ਕਦੇ ਨਜ਼ਦੀਕ ਆ ਬਹਿੰਦੇ ਕਦੇ ਉਹ ਦੂਰ ਰਹਿੰਦੇ ਨੇ।
ਗ਼ਜ਼ਲ ਦੇ ਸ਼ਿਅਰ ਆਪਣੇ ਆਪ ਵਿੱਚ ਮਸ਼ਰੂਰ ਰਹਿੰਦੇ ਨੇ।
new punjabi status
ਸ਼ਹਿਰ ‘ਚ ਜਾ ਕੇ ਪਿੰਡ ਦਾ ਰਸਤਾ ਭੁੱਲਿਆ ਏ,
ਉਹਦਾ ਰਸਤਾ ਬੈਠਾ ਕੱਲ੍ਹ ਦਾ ਵੇਖ ਰਿਹਾਂ।ਅਨਵਰ ਉਦਾਸ (ਪਾਕਿਸਤਾਨ)
ਪੁਰਸ਼ ਪਾਣੀ ਵਾਂਗ ਲੰਮੇ ਵਹਿਣ ਵਿਚ ਵਿਚਰਦਾ ਹੈ, ਇਸਤਰੀ ਹਵਾ ਵਾਂਗ ਨਿੱਕੇਨਿੱਕੇ ਹਵਾਲਿਆਂ ਨਾਲ ਛੂੰਹਦੀ ਹੈ।
ਨਰਿੰਦਰ ਸਿੰਘ ਕਪੂਰ
ਅਸਮਾਨ ਅਤੇ ਦਰੱਖਤਾਂ ਨੂੰ ਰੋਜ਼ ਵੇਖਣ ਨਾਲ, ਦ੍ਰਿਸ਼ਟੀ ਤੰਦਰੁਸਤ ਰਹਿੰਦੀ ਹੈ।
ਨਰਿੰਦਰ ਸਿੰਘ ਕਪੂਰ
ਖ਼ਤ ਵਿਚ ਹੀ ਕਿਧਰੇ ਲਿਖਿਆ ਕਰ ਕੀ ਹਾਲ ਹੈ ਕੀ ਚਾਲ ਹੈ
ਜਿਸ ਹਿੱਕ ‘ਤੇ ਸੀ ਲਾਕੱਟ ਲਟਕਦਾ ਉਸ ਹਿੱਕ ਦਾ ਹੁਣ ਕੀ ਹਾਲ ਹੈਡਾ. ਗੁਰਚਰਨ ਸਿੰਘ
ਬਾਲਪਨ ਤਾਂ ਕੀ ਜਵਾਨੀ ਵੀ ਗਈ,
ਤੂੰ ਗਿਆ ਤੇਰੀ ਨਿਸ਼ਾਨੀ ਵੀ ਗਈ
ਰਹਿ ਨਹੀਂ ਸਕਣਾ ਸਲਾਮਤ ਜਾਮ ਹੁਣ,
ਮੈਕਦੇ ‘ਚੋਂ ਮੇਜ਼ਬਾਨੀ ਵੀ ਗਈਗੁਰਚਰਨ ਸਿੰਘ ਔਲਖ
ਕੀ ਪਤਾ ਕਿਸ ਵਕਤ ਕਿੱਧਰੋਂ ਆ ਪਵੇ ਕੋਈ ਬਲਾ।
ਇਸ ਤਰ੍ਹਾਂ ਜੰਗਲ ਦੀ ਮੈਨੂੰ ਕਹਿ ਰਹੀ ਆਬੋ ਹਵਾ।
ਪੱਤਾ ਪੱਤਾ ਚੀਕਦੈ ਬਚ ਕੇ ਤੂੰ ਏਥੋਂ ਨਿਕਲ ਜਾਹ,
ਕੀ ਪਤਾ ਹੈ ਮੌਸਮਾਂ ਦਾ? ਮੌਸਮਾਂ ਦਾ ਕੀ ਪਤਾ।ਦਰਸ਼ਨ ਬੇਦੀ
ਜਸ਼ਨ, ਅਕਸਰ ਕਿਸੇ ਮੁਹਿੰਮ ਵਿਚ ਸਫਲ ਹੋਣ ‘ਤੇ ਮਨਾਏ ਜਾਂਦੇ ਹਨ, ਕੇਵਲ ਵਿਆਹ ਵਿਚ, ਜਸ਼ਨ ਮੁਹਿੰਮ ਦੇ ਆਰੰਭ ਵਿਚ ਮਨਾਏ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
ਜਦੋਂ ਬੱਚਿਆਂ ਨੂੰ ਨਾਲਾਇਕਾਂ ਹੱਥੋਂ ਇਨਾਮ ਦਿਵਾਏ ਜਾਣ ਤਾਂ ਉਸ ਸਮੇਂ ਉਨ੍ਹਾਂ ਨੂੰ ਅਸੀਂ ਭ੍ਰਿਸ਼ਟਾਚਾਰ ਸਿਖਾ ਰਹੇ ਹੁੰਦੇ ਹਾਂ।
ਨਰਿੰਦਰ ਸਿੰਘ ਕਪੂਰ
ਖੌਫ਼ ਹੈ ਉਸ ਆਦਮੀ ਤੋਂ ਭੀੜ ਨੂੰ
ਜੋ ਖੜਾ ਹੈ ਦੂਰ ਤੇ ਚੁਪ ਚਾਪ ਹੈਅਮਰਦੀਪ ਸੰਧਾਵਾਲੀਆ
ਦੁੱਖੜਾ ਹਜ਼ੂਰ ਅੱਖੀਆਂ ਦਾ, ਸਾਰਾ ਕਸੂਰ ਅੱਖੀਆਂ ਦਾ।
ਚੜ੍ਹ ਕੇ ਕਦੀ ਨਾ ਲੱਥੇ ਫਿਰ ਐਸਾ ਸਰੂਰ ਅੱਖੀਆਂ ਦਾ।ਬਲਵਿੰਦਰ ਬਾਲਮ
ਪੈਰ ਵਿਚ ਕੰਡੇ ਦੀ ਪੀੜਾ ਲੈ ਕੇ ਤੁਰਨਾ ਹੈ ਕਠਿਨ
ਦਿਲ ‘ਚ ਕਿੰਜ ਸਦਮੇ ਲੁਕਾ ਉਮਰਾ ਬਿਤਾਇਆ ਕਰੋਗੇਡਾ. ਸੁਹਿੰਦਰ ਬੀਰ