਖੀ ਮਿੱਸੀ, ਓਹਨੂ ਖਵਾਉਦੇ ਚੂਰੀ…….
ਜੀਦਾ ਲਕ ਪਤਲਾ, ਓਹ ਹੈ ਮਜਾਜਣ ਪੂਰੀ……
ਵੇ ਤੂੰ ਲੰਘ ਲੰਘ ਲੰਘ
ਵੇ ਤੂੰ ਪਰਾ ਹੋ ਕੇ ਲੰਘ
ਏਥੇ ਪਿਆਰ ਵਾਲੀ ਬੀਨ ਨਾਹ ਵਜਾਈ ਮੁੰਡਿਆ
ਵੇ ਮੈਂ ਨਾਗ ਦੀ ਬੱਚੀ, ਨਹ ਹੱਥ ਲਾਈ ਮੁੰਡਿਆ
ਪਿੰਡਾਂ ਵਿੱਚੋਂ ਪਿੰਡ ਸੁਣੀਦਾ,
ਪਿੰਡ ਸੁਣੀਦਾ ਮਾੜੀ…
ਮਾੜੀ ਦੀਆਂ ਦੋ ਕੁੜੀਆਂ ਸੁਣੀਦੀਆਂ,
ਇੱਕ ਪਤਲੀ ਇੱਕ ਭਾਰੀ…
ਪਤਲੀ ਨੇ ਤਾਂ ਵਿਆਹ ਕਰਵਾ ਲਿਆ,
ਭਾਰੀ ਅਜੇ ਕੁਆਰੀ…
ਆਪੇ ਲੈ ਜਾਣਗੇ,
ਜਿਹਨੂੰ ਲੱਗੀ ਪਿਆਰੀ…
ਆਪੇ ਲੈ ਜਾਣਗੇ,
ਜਿਹਨੂੰ ਲੱਗੀ ਪਿਆਰੀ…
ਸੱਥ ਵਿੱਚ ਬੈਹ ਕੇ ਬੀਨ ਬਜਾਉਦੇ,
ਚੁਟਕੀ ਚੁਟਕੀ ਲਿਆਈਆਂ,
ਆਹ ਲੈ ਫੜ ਮਿੱਤਰਾਂ,ਬੰਗਾ ਮੇਚ ਨਾ ਆਈਆਂ,
ਆਹ ਲੈ …….,
ਪਿੰਡਾਂ ਵਿਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਮੋਗਾ
ਨਾ ਕੋਈ ਉਥੇ ਸਾਧ ਸੁਣੀਦਾ ਨਾ ਹੀ ਕੋਈ ਸੋਭਾ
ਨਾ ਕਿਸੇ ਨੂੰ ਘੜਾ ਚਕੋਣਦਾ ਨਾ ਹੀ ਮਾਰਦਾ ਗੋਡਾ
ਕੁੜੀਏ ਨਾ ਡਰ ਨੀ , ਮੋਗਾ ਗੱਲਾਂ ਜੋਗਾ
ਕੁੜੀਏ ਨਾ ਡਰ ਨੀ , ਮੋਗਾ ਗੱਲਾਂ ਜੋਗਾ
ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਕੈਰੇ,
ਏਸੇ ਪਿੰਡ ਦੇ ਮੁੰਡੇ ਸੁਣੀਂਦੇ ਹੱਦੋਂ ਵਧ ਨੇ ਭੈੜੇ,
ਹਾਂ ਕਰਵਾ ਕੇ ਹਟਦੇ ਮੇਲਣੇ ਪੈ ਜਾਂਦੇ ਨੇ ਖਹਿੜੇ,
ਕਿਹੜੇ ਪਿੰਡ ਦੀ, ਘਰ ਲਭ ਲਾਂਗੇ
ਮਾਰ ਮਾਰ ਕੇ ਗੇੜੇ ।
ਬਚ ਕੇ ਰਹਿ ਬੀਬਾ , ਬੜੇ ਜਮਾਨੇ ਭੈੜੇ,
ਬਚ ਕੇ ਰਹਿ ਬੀਬਾ…