ਚੰਗੇ ਵਿਚਾਰਾਂ ਨਾਲ, ਪ੍ਰਾਪਤ ਸਹੂਲਤਾਂ ਨੂੰ, ਮਾਣਨ ਦੀ ਯੋਗਤਾ ਵੱਧ ਜਾਂਦੀ ਹੈ।
Mala Manke book
ਨਵਾਂ ਕੰਮ ਕੋਈ ਵੀ ਹੋਵੇ,
ਉਹ ਸਾਡੀ ਸਮੁੱਚੀ ਯੋਗਤਾ ਅਤੇ ਸਮਰੱਥਾ ਦੀ ਮੰਗ ਕਰਦਾ ਹੈ।
ਯੋਗਤਾ ਰਾਹੀਂ ਅਸੀਂ ਜ਼ਿੰਦਗੀ ਦੇ ਨੇਮ ਸਮਝਦੇ ਹਾਂ,
ਤਜਰਬੇ ਰਾਹੀਂ ਅਸੀਂ ਉਹ ਵਰਤਾਰੇ ਚੁਣਦੇ ਹਾਂ,
ਜਿਨ੍ਹਾਂ ਉੱਤੇ ਇਹ ਨੇਮ ਲਾਗੂ ਹੁੰਦੇ ਹਨ।
ਜਦੋਂ ਜ਼ਿੰਮੇਵਾਰੀ ਦਿਉਗੇ ਕੁਝ ਵਿਕਾਸ ਕਰਨਗੇ,
ਕੁਝ ਮੁਰਝਾ ਜਾਣਗੇ,
ਕੁਝ ਕੰਮ ਕਰਨ ਲਈ ਵਧੇਰੇ ਹਾਜ਼ਰ ਰਹਿਣਗੇ,
ਕੁਝ ਪੂਰਨ ਭਾਂਤ ਲੋਪ ਹੋ ਜਾਣਗੇ।
ਕਿਸੇ ਵਿਦਵਾਨ ਨੂੰ ਮਿਲਣ ਲਈ, ਸੁਹਿਰਦ ਅਗਿਆਨਤਾ ਦਾ ਹੋਣਾ ਜ਼ਰੂਰੀ ਹੈ।
ਜਿਹੜਾ ਅਦਿਖ ਨੂੰ ਵੇਖ ਸਕਦਾ ਹੈ,
ਉਹ ਅਸੰਭਵ ਨੂੰ ਸੰਭਵ ਵੀ ਬਣਾ ਸਕਦਾ ਹੈ।
ਮਹਾਨ ਕਾਢਾਂ ਭਾਵੇਂ ਚਮਕਾਰੇ ਵਿੱਚ ਉਪਜਦੀਆਂ ਪ੍ਰਤੀਤ ਹੁੰਦੀਆਂ ਹਨ ਪਰ ਇਨ੍ਹਾਂ ਪਿਛੇ ਹਮੇਸ਼ਾ ਇਕ ਲੰਮਾ ਸੰਘਰਸ਼ ਹੁੰਦਾ ਹੈ।
ਨਰਿੰਦਰ ਸਿੰਘ ਕਪੂਰ
ਜੇ ਪੁਰਸ਼, ਇਸਤਰੀ ਨੂੰ ਘਰੋਂ ਕੱਢੇ, ਉਹ ਬਰਦਾਸ਼ਤ ਕਰ ਲੈਂਦੀ ਹੈ ਪਰ ਜੇ ਇਸਤਰੀ, ਪੁਰਸ਼ ਨੂੰ ਕੱਢ ਦੇਵੇ ਤਾਂ ਪਤੀ ਆਪਣੀ ਚੂਲ ਤੋਂ ਹਿਲ ਜਾਂਦਾ ਹੈ।
ਨਰਿੰਦਰ ਸਿੰਘ ਕਪੂਰ
ਕਾਲਜਾਂ-ਯੂਨੀਵਰਸਿਟੀਆਂ ਵਿਚ ਹਰ ਸਾਲ ਦਾਖਲਿਆਂ ਵੇਲੇ ਆਸ ਕੀਤੀ ਜਾਂਦੀ ਹੈ ਕਿ ਇਸ ਵਾਰੀ ਸ਼ਾਇਦ ਕੁਝ ਚੰਗੇ ਵਿਦਿਆਰਥੀ ਵੀ ਦਾਖਲ ਹੋ ਜਾਣ।
ਨਰਿੰਦਰ ਸਿੰਘ ਕਪੂਰ
ਉਹੀ ਪਤਨੀਆਂ ਆਤਮਘਾਤ ਕਰਦੀਆਂ ਹਨ, ਜਿਨ੍ਹਾਂ ਦੇ ਪਤੀਆਂ ਵਿਚ, ਪਤੀ ਬਣਨ ਦੀ ਯੋਗਤਾ ਨਹੀਂ ਹੁੰਦੀ।
ਨਰਿੰਦਰ ਸਿੰਘ ਕਪੂਰ
ਪੁੱਤਰ ਉਦੋਂ ਸਿਆਣਾ ਹੋ ਗਿਆ ਸਮਝਿਆ ਜਾਂਦਾ ਹੈ, ਜਦੋਂ ਉਹ ਆਪਣੇ ਪਿਤਾ ਤੋਂ ਪੈਸੇ ਮੰਗਣ ਦੀ ਥਾਂ ਉਧਾਰ ਮੰਗਦਾ ਹੈ।
ਨਰਿੰਦਰ ਸਿੰਘ ਕਪੂਰ
ਯੋਗਤਾ ਦੇ ਪੰਜ ਪੜਾਓ ਹਨ: ਵੇਖਣਾ, ਪਰਖਣਾ, ਸਮਝਣਾ, ਸਿਖਣਾ ਅਤੇ ਕਰਨਾ।
ਨਰਿੰਦਰ ਸਿੰਘ ਕਪੂਰ