ਸਿਆਣੇ ਸਹਿਮਤ ਹੁੰਦੇ ਹਨ, ਮੂਰਖ ਬਹਿਸ ਕਰਦੇ ਰਹਿੰਦੇ ਹਨ।
Mala Manke book
ਹਰ ਸਫਲਤਾ ਦੀ ਕੀਮਤ ਹੁੰਦੀ ਹੈ, ਜਿਹੜੀ ਮਿਹਨਤ ਨਾਲ ਅਦਾ ਕੀਤੀ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਚੰਗਾ ਕਲਾਕਾਰ, ਪੱਥਰ ਵਿਚੋਂ ਮੂਰਤ ਵੇਖ ਕੇ, ਹਥੌੜੀ ਅਤੇ ਛੈਣੀ ਨਾਲ ਵਾਧੂ ਦਾ ਪੱਥਰ ਲਾਹ ਕੇ, ਮੂਰਤੀ ਨੂੰ ਸਾਕਾਰ ਕਰ ਦਿੰਦਾ ਹੈ।
ਨਰਿੰਦਰ ਸਿੰਘ ਕਪੂਰ
ਦੁਕਾਨ ਖੋਲ੍ਹਣੀ ਸੌਖੀ ਹੁੰਦੀ ਹੈ ਪਰ ਖੁਲ੍ਹੀ ਰਖਣੀ ਔਖੀ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਜੇ ਵਰਤੀ ਨਾ ਜਾਵੇ ਤਾਂ ਯੋਗਤਾ, ਅਯੋਗਤਾ ਬਣ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਜਿਹੜਾ ਲੜਨ ਲਈ ਤਿਆਰ ਹੋਵੇ, ਉਹ ਨਹੀਂ ਵੇਖਦਾ ਕਿ ਦੂਜਾ ਲੜਨ ਲਈ ਤਿਆਰ ਹੈ ਕਿ ਨਹੀਂ।
ਨਰਿੰਦਰ ਸਿੰਘ ਕਪੂਰ
ਵਿਦਵਾਨ ਨਾਲ ਬਹਿਸ ਨਹੀਂ ਕੀਤੀ ਜਾ ਸਕਦੀ, ਉਸ ਨੂੰ ਸੁਣਿਆ ਹੀ ਜਾ ਸਕਦਾ ਹੈ, ਵਿਦਵਾਨ ਨੂੰ ਸੁਣਨਾ ਹੀ ਚਾਹੀਦਾ ਹੈ।
ਨਰਿੰਦਰ ਸਿੰਘ ਕਪੂਰ
ਪੰਛੀਆਂ ਦੀਆਂ ਪੈੜਾਂ ਦੇ ਨਿਸ਼ਾਨ ਨਹੀਂ ਹੁੰਦੇ, ਹਰ ਪੰਛੀ ਨੂੰ ਆਪਣੀ ਉਡਾਣ ਆਪ ਤਲਾਸ਼ਣੀ ਪੈਂਦੀ ਹੈ।
ਨਰਿੰਦਰ ਸਿੰਘ ਕਪੂਰ
ਜੇ ਅੰਦਰ ਆਨੰਦ ਹੋਵੇ ਤਾਂ ਗੂੰਗੇ ਵੀ ਗਾਉਣ ਲਗ ਪੈਂਦੇ ਹਨ।
ਨਰਿੰਦਰ ਸਿੰਘ ਕਪੂਰ
ਮਹਾਨ ਵਿਅਕਤੀਆਂ ਦੀ ਸੋਚ ਵਿਚ, ਨਵੇਂ ਯੁਗਾਂ ਦੇ ਦਿਸਹੱਦੇ ਹੁੰਦੇ ਹਨ।
ਨਰਿੰਦਰ ਸਿੰਘ ਕਪੂਰ
ਉਦਾਰ ਹੋਣ ਤੋਂ ਪਹਿਲਾਂ, ਨਿਆਂ-ਪੂਰਣ ਹੋਣਾ ਜ਼ਰੂਰੀ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ
ਪ੍ਰਵਾਹ ਨਾ ਕਰੋ ਕਿ ਲੋਕਾਂ ਦੀ ਤੁਹਾਡੇ ਬਾਰੇ ਰਾਇ ਕੀ ਹੈ, ਮਹੱਤਵਪੂਰਨ ਇਹ ਹੈ ਕਿ ਤੁਹਾਡੀ ਆਪਣੇ ਆਪ ਬਾਰੇ ਰਾਇ ਕੀ ਹੈ ?
ਨਰਿੰਦਰ ਸਿੰਘ ਕਪੂਰ