ਲੋਕ ਅਕਸਰ ਮੌਕਿਆਂ ਦੀ ਘਾਟ ਕਰਕੇ ਨਹੀਂ, ਦ੍ਰਿੜ੍ਹ ਇਰਾਦੇ ਦੀ ਅਣਹੋਂਦ ਕਰਕੇ ਅਸਫਲ ਹੁੰਦੇ ਹਨ।
Narinder Singh Kapoor
ਚੀਜ਼ਾਂ ਨੂੰ ਠੀਕ ਢੰਗ ਨਾਲ ਵਰਤਣ ਨੂੰ ਸਲੀਕਾ ਕਹਿੰਦੇ ਹਨ।
ਨਰਿੰਦਰ ਸਿੰਘ ਕਪੂਰ
ਪਰਿਵਾਰ ਦੀ ਤਾਕਤ “ਮੈਂ” ਵਿੱਚ ਨਹੀਂ, “ਅਸੀਂ ਵਿੱਚ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਸਫਲਤਾਵਾਂ, ਮੁਸ਼ਕਿਲਾਂ ਦੇ ਅਨੁਪਾਤ ਵਿਚ ਹੀ ਮਹੱਤਵਪੂਰਨ ਹੁੰਦੀਆਂ ਹਨ।
ਨਰਿੰਦਰ ਸਿੰਘ ਕਪੂਰ
ਜਿਸ ਨੇ ਆਤਮ-ਵਿਸ਼ਵਾਸ ਗੁਆ ਲਿਆ ਹੈ, ਉਸ ਕੋਲ ਗੁਆਉਣ ਲਈ ਬਚਿਆ ਹੀ ਕੁਝ ਨਹੀਂ ਹੁੰਦਾ।
ਨਰਿੰਦਰ ਸਿੰਘ ਕਪੂਰ
ਸਿਆਣਪ ਨੂੰ ਹਰ ਕੋਈ ਪਸੰਦ ਕਰਦਾ ਹੈ, ਚਲਾਕੀ ਨੂੰ ਚਲਾਕ ਆਪ ਵੀ ਪਸੰਦ ਨਹੀਂ ਕਰਦੇ।
ਨਰਿੰਦਰ ਸਿੰਘ ਕਪੂਰ
ਜੇ ਘਰ ਵਿਚ ਕੇਵਲ ਪੁੱਤਰ ਹੀ ਪੁੱਤਰ ਹੋਣ ਤਾਂ ਘਰ ਹੋਸਟਲ ਵਰਗਾ ਲਗਣ ਲਗ ਪੈਂਦਾ ਹੈ।
ਨਰਿੰਦਰ ਸਿੰਘ ਕਪੂਰ
ਲੰਘ ਗਏ ਕੱਲ੍ਹ ਦੇ ਕਾਰਜ, ਅੱਜ ਦੇ ਸਿੱਟੇ ਬਣ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
ਇਸ ਸੰਸਾਰ ਨੂੰ ਮਿਲ ਜਾਂ ਜੇਲ੍ਹ ਬਣਾਉਣਾ ਸਾਡੇ ਹੱਥ ਹੈ।
ਨਰਿੰਦਰ ਸਿੰਘ ਕਪੂਰ
ਕਿਸੇ ਦੀ ਨਿਰੰਤਰ ਮਦਦ ਨੁਕਸਾਨ ਕਰਦੀ ਹੈ, ਜਿਤਨੀ ਜਲਦੀ ਹੋਵੇ, ਮਦਦ ਲੈਣ ਤੋਂ ਮੁਕਤ ਹੋਣਾ ਚਾਹੀਦਾ ਹੈ।
ਨਰਿੰਦਰ ਸਿੰਘ ਕਪੂਰ
ਕਿਸਾਨ ਕੋਲ ਜ਼ਮੀਨ ਸੰਭਾਲਣ ਦੀ ਯੋਗਤਾ ਹੁੰਦੀ ਹੈ, ਧਨ ਸੰਭਾਲਣ ਦੀ ਨਹੀਂ; ਮਹਾਜਨ ਕੋਲ ਪੈਸਾ ਸੰਭਾਲਣ ਦੀ ਸਮਰੱਥਾ ਹੁੰਦੀ ਹੈ, ਜ਼ਮੀਨ ਸੰਭਾਲਣ ਦੀ ਨਹੀਂ।
ਨਰਿੰਦਰ ਸਿੰਘ ਕਪੂਰ
ਅਜੇ ਤਕ ਕੋਈ ਵੀ ਸਬੱਬ ਨਾਲ ਅਤੇ ਅਚਾਨਕ ਸਿਆਣਾ ਨਹੀਂ ਬਣਿਆ।
ਨਰਿੰਦਰ ਸਿੰਘ ਕਪੂਰ