ਕੁੱਖਾਂ ਵੀ ਬਣੀਆਂ ਸਾਡੇ ਲਈ ਕਤਲਗਾਹਾਂ
ਛੁਰੀਆਂ ਦੀ ਨੋਕ ‘ਤੇ ਬਚਪਨ ਬਿਤਾਵਾਂ
ਗੁੱਡੀਆਂ ਪਟੋਲਿਆਂ ਦੇ ਤਾਂ ਗੀਤ ਮਰ ਗਏ
ਤੁਸੀਂ ਜੀਭ ‘ਤੇ ਧਰੇ ਜੋ ਵਿਤਕਰੇ, ਮੈਂ ਗਾਵਾਂ
mood off status punjabi
ਐਨਾ ਵੀ ਨਾਂ ਸਾਡੇ ਨਾਲ ਰੁੱਸਿਆ ਕਰ ਸੱਜਣਾ
ਤੂੰ ਸਾਡੀ ਕਿਸਮਤ ਚ ਵੈਸੇ ਵੀ ਹੈ ਨੀਂ
ਸੁਣਿਆ ਸੀ ਤੇਰੇ ਸ਼ਹਿਰ ਵਿੱਚ ਵਗਦਾ ਨਹੀਂ ਕੋਈ ਦਰਿਆ,
ਫਿਰ ਮੈਂ ਗਲੀ ਗਲੀ ਵਿੱਚ ਮੁੜ ਮੁੜ ਡੁੱਬਦਾ ਕਿਵੇਂ ਰਿਹਾ।ਜਗਜੀਤ ਬਰਾੜ (ਅਮਰੀਕਾ)
ਗੱਲ ਇਹ ਨ੍ਹੀ ਕਿ ਤੂੰ ਝੂਠੀ ਆ
ਦੁੱਖ ਤਾ ਏਸ ਗੱਲ ਦਾ ਕਿ ਲੋਕ ਸੱਚੇ ਨਿਕਲੇ
ਉਹ ਖੁਦ ਬਦਲ ਗਏ ਨੇ ਜਿਹੜੇ ਕਦੇ ਮੈਨੂੰ ਕਿਹਾ ਕਰਦੇ ਸੀ ਕੇ ਬਦਲ ਨਾ ਜਾਵੀਂ
ਤੂੰ ਸੋਚੇਗੀ ਮੈਂ ਭੁੱਲ ਗਿਆ ਹਾਂ ,
ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ
ਨਿੱਤ ਹੰਝੂ ਬਣ ਕੇ ਭੁੱਲਦਾ ਹਾਂ ,
ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ
ਮੈ ਸਭ ਨੂੰ ਨਸੀਬ ਨਹੀਂ ਹਾਂ ਮੇਰੀ ਜਾਨ
ਤੂੰ ਮੇਰੇ ਹੋਣ ਦਾ ਸ਼ੁਕਰ ਮਨਾਇਆ ਕਰ
ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀ ਸੀ,
ਬਸ ਤੂੰ ਪੰਨੇ ਹੀ ਜਲਦੀ ਪਲਟ ਲਏ
ਹਰ ਲਫ਼ਜ਼ ਮੇਰਾ ਹੈ ਮਘਦਾ, ਮੈਂ ਅਜ਼ਬ ਕਹਾਣੀ ਹਾਂ
ਹੱਡਾਂ ਵਿਚ ਬੈਠੀ ਹਾਂ ਇਕ ਪੀੜ ਪੁਰਾਣੀ ਹਾਂ
ਜਿਸਮਾਂ ਦੀ ਕਚਹਿਰੀ ਵਿਚ ਸੁਪਨੇ ਨੀਲਾਮ ਕਰਾਂ
ਜੋ ਅੱਥਰੂ ਰਿੜਕੇ ਨਿੱਤ ਪੀੜਾਂ ਦੀ ਮਧਾਣੀ ਹਾਂਨਿਰਪਾਲਜੀਤ ਕੌਰ ਜੋਸਨ
ਜਰੂਰਤਾਂ ਹੀ ਓਹਦੀਆਂ ਬਾਹਲੀਆਂ ਜਿਆਦੀਆਂ ਸੀ
ਮੈਂ ਗਰੀਬੜਾ ਜਿਹਾ ਕਿੱਥੋਂ ਪੂਰੀਆਂ ਕਰਦਾ ਯਾਰ
ਬੰਦੂਕਾਂ ਜੇ ਬਣੇ ਹੁੰਦੇ ਤਾਂ ਗੱਲਾਂ ਹੋਰ ਹੀ ਹੁੰਦੀਆਂ,
ਹਮੇਸ਼ਾ ਹੀ ਅਸੀਂ ਵਰਤੇ ਗਏ ਹਾਂ ਮੁਰਲੀਆਂ ਬਣ ਕੇ।ਕਰਮ ਸਿੰਘ ਜ਼ਖ਼ਮੀ
ਕੁੱਝ ਪਰਖ ਗਏ ਕੋਈ ਵਰਤ ਗਏ ਕੁੱਝ ਦੂਰੋ ਦੇਖ ਹੀ ਪਰਤ ਗਏ
ਕੁੱਝ ਪਾ ਕੇ ਐਸਾ ਫਰਕ ਗਏ ਜ਼ਿੰਦਗੀ ਨੂੰ ਕਰਕੇ ਨਰਕ ਗਏ