ਮੇਰੀ ਮੁਹੱਬਤ ਦੇ ਚਿਰਾਗ਼ ਇਹ ਸਿਆਹੀਆਂ ਬਦਲ ਦੇ
ਗੀਤ ਮੇਰੇ ਖੂਨ ਦੇ ਇਹ ਜ਼ਾਰ-ਸ਼ਾਹੀਆਂ ਬਦਲ ਦੇ
mood off status punjabi
ਨਾ ਆਵਾਜ਼ ਹੋਈ ਨਾ ਤਮਾਸ਼ਾ ਹੋਇਆ
ਬੜੀ ਖਾਮੋਸ਼ੀ ਨਾਲ ਟੁੱਟ ਗਿਆ ।
ਇੱਕ ਭਰੋਸਾ ਜੋ ਤੇਰੇ ਉੱਪਰ ਸੀ।
ਉੱਡੀ ਜੋ ਬਾਹਰ ਧੂੜ ਤਾਂ ਮੂੰਹ-ਸਿਰ ਨੂੰ ਢਕ ਲਿਆ,
ਉਸ ਦਾ ਕਰੋਗੇ ਕੀ ਕਿ ਜੋ ਅੰਦਰ ਭੂਚਾਲ ਹੈ।ਦੇਵਿੰਦਰ ਦਿਲਰੂਪ (ਡਾ.)
ਜੋ ਲੋਕ ਜ਼ਿਆਦਾ ਪਿਆਰ ਜਤਾਉਂਦੇ ਨੇ
ਅਕਸਰ ਇੱਕ ਦਿਨ ਛੱਡ ਕੇ ਚਲੇ ਜਾਂਦੇ ਨੇ
ਇੰਨੇ ਪਲ ਤਾਂ ਮੈਂ ਤੇਰੇ ਨਾਲ ਵੀ ਨਹੀਂ ਲੰਘਾਏ
ਜਿੰਨੀਆਂ ਰਾਤਾਂ ਦੀ ਨੀਂਦ ਤੂੰ ਖੋਹ ਲਈ ਹੈ ।
ਪਾਣੀ ਦੇ ਹਰ ਕਤਰੇ `ਤੇ ‘ਉਹ’ ਹੱਕ ਜਮਾਉਂਦਾ ਹੈ
‘ਵਾਵਾਂ ਵਿਚ ਵੀ ਵੰਡੀਆਂ ਪਾ ਕੇ ਜ਼ਹਿਰ ਫੈਲਾਉਂਦਾ ਹੈਰਵਿੰਦਰ ਸਹਿਰਾਅ
ਖਾਮੋਸ਼ੀ ਦਾ ਵੀ ਆਪਣਾ ਇੱਕ ਰੁਤਬਾ ਹੁੰਦਾ ਹੈ।
ਬਸ ਸਮਝਣ ਵਾਲੇ ਬਹੁਤ ਘੱਟ ਹੁੰਦੇ ਨੇ
ਜੇਕਰ ਇਸ ਦੁਨੀਆਂ ਚ ਖੁਸ਼ ਰਹਿਣਾ ਹੈ।
ਤਾਂ ਇੱਕ ਗੱਲ ਜਾਣ ਲਓ ਕਿ
ਤੁਹਾਡੇ ਰੋਣ ਨਾਲ ਇੱਥੇ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ
ਜਦ ਵੀ ਘੁਲ ਜਾਂਦੇ ਨੇ ਨਸ ਨਸ ‘ਚ ਸ਼ਰਾਬਾਂ ਵਾਂਗੂੰ।
ਦਰਦ ਭੁੱਲ ਜਾਣੇ ਨੇ ਬੇਅਰਥ ਕਿਤਾਬਾਂ ਵਾਂਗੂੰ।
ਸੁਰਖ਼ ਤੋਂ ਕਾਲਾ ਜਦੋਂ ਹੁੰਦਾ ਹੈ ਸੂਰਜ ਦਾ ਲਹੂ,
ਫੈਲ ਜਾਂਦਾ ਹੈ ਖ਼ਸਾਰੇ ਦੇ ਹਿਸਾਬਾਂ ਵਾਂਗੂੰ।ਕੰਵਰ ਚੌਹਾਨ
ਬਦਲਦੇ ਹੋਏ ਲੋਕਾਂ ਦੇ ਬਾਰੇ ਆਖਰ ਕੀ ਕਹਾਂ ਮੈਂ,
ਮੈਂ ਤਾਂ ਆਪਣਾ ਹੀ ਪਿਆਰ ਕਿਸੇ ਹੋਰ ਦਾ ਹੁੰਦਾ ਵੇਖਿਆ
ਸਾਡੇ ਨਾਲ ਸਵੇਰ ਦੀ ਸੱਧਰ ਕੀ ਦਾ ਕੀ ਕੁਝ ਕਰ ਗਈ ਏ।
ਜਿਉਂ ਜਿਉਂ ਸੂਰਜ ਸਿਰ ‘ਤੇ ਆਇਆ ਸੱਧਰ ਸਾਡੀ ਠਰ ਗਈ ਏ।ਰਿਆਜ਼ ਅਹਿਮਦ ਸ਼ਾਦ (ਪਾਕਿਸਤਾਨ)
ਲੋਕ ਉੱਪਰੋਂ ਤਾਂ ਇਹ ਕਹਿੰਦੇ ਨੇ
ਕਿ ਸੱਚਾ ਪਿਆਰ ਦਿਲ ਦੇਖ ਕੇ ਹੁੰਦਾ ਹੈ।
ਪਰ ਸੱਚਾਈ ਤਾਂ ਇਹ ਹੈ
ਕਿ ਲੋਕ ਪੈਸਾ ਤੇ ਚੇਹਰਾ ਵੇਖ ਕੇ ਹੀ
ਪਿਆਰ ਦੀ ਸ਼ੁਰੂਆਤ ਕਰਦੇ ਨੇ