ਇੱਕ ਸੂਫੀ ਕਹਾਣੀ ਤੁਹਾਡੇ ਨਾਲ ਸਾਂਝੀ ਕਰੀਏ । ਇੱਕ ਆਦਮੀ ਜੰਗਲ ਗਿਆ । ਸ਼ਿਕਾਰੀ ਸੀ । ਕਿਸੇ ਝਾੜ ਦੇ ਹੇਠਾਂ ਬੈਠਾ ਸੀ ਥੱਕਿਆ – ਟੁੱਟਿਆ, ਕੋਲ ਹੀ ਇੱਕ ਖੋਪੜੀ ਪਈ ਸੀ, ਕਿਸੇ ਆਦਮੀ ਦੀ ।
ਅਜਿਹਾ, ਕਦੇ – ਕਦੇ ਹੋ ਜਾਂਦਾ ਹੈ, ਕਿ ਤੁਸੀ ਵੀ ਆਪਣੇ ਗੁਸਲ਼ਖਾਨੇ ਵਿੱਚ ਆਪਣੇ ਨਾਲ ਹੀ ਗੱਲ ਕਰਨ ਲੱਗਦੇ ਹੋ, ਸ਼ੀਸ਼ੇ ਦੇ ਸਾਹਮਣੇ ਖੜੇ ਹੋਕੇ ਮੂੰਹ ਵਿੰਗੇ ਟੇਢੇ ਜਿਹੇ ਬਣਾਉਣ ਲੱਗਦੇ ਹੋ । ਆਦਮੀ ਦਾ ਬਚਪਨਾ ਕਿਤੇ ਜਾਂਦਾ ਤਾਂ ਨਹੀਂ ।
ਖੋਪੜੀ ਕੋਲ ਪਈ ਸੀ, ਇੰਜ ਹੀ ਬੈਠੇ, ਕੁੱਝ ਕੰਮ ਤਾਂ ਸੀ ਨਹੀਂ, ਉਸਨੇ ਕਿਹਾ : ਹੈਲੋ ! ਕੀ ਕਰ ਰਹੇ ਹੋ ? ਮਜਾਕ ਵਿੱਚ ਹੀ ਕਿਹਾ ਸੀ । ਆਪਣੇ ਨਾਲ ਹੀ ਮਜਾਕ ਕਰ ਰਿਹਾ ਸੀ । ਵੇਹਲਾ ਬੈਠਾ ਸੀ, ਕੁੱਝ ਖਾਸ ਕੰਮ ਵੀ ਨਹੀਂ ਸੀ, ਆਸ ਵੀ ਨਹੀਂ ਸੀ ਕਿ ਖੋਪੜੀ ਬੋਲੇਗੀ ।
ਖੋਪੜੀ ਬੋਲੀ : ਹੈਲੋ !
ਘਬਰਾ ਗਿਆ ਇੱਕਦਮ ! ਹੁਣ ਕੁੱਝ ਪੁੱਛਣਾ ਜਰੂਰੀ ਸੀ, ਕਿਉਂਕਿ ਜਦੋਂ ਖੋਪੜੀ ਬੋਲੀ ਤਾਂ ਹੁਣ ਕੁੱਝ ਨਹੀਂ ਪੁੱਛਿਆ ਤਾਂ ਵੀ ਭੈੜਾ ਲੱਗੇਗਾ ।
ਤਾਂ ਪੁੱਛਿਆ ਉਸਨੇ ਕਿ ਤੁਹਾਡੀ ਇਹ ਗਤੀ (ਹਾਲਤ,ਅਵਸਥਾ) ਕਿਵੇਂ ਹੋਈ ?
ਤਾਂ ਉਸ ਖੋਪੜੀ ਨੇ ਕਿਹਾ : ਬਕਵਾਸ ਕਰਨ ਨਾਲ ।
ਭੱਜਿਆ ਸ਼ਹਿਰ ਵੱਲ ਘਬਰਾਹਟ ਵਿੱਚ । ਭਰੋਸਾ ਤਾਂ ਨਹੀਂ ਆਉਂਦਾ ਸੀ, ਪਰ ਬਿਲਕੁੱਲ ਕੰਨ ਨਾਲ ਸੁਣਿਆ ਸੀ, ਅੱਖ ਨਾਲ ਵੇਖਿਆ ਸੀ ।
ਸੋਚਿਆ ਜਾ ਕੇ ਰਾਜੇ ਨੂੰ ਕਹਿ ਦੇਵਾਂ । ਕੁੱਝ ਇਨਾਮ ਵੀ ਮਿਲੇਗਾ, ਅਜਿਹੀ ਖੋਪੜੀ ਅਦਭੁੱਤ ਹੈ ! ਰਾਜ ਮਹਿਲ ਵਿੱਚ ਹੋਣੀ ਚਾਹੀਦੀ ਹੈ ।
ਰਾਜੇ ਨੂੰ ਜਾ ਕੇ ਕਿਹਾ ਕਿ ਅਜਿਹੀ ਖੋਪੜੀ ਵੇਖੀ ਹੈ ।
ਰਾਜੇ ਨੇ ਕਿਹਾ : ਫਿਜੂਲ ਦੀ ਬਕਵਾਸ ਨਾ ਕਰ ।
ਉਸਨੇ ਕਿਹਾ : ਨਹੀਂ, ਬਕਵਾਸ ਨਹੀਂ ਕਰ ਰਿਹਾ ਹਾਂ । ਆਪਣੇ ਕੰਨਾਂ ਨਾਲ ਸੁਣ ਕੇ, ਆਪਣੀ ਅੱਖ ਨਾਲ ਵੇਖਕੇ ਆ ਰਿਹਾ ਹਾਂ । ਭੱਜਿਆ ਭੱਜਿਆ ਆਇਆ ਹਾਂ ਤੁਹਾਨੂੰ ਖਬਰ ਦੇਣ ।
ਸਮਰਾਟ ਨੇ ਪਹਿਲਾਂ ਤਾਂ ਟਾਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਸ਼ਿਕਾਰੀ ਅੜਿਆ ਹੋਇਆ ਸੀ, ਤੇ ਪ੍ਰਸਿੱਧ ਸ਼ਿਕਾਰੀ ਸੀ । ਸਮਰਾਟ ਉਸਨੂੰ ਜਾਣਦਾ ਵੀ ਸੀ, ਝੂਠ ਬੋਲੇਗਾ ਵੀ ਨਹੀਂ । ਰਾਜਾ ਲੈ ਕੇ ਆਪਣੇ ਦਰਬਾਰੀਆਂ ਨੂੰ ਮੌਕੇ ਤੇ ਅੱਪੜਿਆ । ਸ਼ਿਕਾਰੀ ਅੱਗੇ – ਅੱਗੇ ਪ੍ਰਸੰਨਤਾ ਨਾਲ . . .
ਉਸਨੇ ਜਾ ਕੇ ਉਸ ਖੋਪੜੀ ਨੂੰ ਕਿਹਾ : ਹਲੋ !
ਖੋਪੜੀ ਕੁੱਝ ਵੀ ਨਹੀਂ ਬੋਲੀ ।
ਉਸਨੇ ਫਿਰ ਕਿਹਾ : ਹੈਲੋ ! ਖੋਪੜੀ ਬਿਲਕੁੱਲ ਨਹੀਂ ਬੋਲੀ ।
ਹਿਲਾਇਆ ਖੋਪੜੀ ਨੂੰ, ਕਿਹਾ : ਹੈਲੋ !
ਬਾਰ – ਬਾਰ ਕਿਹਾ ।
ਪਰ ਖੋਪੜੀ ਇੱਕਦਮ ਸੰਨਾਟੇ ਵਿੱਚ ਹੋ ਗਈ । ਥੋੜ੍ਹਾ ਘਬਰਾਇਆ ।
ਰਾਜੇ ਨੇ ਕਿਹਾ : ਮੈਨੂੰ ਪਹਿਲਾਂ ਹੀ ਪਤਾ ਸੀ । ਆਪਣੇ ਦਰਬਾਰੀਆਂ ਨੂੰ ਹੁਕਮ ਦਿੱਤਾ : ਉਤਾਰੋ ਇਸਦੀ ਗਰਦਨ । ਉਸਦੀ ਗਰਦਨ ਕਟਵਾ ਦਿੱਤੀ ।
ਜਦੋਂ ਰਾਜਾ ਪਰਤ ਗਿਆ ਗਰਦਨ ਕਟਵਾ ਕੇ ਤਾਂ ਉਹ ਖੋਪੜੀ ਬੋਲੀ : ਹੈਲੋ ! ਤੁਹਾਡੀ ਇਹ ਗਤੀ ਕਿਵੇਂ ਹੋਈ ?
ਉਸਨੇ ਕਿਹਾ : ਬਕਵਾਸ ਕਰਨ ਨਾਲ ।
ਸੁਚੇਤ ਰਹਿਨਾ ! ਜੋ ਤੁਸੀਂ ਨਹੀਂ ਜਾਣਦੇ ਹੋ, ਨਾ ਕਹੋ । ਜੋ ਤੁਹਾਡਾ ਆਪਣਾ ਅਨੁਭਵ ਨਹੀਂ ਹੈ, ਉਸਨੂੰ ਨਾ ਕਹਿਣ ਵਿੱਚ ਹੀ ਭਲਾਈ ਹੈ । ਕਹਿਣ ਦਾ ਬਹੁਤ ਮਨ ਹੁੰਦਾ ਹੈ । ਕਹਿਣ ਦੀ ਵੱਡੀ ਉਤਸੁਕਤਾ ਹੁੰਦੀ ਹੈ ।
ਕਹਿਣ ਦਾ ਬਹੁਤ ਮਜਾ ਹੈ, ਰਸ ਹੈ । ਹੈਂਕੜ ਨੂੰ ਵੱਡੀ ਤ੍ਰਿਪਤੀ ਮਿਲਦੀ ਹੈ ।
ਹੈਂਕੜ ਨੂੰ ਗਿਆਨ ਵਿਖਾਉਣ ਨਾਲ ਜ਼ਿਆਦਾ ਹੋਰ ਕਿਸੇ ਗੱਲ ਵਿੱਚ ਤ੍ਰਿਪਤੀ ਨਹੀਂ ਮਿਲਦੀ ਹੈ ।
ਅਤੇ ਜਿਸਨੂੰ ਗਿਆਨੀ ਹੋਣਾ ਹੈ, ਜਿਸਨੇ ਸੱਚ ਵਿੱਚ ਹੀ ਗਿਆਨ ਪਾਉਣਾ ਹੈ, ਉਸਨੂੰ ਇਸ ਹੈਰਾਨ ਪਰੇਸ਼ਾਨ ਵਾਸਨਾ ਤੋਂ ਬਚਣਾ ਚਾਹੀਦਾ ਹੈ ।
-ਓਸ਼ੋ