ਚਲਾਕ ਬੰਦਾ, ਝੂਠ ਬੋਲ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦਾ ਉਪਰਾਲਾ ਕਰਦਾ ਹੈ ਪਰ ਸਾਬਤ ਉਸ ਦੀ ਚਲਾਕੀ ਹੀ ਹੁੰਦੀ ਹੈ।
nek vichar
ਜਿਹੜੇ ਪੁਰਸ਼, ਇਸਤਰੀਆਂ ਦਾ ਬਹੁਤ ਅਧਿਕ ਸਤਿਕਾਰ ਕਰਦੇ ਹਨ, ਉਹ ਇਸਤਰੀਆਂ ਵਿਚ ਹਰਮਨ ਪਿਆਰੇ ਨਹੀਂ ਹੁੰਦੇ।
ਨਰਿੰਦਰ ਸਿੰਘ ਕਪੂਰ
ਸ਼ੀਸ਼ਾ, ਚੁੱਪ ਰਹਿ ਕੇ ਆਪਣਾ ਫੈਸਲਾ ਸੁਣਾਉਂਦਾ ਹੈ।
ਨਰਿੰਦਰ ਸਿੰਘ ਕਪੂਰ
ਪਿਆਰ ਦਾ ਮੁੱਢਲਾ ਅਨੁਭਵ ਸਿਆਣਿਆਂ ਨੂੰ ਮੂਰਖ ਅਤੇ ਮੂਰਖਾਂ ਨੂੰ ਫਿਲਾਸਫਰ ਬਣਾਉਣ ਦਾ ਭੁਲੇਖਾ ਪਾਉਂਦਾ ਹੈ।
ਨਰਿੰਦਰ ਸਿੰਘ ਕਪੂਰ
ਸਭ ਕੁਝ ਕਰਕੇ ਵੀ ਪੁਰਸ਼ ਹੈਰਾਨ ਹੁੰਦਾ ਹੈ ਕਿ ਆਖਰ ਇਸਤਰੀ ਚਾਹੁੰਦੀ ਕੀ ਹੈ ?
ਨਰਿੰਦਰ ਸਿੰਘ ਕਪੂਰ
ਪਿੰਡ ਵਿਚ ਕਿਸੇ ਦਾ ਪਿਆਰ ਜਦੋਂ ਨਸ਼ਰ ਹੋ ਜਾਵੇ ਤਾਂ ਉਸ ਪਿਆਰ ਦੀ ਚਮਕ ਅਤੇ ਉਸ ਦਾ ਨਿੱਘ ਘੱਟ ਜਾਂਦਾ ਹੈ।
ਨਰਿੰਦਰ ਸਿੰਘ ਕਪੂਰ
ਮਨੁੱਖ ਆਦਤਾਂ ਦਾ ਚਲਾਇਆ ਚਲਦਾ ਹੈ, ਹਰ ਚੀਜ਼ ਦੀ ਆਦਤ ਪੈ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਇਸਤਰੀ ਜੇ ਸੋਹਣੀ ਬਣਨ ਦਾ ਉਚੇਚ ਕਰੇ ਤਾਂ ਉਹ ਹੋਰ ਵੀ ਕੋਹਜੀ ਲਗਦੀ ਹੈ।
ਨਰਿੰਦਰ ਸਿੰਘ ਕਪੂਰ
ਬਾਹਰ ਬੜਾ ਸਿਆਣਾ ਸਮਝਿਆ ਜਾਣ ਵਾਲਾ ਲਗਭਗ ਹਰ ਪੁਰਸ਼, ਘਰ ਵੜਦਿਆਂ ਹੀ ਮੂਰਖਾਂ ਵਾਂਗ ਵਿਹਾਰ ਕਰਨ ਲਗ ਪੈਂਦਾ ਹੈ।
ਨਰਿੰਦਰ ਸਿੰਘ ਕਪੂਰ
ਜਿਹੜਾ ਪੁਰਸ਼, ਇਸਤਰੀ ਜਾਤੀ ਦੀ ਨਿੰਦਾ ਕਰਦਾ ਹੈ, ਅਸਲ ਵਿਚ ਉਸ ਨੂੰ ਕਿਸੇ ਇਕ ਇਸਤਰੀ ਪਤੀ ਰੋਸ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ
ਬਹੁਤ ਘੱਟ ਅਮੀਰ ਲੋਕ ਇਹ ਜਾਣਦੇ ਹਨ ਕਿ ਕੋਈ ਗਰੀਬ ਕਿਵੇਂ ਸੋਚਦਾ ਹੈ।
ਨਰਿੰਦਰ ਸਿੰਘ ਕਪੂਰ
ਆਪਣੇ ਸਹੀ ਹੋਣ ਦੇ ਵਿਸ਼ਵਾਸ ਕਾਰਨ ਇਸਤਰੀ ਚੁੱਪ ਹੋ ਜਾਂਦੀ ਹੈ ਪਰ ਆਪਣੇ ਸਹੀ ਹੋਣ ਦੇ ਵਿਸ਼ਵਾਸ ਵਾਲਾ ਪੁਰਸ਼, ਬੋਲੀ ਹੀ ਜਾਂਦਾ ਹੈ।
ਨਰਿੰਦਰ ਸਿੰਘ ਕਪੂਰ