ਬਨਾਰਸ ਵਿੱਚ ਸ਼ਿਵਰਾਤਰੀ ਨੂੰ ਕਾਫੀ ਭਾਰੀ ਮੇਲਾ ਲੱਗਿਆ ਸੀ ,,
ਦਿਨ ਦਾ ਵਕਤ ਸੀ ,, ਕਬੀਰ ਦੇ ਸ਼ਿਸ਼ ਕਬੀਰ ਨੂੰ ਕਹਿਣ ਲੱਗੇ ,,
ਸੰਤ ਜੀ ਸ਼ਿਵਰਾਤਰੀ ਤੇ ਬਹੁਤ ਬੜਾ ਇਕੱਠ ਹੋਇਆ ਹੈ ,,ਬਹੁਤ ਸਾਰੇ ਸਾਧੂ ਆਏ ਨੇ ਅਤੇ ਬੜੀ ਦੂਰ ਦੂਰ ਤੋਂ ਸੰਤ ਆਏ ਨੇ ,, ਰਾਸ ਮੰਡਲੀਆਂ ਆਈਆਂ ਨੇ ,, ਬਹੁਤ ਵੱਡੇ ਵੱਡੇ ਮਹਾਤਮਾ ਆਏ ਨੇ ,, ਚਲੋ ਚੱਲੀਏ , ਮੇਲਾ ਦੇਖਣ ਚੱਲੀਏ ,,
ਕਬੀਰ ਕਹਿੰਦੇ ਨੇ ,, ਉਥੇ ਭੀੜ ਹੋਵੇਗੀ ਉਮੀਦ ਤਾਂ ਨਹੀਂ ਮੇਲਾ ਹੋਵੇਗਾ ,, ਚਲੋ ਫਿਰ ਵੀ ਚੱਲਦੇ ਹਾਂ ,, ਜਿਧਰ ਮੇਲਾ ਸੀ ਕਬੀਰ ਜੀ ਆਪਣੇ ਚੇਲਿਆਂ ਦੇ ਨਾਲ ਚੱਲ ਪਏ ,,
ਮੇਲੇ ਚ ਕਿਧਰੇ ਦੰਗਲ ਪੈ ਰਹੇ ਸੀ ,, ਕਿਸੇ ਪਾਸੇ ਕਠਪੁਤਲੀਆਂ ਦਾ ਨਾਚ ਹੋ ਰਿਹਾ ,, ਕਿਧਰੇ ਰਾਸਧਾਰੀਏ ਰਾਸ ਪਾ ਰਹੇ ਨੇ , ਬਹੁਤ ਤਰ੍ਹਾਂ ਦੇ ਪਕਵਾਨ ਬਣ ਰਹੇ ਨੇ ,, ਭੰਡਾਰੇ ਚੱਲ ਰਹੇ ਨੇ ,, ਕਬੀਰ ਜੀ ਕਿਤੇ ਵੀ ਰੁਕਦੇ ਨਹੀਂ , ਚਲਦੇ ਗਏ ,, ਕਿਸੇ ਵੀ ਦ੍ਰਿਸ਼ ਨੇ ਕਿਸੇ ਵੀ ਕੌਤਕ ਨੇ ਕਬੀਰ ਦੇ ਕਦਮਾਂ ਨੂੰ ਰੋਕਿਆ ਨਹੀਂ ,, ਭੀੜ ਦੇ ਵਿਚੋਂ ਨਿਕਲ ਗਏ ,,
ਥੋੜੀ ਦੂਰ ਗੰਗਾ ਤੇ ਤੱਟ ਉੱਤੇ ਇੱਕ ਮਸਤ ਅਭਿਆਸੀ ਬੈਠਾ ਹੋਇਆ ਸੀ , ਰਾਮ ਰਾਮ ਦੀ ਧੁਨ ਵਿੱਚ ਮਗਨ ਪ੍ਰਭੂ ਨਾਲ ਜੁੜਿਆ ਹੋਇਆ ,, ਕਬੀਰ ਉਸਦੇ ਕੋਲ ਬੈਠ ਗਏ ,,
ਚੇਲਿਆਂ ਨੇ ਹੱਥ ਜੋੜ ਕੇ ਆਖਿਆ ਭਗਤ ਜੀ ,, ਮੇਲਾਂ ਤਾਂ ਆਪਾਂ ਪਿੱਛੇ ਛੱਡ ਆਏ ਹਾਂ ,,
ਅਗੋਂ ਕਬੀਰ ਜੀ ਕਹਿੰਦੇ ,, ਉਥੇ ਮੇਲਾ ਨਹੀਂ ਸੀ ਤਮਾਸ਼ੇ , ਕੌਤਕ ਸਨ , ਉਹ ਉਜਾੜ ਹੈ ,,
ਮੇਲਾ ਤਾਂ ਇਥੇ ਹੋ ਰਿਹਾ ਹੈ , ਇਸ ਅਭਿਆਸੀ ਦਾ ਪ੍ਰਭੂ ਨਾਲ ਮਿਲਾਪ ਹੋ ਰਿਹਾ ਹੈ ,,
( ਸੁਰਤ ਸ਼ਬਦ ਨਾਲ ਜੁੜ ਗਈ ਹੈ ਤਾਂ ਮੇਲਾ ਹੈ )
( ਸਿੱਖ ਗੁਰੂ ਨਾਲ ਜੁੜ ਜਾਏ ਤਾਂ ਮੇਲਾ ਹੈ )
ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥
ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥
ਸਲੋਕ (ਭ. ਕਬੀਰ) ਗੁਰੂ ਗ੍ਰੰਥ ਸਾਹਿਬ – ਅੰਗ ੧੩੬੫