ਮਹਾਨ ਵਿਅਕਤੀਆਂ ਦੀ ਸੋਚ ਵਿਚ, ਨਵੇਂ ਯੁਗਾਂ ਦੇ ਦਿਸਹੱਦੇ ਹੁੰਦੇ ਹਨ।
nek vichar
ਇਕ ਦਿਓ ਜਿੰਨੀ ਤਾਕਤ ਰੱਖਣਾ ਕਮਾਲ ਦੀ ਗੱਲ ਹੈ।
ਪਰ ਦਿਓ ਵਾਂਗ ਇਸਨੂੰ ਵਰਤਣਾ ਜ਼ੁਲਮ ਹੈ।
William Shakespeare
ਜਿਵੇਂ ਉੱਬਲਦੇ ਪਾਣੀ ਵਿਚ ਆਪਣਾ ਪਰਛਾਵਾਂ ਨਹੀਂ ਦਿਸਦਾ, ਉਵੇਂ ਹੀ ਗੁੱਸੇ ਵਿੱਚ ਆਪਣਾ ਭਲਾ ਨਜ਼ਰ ਨਹੀਂ ਆਉਂਦਾ।
Mahatma Buddha
ਵਿਵੇਕ ਅਤੇ ਤਰਕ, ਡਰ ਅਤੇ ਵਿਸ਼ਵਾਸ਼ ਵਿਰੁੱਧ ਲੜਨ ਲਈ ਨਿਗੂਣੇ ਹਥਿਆਰ ਹਨ। ਕੇਵਲ ਭਰੋਸਾ ਅਤੇ ਉਦਾਰਤਾ ਹੀ ਉਨ੍ਹਾਂ ਤੇ ਕਾਬੂ ਪਾ ਸਕਦੇ ਹਨ।
Jawaharlal Nehru
ਇਕ ਚੰਗੀ ਜ਼ਿੰਦਗੀ ਉਹ ਹੈ ਜੋ ਪਿਆਰ ਤੇ ਗਿਆਨ ਤੋਂ ਸਿੱਖਦੀ ਹੈ।
Rabindranath Tagore
ਦੂਜਿਆਂ ਨੂੰ ਸਿੱਖਿਆ ਦੇਣ ਵਾਲਾ ਜੇ ਖ਼ੁਦ ਉਸ ਤੇ ਅਮਲ ਕਰਦਾ ਹੈ।
ਤਾਂ ਉਸ ਨੂੰ ਸੰਤ ਕਹਿਣਾ ਚਾਹੀਦਾ ਹੈ ਜੇ ਉਹ ਅਜਿਹਾ ਨਹੀਂ ਕਰਦਾ ਤਾਂ ਉਹ ਪਾਖੰਡੀ ਹੈ।
Mahatma Gandhi
ਸਮੇਂ ਅਨੁਸਾਰ ਚੱਲਣਾ ਹੀ ਸਮਝਦਾਰੀ ਹੈ।
Chanakya
ਰਾਜਨੀਤੀ ਵਿਚ ਬੇਹੂਦਗੀ ਨੂੰ ਨੁਕਸ ਨਹੀਂ ਮੰਨਿਆ ਜਾਂਦਾ।
Napoleon Bonaparte
ਕਿਸੇ ਕੰਮ ਦਾ ਅਰੰਭ ਹੀ ਉਸ ਦਾ ਸਭ ਤੋਂ ਅਹਿਮ ਅੰਗ ਹੈ।
Plato
ਬੀਤਿਆ ਹੋਇਆ ਸਮਾਂ ਨਸੀਹਤ ਦੇ ਸਕਦਾ ਹੈ, ਪ੍ਰੰਤੂ ਤੁਹਾਡਾ ਕੱਲ੍ਹ ਅੱਜ ਤੈਅ ਕਰਦਾ ਹੈ।
Edmund Burke
ਤਰਕ ਦੀ ਅਣਹੋਂਦ ਹੀ ਰੱਬ ਦੀ ਹੋਂਦ ਹੈ।
Karl Marx
ਪੜ੍ਹਨ ਤੋਂ ਸਸਤਾ ਕੋਈ ਮਨੋਰੰਜਨ ਨਹੀਂ। ਜਿੰਨੀ ਖੁਸ਼ੀ ਪੜਨ ਤੋਂ ਮਿਲਦੀ ਹੈ ਓਨੀ ਕਿਸੇ ਵੀ ਹੋਰ ਸਾਧਨ ਤੋਂ ਨਹੀਂ ਮਿਲਦੀ।
Benjamin Disraeli