ਪ੍ਰਸੰਸਾਯੋਗ ਚਰਿਤਰ, ਨੀਵੇਂ ਅਨੁਭਵਾਂ ਨਾਲ ਨਹੀਂ ਉਸਰਦਾ, ਇਸ ਚਰਿਤਰ ਨੂੰ ਮੁਸ਼ਕਿਲਾਂ ਅਤੇ ਮੁਸੀਬਤਾਂ ਸਿਰਜਦੀਆਂ ਹਨ।
Narinder Singh Kapoor quotes
ਜੇ ਅਚਾਨਕ ਬਹੁਤ ਧਨ ਮਿਲ ਜਾਵੇ ਤਾਂ ਉਤਨਾ ਕੁ ਹੀ ਬਚਦਾ ਹੈ, ਜਿਤਨੇ ਨੂੰ ਸੰਭਾਲਣ ਦੀ ਯੋਗਤਾ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਦਲੀਲ ਨੂੰ ਜ਼ੋਰ ਨਾਲ ਪ੍ਰਗਟਾਉਣ ਦੀ ਥਾਂ, ਜ਼ੋਰਦਾਰ ਦਲੀਲ ਨੂੰ ਧੀਰਜ ਨਾਲ ਪ੍ਰਗਟਾਉਣ ਨਾਲ, ਉਸ ਦੀ ਤਾਕਤ ਵੱਧ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਆਪਣੀ ਸਮਰਥਾ ਨੂੰ ਜਾਣੋ, ਗੜਵੀ ਵਿਚ ਬਾਲਟੀ ਨਹੀਂ ਉਲਟਾਈ ਜਾ ਸਕਦੀ।
ਨਰਿੰਦਰ ਸਿੰਘ ਕਪੂਰ
ਦੰਗਲ ਤੋਂ ਪਹਿਲਾਂ ਦੋਵੇਂ ਭਲਵਾਨ ਫੜਾਂ ਮਾਰਦੇ ਹਨ, ਕੁਸ਼ਤੀ ਮਗਰੋਂ ਜਿੱਤਣ ਵਾਲਾ ਹੀ ਚੁੱਪ ਰਹਿੰਦਾ ਹੈ।
ਨਰਿੰਦਰ ਸਿੰਘ ਕਪੂਰ
ਧਰਮ ਸਾਨੂੰ ਪ੍ਰਸੰਨ ਹੋ ਕੇ ਦੁੱਖ ਸਹਿਣ ਦੀ ਜਾਚ ਸਿਖਾਉਂਦਾ ਹੈ।
ਨਰਿੰਦਰ ਸਿੰਘ ਕਪੂਰ
ਤਾਕਤਵਰ ਵਿਅਕਤੀ ਸ਼ਾਂਤ ਹੁੰਦੇ ਹਨ, ਕਿਉਂਕਿ ਸ਼ਾਂਤ ਹੋਣਾ ਆਪਣੇ ਆਪ ਵਿਚ ਇਕ ਤਾਕਤ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਗੁੱਸਾ ਕਦੇ ਵੀ ਦਲੀਲ ਨਹੀਂ ਹੁੰਦੀ, ਜਦੋਂ ਦਲੀਲ ਮੁੱਕ ਜਾਂਦੀ ਹੈ, ਉਦੋਂ ਗੁੱਸਾ ਆਉਂਦਾ ਹੈ।
ਨਰਿੰਦਰ ਸਿੰਘ ਕਪੂਰ
ਜੇ ਰਿਸ਼ਤੇਦਾਰਾਂ ਤੋਂ ਵਧੇਰੇ ਸਿਆਣੇ ਬਣਨ ਦਾ ਯਤਨ ਕਰੋਗੇ ਤਾਂ ਤੁਸੀਂ ਉਨ੍ਹਾਂ ਨੂੰ ਅਤੇ ਉਹ ਤੁਹਾਨੂੰ ਨਫ਼ਰਤ ਕਰਨਗੇ।
ਨਰਿੰਦਰ ਸਿੰਘ ਕਪੂਰ
ਹਨੇਰੀਆਂ, ਵਾਤਾਵਰਣ ਨੂੰ ਸਾਫ-ਸੁਥਰਾ ਕਰ ਦਿੰਦੀਆਂ ਹਨ।
ਨਰਿੰਦਰ ਸਿੰਘ ਕਪੂਰ
ਯੋਗਤਾ ਗਰੀਬ ਦੀ ਦੌਲਤ ਹੁੰਦੀ ਹੈ, ਜਿਸ ਦੀ ਯੋਗ ਵਰਤੋਂ ਨਾਲ ਗਰੀਬ, ਅਮੀਰ ਹੋ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
ਸਫਲ ਬੰਦੇ ਇਵੇਂ ਕਾਰਜ ਕਰਦੇ ਹਨ ਕਿ ਅਸਫਲਤਾ ਅਸੰਭਵ ਹੋ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ