ਯੋਗਤਾ ਗਰੀਬ ਦੀ ਦੌਲਤ ਹੁੰਦੀ ਹੈ, ਜਿਸ ਦੀ ਯੋਗ ਵਰਤੋਂ ਨਾਲ ਗਰੀਬ, ਅਮੀਰ ਹੋ ਜਾਂਦੇ ਹਨ।
nek vichar
ਸਫਲ ਬੰਦੇ ਇਵੇਂ ਕਾਰਜ ਕਰਦੇ ਹਨ ਕਿ ਅਸਫਲਤਾ ਅਸੰਭਵ ਹੋ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਵਿਗਿਆਨ ਉਹ ਹੈ ਜੋ ਅਸੀਂ ਜਾਣਦੇ ਹਾਂ ਅਤੇ
ਫ਼ਲਸਫ਼ਾ ਉਹ ਹੈ ਜੋ ਅਸੀਂ ਨਹੀਂ ਜਾਣਦੇ।
Bertrand Russell
ਨਿਯਮ ਜੇਕਰ ਇਕ ਛਿਣ ਲਈ ਵੀ ਟੁੱਟ ਜਾਣ ਤਾਂ ਪੂਰਾ ਹਿਮੰਡ ਅਸਤ ਵਿਅਸਤ ਹੋ ਸਕਦਾ ਹੈ।
Albert Einstein
ਸਿਆਣੇ ਸਹਿਮਤ ਹੁੰਦੇ ਹਨ, ਮੂਰਖ ਬਹਿਸ ਕਰਦੇ ਰਹਿੰਦੇ ਹਨ।
ਨਰਿੰਦਰ ਸਿੰਘ ਕਪੂਰ
ਜੀਵਨ ਦੀਆਂ ਦੋ ਸਥਿਤੀਆਂ ਦੁਖਦਾਈ ਹੁੰਦੀਆਂ ਹਨ ਇਕ ਆਸ਼ਾ ਦਾ ਪੂਰਾ ਹੋ ਜਾਣਾ, ਤੇ ਦੂਜਾ ਇਨ੍ਹਾਂ ਦਾ ਪੂਰਾ ਨਾ ਹੋਣਾ।
George Bernard Shaw
ਹਰ ਸਫਲਤਾ ਦੀ ਕੀਮਤ ਹੁੰਦੀ ਹੈ, ਜਿਹੜੀ ਮਿਹਨਤ ਨਾਲ ਅਦਾ ਕੀਤੀ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਭਲੇ ਬਣਕੇ ਤੁਸੀਂ ਦੂਜਿਆਂ ਦੀ ਭਲਾਈ ਦਾ ਕਾਰਨ ਵੀ ਬਣ ਜਾਂਦੇ ਹੋ।
Socrates
ਸੱਚ ਤੇ ਭਲਾਈ ਉੱਪਰ ਉੱਸਰਿਆ ਜੀਵਨ ਹੀ ਦੂਜਿਆਂ ਨੂੰ ਅਗਵਾਈ ਦੇਣ ਵਾਲਾ ਤੇ ਮਾਣ ਮੱਤਾ ਹੁੰਦਾ ਹੈ।
Swet Mardon
ਚੰਗਾ ਕਲਾਕਾਰ, ਪੱਥਰ ਵਿਚੋਂ ਮੂਰਤ ਵੇਖ ਕੇ, ਹਥੌੜੀ ਅਤੇ ਛੈਣੀ ਨਾਲ ਵਾਧੂ ਦਾ ਪੱਥਰ ਲਾਹ ਕੇ, ਮੂਰਤੀ ਨੂੰ ਸਾਕਾਰ ਕਰ ਦਿੰਦਾ ਹੈ।
ਨਰਿੰਦਰ ਸਿੰਘ ਕਪੂਰ
ਯਾਦ ਰੱਖਣਾ ਵੀ ਮਿਲਣ ਦਾ ਇਕ ਰੂਪ ਹੈ।
Kahlil Gibran
ਦੁਕਾਨ ਖੋਲ੍ਹਣੀ ਸੌਖੀ ਹੁੰਦੀ ਹੈ ਪਰ ਖੁਲ੍ਹੀ ਰਖਣੀ ਔਖੀ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ