ਧੜਕਣਾਂ ਨੂੰ ਵੀ ਰਸਤਾ ਦੇ ਸੱਜਣਾ
ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰੀਂ ਬੈਠਾ
new punjabi status
ਇਸ਼ਕ ਤਾਂ ਬੇਸ਼ਕੀਮਤੀ ਸੀ
ਲੋਕ ਹੀ ਬਾਜ਼ਾਰੂ ਨਿੱਕਲੇ
ਤੇਰੇ ਨਾਲ ਚਲਦਿਆਂ ਮੰਜਿਲ ਭਾਵੇਂ ਨਾ ਮਿਲੇ
ਪਰ ਵਾਅਦਾ ਰਿਹਾ ਸਫ਼ਰ ਯਾਦਗਾਰ ਰਹੂਗਾ
ਉਹ ਚਾਹ ਰੱਖੀ ਆ ਟੇਬਲ ਤੇ ਤੁਸੀਂ ਐਤਵਾਰ ਪੁਰਾਣੇ ਲੈ ਆਓ
ਅਸੀਂ ਕਹਿ ਦਵਾਂਗੇ ਕੱਲ ਛੁੱਟੀ ਆ ਤੁਸੀਂ ਯਾਰ ਪੁਰਾਣੇ ਲੈ ਆਓ
ਰਾਹਾਂ ਨੂੰ ਫਰਕ ਨੀ ਪੈਂਦਾ
ਕੌਣ ਲੰਘ ਗਿਆ ਤੇ ਕੀਹਨੇ ਆਉਣਾ
ਮਾਪੇ ਮਰਨ ਤੇ ਹੋਣ ਯਤੀਮ ਬੱਚੇ ਸਿਰੋਂ ਉੱਠ ਜਾਂਦੀ ਐ ਛਾਂ ਲੋਕੋ
ਜੱਗ ਚਾਚੀਆਂ ਲੱਖ ਹੋਵਣ ਕੋਈ ਬਣ ਨਹੀਂ ਸਕਦੀ ਮਾਂ ਲੋਕੋ
ਬੇਚੈਨੀ ਭਰੀ ਜ਼ਿੰਦਗੀ ‘ਚ
ਮੇਰਾ ਸਕੂਨ ਏ ਤੂੰ
ਸ਼ਰੀਫ਼ ਉਹਨੇ ਹੀ ਰਹੋ
ਜਿੰਨੀ ਦੁਨੀਆਂ ਰੱਖੇ
ਰੋਣ ਦੀ ਕੀ ਲੋੜ ਜੇ ਕੋਈ ਹਸਾਉਣ ਵਾਲਾ ਮਿਲ ਜਾਵੇ
ਟਾਈਮ ਪਾਸ ਦੀ ਕੀ ਲੋੜ ਜੇ ਕੋਈ ਦਿਲੋਂ ਚਾਹੁਣ ਵਾਲਾ ਮਿਲ ਜਾਵੇ
ਜ਼ਿੰਦਗੀ ‘ਚ ਲੋਕ ਆਏ ਤੇ ਗਏ ਪਰ
ਮੇਰੀ ਚਾਹ ਅੱਜ ਵੀ ਮੇਰੇ ਨਾਲ ਹੈ
ਅਸੀਂ ਸਬਰ ਵੇਖੇ ਨਹੀਂ
ਹੰਡਾਏ ਵੀ ਨੇਂ
ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ਼ ਬੜੇ ਨੇ
ਉਹਨੂੰ ਹਰ ਖੁਸ਼ੀ ਵਿਖਾਵਾਂ ਮੇਰੇ ਵੀ ਫਰਜ਼ ਬੜੇ ਨੇ