ਬਚਪਨ ਵਿਚ ਬੂਟ ਨਾ ਹੋਣ ਕਾਰਨ, ਨੰਗੇ ਪੈਰਾਂ ਨਾਲ ਟੁਰਨ ਕਰਕੇ, ਪੈਰਾਂ ਦੀਆਂ ਉਂਗਲਾਂ ਫੈਲ ਜਾਣ ’ਤੇ, ਜੀਵਨ ਭਰ ਕੋਈ ਬੂਟ, ਪੂਰੇ ਨਹੀਂ ਆਉਂਦੇ।
Narinder Singh Kapoor quotes
ਜਦੋਂ ਲੋਕ ਸਾਡੇ ਕੋਲ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਉਤਨੇ ਚੰਗੇ ਢੰਗ ਨਾਲ ਨਹੀਂ ਸਮਝਦੇ, ਜਦੋਂ ਅਸੀਂ ਉਨ੍ਹਾਂ ਕੋਲ ਜਾਣ ਵੇਲੇ ਉਨ੍ਹਾਂ ਨੂੰ ਸਮਝਦੇ ਹਾਂ।
ਨਰਿੰਦਰ ਸਿੰਘ ਕਪੂਰ
ਮੇਜ਼ ਦਾ ਆਕਾਰ, ਆਲੇ-ਦੁਆਲੇ ਬੈਠਿਆਂ ਵਿਚਕਾਰ, ਗੱਲਬਾਤ ਦੀ ਕਿਸਮ ਨੂੰ ਨਿਰਧਾਰਤ ਕਰਦਾ ਹੈ।
ਨਰਿੰਦਰ ਸਿੰਘ ਕਪੂਰ
ਬੇਈਮਾਨ, ਉਹ ਕੁਰਬਾਨੀਆਂ ਕਰਦੇ ਹਨ, ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਤਾਂ ਕਿ ਉਹ, ਉਹ ਕੁਰਬਾਨੀਆਂ ਕਰਨ ਤੋਂ ਬਚ ਜਾਣ, ਜਿਨ੍ਹਾਂ ਦੀ ਲੋੜ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਮਹਾਨ ਬਣਨਾ ਚੰਗੀ ਗੱਲ ਹੈ ਪਰ ਕੇਵਲ ਆਪਣੇ ਆਪ ਨੂੰ ਮਹਾਨ ਸਮਝਣਾ ਨੀਵੀਂ ਸੋਚ ਦਾ ਪ੍ਰਮਾਣ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ
ਕਈ ਮਿਹਨਤ ਨਾਲ ਸਿਫ਼ਰਾਂ ਵਿਚ ਹਿੰਦਸਾ ਬਣ ਜਾਂਦੇ ਹਨ, ਕਈ ਸੁਸਤੀ ਕਾਰਨ ਹਿੰਦਸਿਆਂ ਵਿਚ ਸਿਫ਼ਰ ਹੀ ਬਣੇ ਰਹਿੰਦੇ ਹਨ।
ਨਰਿੰਦਰ ਸਿੰਘ ਕਪੂਰ
ਜਿਸ ਲਈ ਸਜ਼ਾ ਨਾਲੋਂ ਪਛਤਾਵਾ ਵੱਡੀ ਗੱਲ ਹੋਵੇ, ਉਸ ਨੂੰ ਸਜ਼ਾ ਦੇਣ ਦੀ ਲੋੜ ਨਹੀਂ ਪੈਂਦੀ।
ਨਰਿੰਦਰ ਸਿੰਘ ਕਪੂਰ
ਇਸ ਸੰਸਾਰ ਵਿਚ, ਅਸੀਂ ਜਿਊਣ ਹੀ ਨਹੀਂ ਆਏ, ਮਰਨ ਵੀ ਆਏ ਹਾਂ।
ਨਰਿੰਦਰ ਸਿੰਘ ਕਪੂਰ
ਪਰੰਪਰਾ, ਪਰਿਵਰਤਨ ਦੀ ਦੁਸ਼ਮਣ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਕਿਸੇ ਸਾਹਮਣੇ ਪ੍ਰਸੰਸਾ ਦੋ ਉਦੇਸ਼ਾਂ ਅਧੀਨ ਕੀਤੀ ਜਾਂਦੀ ਹੈ, ਪਹਿਲਾ ਇਹ ਕਿ ਉਹ ਜਾਣ ਜਾਵੇ ਕਿ ਅਸੀਂ ਉਸ ਦੀ ਪ੍ਰਸੰਸਾ ਕੀਤੀ ਹੈ, ਦੂਜਾ ਇਹ ਕਿ ਉਹ ਵੀ ਸਾਡੀ ਪ੍ਰਸੰਸਾ ਕਰੇ।
ਨਰਿੰਦਰ ਸਿੰਘ ਕਪੂਰ
ਪਿਆਰਾ ਸਭ ਕੁਝ ਸਮਝਦਾ ਹੁੰਦਾ ਹੈ, ਦੁਸ਼ਮਣ ਸਭ ਕੁਝ ਜਾਣਦਾ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ
ਜੇ ਕਿਸੇ ਤੇ ਹੱਸਿਆ ਜਾ ਸਕਦਾ ਹੋਵੇ ਤਾਂ ਉਸ ਦੀ ਆਲੋਚਨਾ ਕਰਨ ਦੀ ਲੋੜ ਨਹੀਂ ਪੈਂਦੀ।
ਨਰਿੰਦਰ ਸਿੰਘ ਕਪੂਰ