ਗਿੱਧਾ ਗਿੱਧਾ ਕਰੇ ਮੇਲਣੇ, ਗਿੱਧਾ ਪਊ ਬਥੇਰਾ,
ਨਜ਼ਰ ਮਾਰ ਕੇ ਵੇਖ ਮੇਲਣੇ ਭਰਿਆ ਪਿਆ ਬਨੇਰਾ…
ਸਾਰੇ ਪਿੰਡ ਦੇ ਲੋਕੀਂ ਆ ਗਏ, ਕੀ ਬੁੱਢਾ ਕੀ ਠੇਰਾ..
ਮੇਲਣੇ ਨੱਚ ਲੈ ਨੀ, ਦੇ ਲੈ ਸ਼ੌਕ ਦਾ ਗੇੜਾ
Pindan vicho Pind
ਚਾਚਾ ਚਾਚੀ ਨੂੰ ਸਮਝਾ ਲੈ ਲੱਛਣ
ਮਾੜੇ ਕਰਦੀ ਏ ਸਾਡੇ ਚੰਗੇ ਭਲੇ
ਮੁੰਡੇ ਜਿਨ੍ਹਾਂ ਨੂੰ ਸੈਨਤਾਂ ਕਰਦੀ ਏ
ਸੱਸ ਮੇਰੀ ਨੇ ਪਾਏ ਕਾਂਟੇ
ਮੈਨੂੰ ਕਹਿੰਦੀ ਪਾ ਕੁੜੇ
ਮਾਹੀ ਮੇਰਾ ਘੁੱਦੂ ਜਿਹਾ
ਮੈਨੂੰ ਕੀਹਦਾ ਚਾਅ ਕੁੜੇ।
ਮਾਮੀ ਆਈ ਕੀ ਕੁਸ ਲਿਆਈ
ਲਿਆਈ ਬੋਕ ਦੀਆਂ ਟੰਗਾਂ ਨੀ ਵਿਚ
ਸ਼ਰੀਕੇ ਦੇ ਭੋਰਾ ਭੋਰਾ ਵੰਡਾ।
ਜੀਜਾ ਲੱਕ ਨੂੰ ਖੁਰਕਦਾ ਆਵੇ,
ਮੇਰੇ ਭਾਦਾ ਪੈਸੇ ਵਾਰਦਾ,
ਜੀਜਾ ਲੱਕ ……..,
ਊਰੀ ਊਰੀ ਊਰੀ ਵੇ,
ਦੁੱਧ ਡੁਲਿਆ ਜੇਠ ਨੇ ਘੂਰੀ ਵੇ,
ਦੁੱਧ ………,
ਕੁੱਟ ਕੁੱਟ ਚੂਰੀਆਂ ਮੈ ਕੋਠੇ ਉੱਤੇ ਪਾਉਦੀ ਆਂ,
ਆਏ ਕਾਂਗੜੇ ਖਾ ਜਾਣਗੇ,
ਉਏ ਨੂੰਹ ਸੱਸ ਦੀ ਲੜਾਈ ਪਾ ਜਾਣਗੇ,
ਉਏ ਨੂੰਹ ……..,
ਨਹੀਂ ਤਾਂ ਦਿਉਰਾ ਵਿਆਹ ਕਰਵਾ ਲੈ
ਨਹੀਂ ਤਾਂ ਕੱਢ ਲੈ ਕੰਧ ਵੇਂ
ਮੈਂ ਬੁਰੀ ਕਰੂੰਗੀ .
ਨੀਮੀਂ ਪਾ ਕੇ ਲੰਘ ਵੇ।
ਮਾਵਾਂ ਧੀਆਂ ਦੀ ਗੂੜੀ
ਦੋਸਤੀ ਸਾਰੀ ਦੁਨੀਆਂ
ਕਹਿੰਦੀ ਧੀ ਜਦ ਗੱਲ
ਲੱਗਦੀ ਠੰਡ ਕਾਲਜੇ ਪੈਂਦੀ
ਗਈ ਸਾਂ ਮੈਂ ਗੰਗਾ, ਚੜ੍ਹਾ ਲਿਆਈ ਵੰਗਾਂ,
ਅਸਮਾਨੀ ਮੇਰਾ ਘੱਗਰਾ, ਮੈਂ ਕਿਹੜੀ ਕਿੱਲੀ ਟੰਗਾਂ ?
ਨੀ ਮੈਂ ਏਸ ਕਿੱਲੀ ਟੰਗਾਂ ? ਨੀ ਮੈਂ ਓਸ ਕਿੱਲੀ ਟੰਗਾ ?
ਆ ਗਿਆ ਨੀ ਬਾਬਾ,
ਨਹੀਓ ਮਾਰਦਾ ਖਗੂੰਰਾ,
ਨਿੱਤ ਦਾ ਕੰਮ ਮੁਕਾਉਣਾ ਕੁੜੀਉ,
ਨੀ ਇਹਦੇ ਗਲ ਵਿੱਚ ਟੱਲ ਅੱਜ ਪਾਉਣਾ ਕੁੜੀਓ,
ਨੀ ਇਹਦੇ ……,
ਇਸ਼ਕ ਤੰਦੁਰ ਹੱਡਾਂ ਦਾ ਬਾਲਣ,
ਦੋਜ਼ਖ ਨਾਲ ਤਪਾਵਾਂ
ਖੂਨ ਜਿਗਰ ਦਾ ਰੱਤੀ ਮਹਿੰਦੀ,
ਤਲੀਆਂ ਉੱਤੇ ਲਾਵਾਂ।
ਮੁੜ ਪੈ ਸਿਪਾਹੀਆ ਵੇ,
ਰੋਜ਼ ਔਸੀਆਂ ਪਾਵਾਂ।