ਪਾਣੀ ਵਰਗੀ ਜਿੰਦਗੀ ਰੱਖਣਾ, ਪਾਣੀ ਜਿਹਾ ਸੁਭਾਅ।
ਡਿੱਗ ਪਏ ਤਾਂ ਝਰਨਾ ਬਣਦਾ, ਤੁਰ ਪਏ ਦਰਿਆ…..
motivational lines in punjabi
ਅਸਲ ਜ਼ਿੰਦਗੀ ਦੇ ਤਿੰਨ ਵਰਕੇ ਨੇ ॥ ਪਹਿਲਾਂ “ਜਨਮ” ਦੂਜਾ “ਮੌਤ”
ਪਰ ਵਿਚਕਾਰਲਾ ਕਾਗਜ਼ ਅਸੀਂ ਭਰਨਾ “ਪਿਆਰ”,ਵਿਸ਼ਵਾਸ “ਅਤੇ “ਮੁਸਕਰਾਹਟ” ਦੇ ਨਾਲ ।
ਸੋ ਖੁਸ਼ ਰਹੋ ਤੇ ਦੂਜਿਆਂ ਨੂੰ ਖੁਸ਼ੀਆਂ ਵੰਡੋ । ਤਾਂ ਜੋ ਸਾਰੀ ਕਾਇਨਾਤ ਪ੍ਰੇਮ ਦੇ ਸੋਹਿਲੇ ਗਾਵੇ ॥
ਚੰਗੇ ਦਿਨ ਦੀ ਸ਼ੁਰੂਆਤ ਚੰਗੇ ਵਿਚਾਰਾਂ ਨਾਲ ਹੁੰਦੀ ਹੈ
ਜਦੋਂ ਤੁਸੀਂ ਜਿੰਦਗੀ ਨੂੰ ਇਕ ਦੁਆ ਦੇ ਤੌਰ ਤੇ ਦੇਖਣ ਲੱਗ ਜਾਂਦੇ ਹੋ
ਤਾਂ ਤੁਹਾਡੀ ਜਿੰਦਗੀ ਵਿਚ ਬਦਲਾਵ ਆਉਣਾ ਸ਼ੁਰੂ ਹੋ ਜਾਂਦਾ ਹੈ
ਚੁਣੌਤੀਆਂ ਜ਼ਿੰਦਗੀ ਨੂੰ ਰੌਚਕ ਬਣਾਉਂਦੀਆਂ ਹਨ ਤੇ ਉਹਨਾਂ ‘ਤੇ
ਕਾਬੂ ਪਾਉਣ ਨਾਲ ਜੀਵਨ ਸਾਰਥਕ ਹੋ ਜਾਂਦਾ ਹੈ।
ਮੇਰੀ ਜਿੰਦਗੀ ਵਿੱਚ ਕੁੱਝ ਤਾਂ ਹੈ ਜੋ ਬਦਲ ਗਿਆ ਹੁਣ
ਸ਼ੀਸ਼ੇ ਵਿੱਚ ਮੇਰਾ ਚਿਹਰਾ ਹੱਸਦਾ ਹੀ ਨਹੀਂ॥
ਕਮੀਆਂ ਸਾਰਿਆ ਚ ਹੁੰਦੀਆਂ ਨੇ
ਪਰ ਨਜਰ ਸਿਰਫ ਦੂਸਰਿਆਂ ਚ ਆਉਂਦੀਆਂ ਨੇ
ਖੁਸ਼ ਰਹਿਣ ਦਾ ਬਸ ਇਹ ਹੀ ਤਰੀਕਾ ਹੈ।
ਹਾਲਾਤ ਜਿਦਾਂ ਦੇ ਵੀ ਹੋਣ ਉਨਾਂ ਨਾਲ ਦੋਸਤੀ ਕਰ ਲਵੋ
ਲੋਕ ਕਹਿੰਦੇ ਨੇ ਕਿ ਸਮੇਂ ਨਾਲ ਸਭ ਕੁਝ ਬਦਲ ਜਾਂਦਾ ਪਰ ਕਿਤਾਬਾਂ ਤੇ
ਮਿੱਟੀ ਪੈਣ ਨਾਲ ਕਦੇ ਅੰਦਰਲੀ ਕਹਾਣੀ ਨਹੀਂ ਬਦਲਦੀ |
ਸਮਾਂ ਸਹੀ ਹੋਣ ਤੱਕ ਸਬਰ ਕਰੋ
ਤੇ ਹਾਲਾਤ ਸਹੀ ਹੋਣ ਤੱਕ ਕੋਸ਼ਿਸ਼
ਕਿਨਾਰਾ ਨਾ ਮਿਲੇ ਕੋਈ ਗੱਲ ਨੀ ਪਰ
ਹੋਰ ਕਿਸੇ ਨੂੰ ਡੋਬ ਕੇ ਨੀ ਤਰਨਾ ਮੈ…
ਕਿਸੇ ਵੀ ਲੜਾਈ ਝਗੜੇ ਦਾ ਆਖਰੀ ਸਹੀ ਹੱਲ ਮਾਫੀ ਹੀ ਹੈ।
ਮਾਫ ਕਰ ਦਿਓ ਜਾਂ ਫਿਰ ਮਾਫੀ ਮੰਗ ਲਵੋ।
ਇਨਸਾਨ ਇੱਕ ਸ਼ਬਦ ਬੋਲ ਕੇ ਨਿਕਲ ਜਾਂਦਾ ਹੈ
ਸਾਹਮਣੇ ਵਾਲੇ ਨੂੰ ਉਸ ਸ਼ਬਦ ਤੋਂ ਨਿਕਲਣ ਲਈ ਸਾਲਾਂ ਲੱਗ ਜਾਂਦੇ ਨੇ