ਬੁੱਧ ਦੇ ਉਤੇ ਇੱਕ ਆਦਮੀ ਥੁੱਕ ਗਿਆ ਤਾਂ ਬੁੱਧ ਨੇ ਥੁੱਕ ਪੂੰਝ ਲਿਆ ਆਪਣੀ ਚਾਦਰ ਨਾਲ। ਉਹ ਆਦਮੀ ਬਹੁਤ ਨਰਾਜ਼ ਸੀ। ਬੁੱਧ ਦੇ ਉਤੇ ਥੁੱਕਿਆ ਤਾਂ ਬੁੱਧ ਦੇ ਸ਼ਿੱਸ਼ ਵੀ ਬਹੁਤ ਨਾਰਾਜ਼ ਹੋਏ ਗਏ। ਪਰ ਜਦੋੰ ਉਹ ਆਦਮੀ ਚਲਾ ਗਿਆ ਤਾਂ ਬੁੱਧ ਦੇ ਸ਼ਿੱਸ਼ ਆਨੰਦ ਨੇ ਕਿਹਾ ਕਿ ਇਹ ਬਹੁਤ ਹੱਦ ਤੋੰ ਬਾਹਰ ਗੱਲ ਹੋ ਗਈ ਅਤੇ ਸਹਿਣਸ਼ੀਲਤਾ ਦਾ ਇਹ ਅਰਥ ਨਹੀਂ ਹੈ। ਇਸ ਤਰਾਂ ਤਾਂ ਲੋਕਾਂ ਨੂੰ ਹਲਾਸ਼ੇਰੀ ਮਿਲੇਗੀ। ਸਾਡੇ ਤਾਂ ਹਿਰਦੇ ਵਿੱਚ ਅੱਗ ਬਲ ਰਹੀ ਹੈ। ਤੁਹਾਡਾ ਅਪਮਾਨ ਅਸੀਂ ਬਰਦਾਸ਼ਤ ਨਹੀੰ ਕਰ ਸਕਦੇ।
ਬੁੱਧ ਨੇ ਕਿਹਾ, ਤੁਸੀਂ ਵਿਅਰਥ ਹੀ ਉਤੇਜਿਤ ਨਾ ਹੋਵੋ। ਇਹ ਤੁਹਾਡਾ ਭੜਕਨਾ ਤੁਹਾਡੇ ਕਰਮ ਦੀ ਲੜੀ ਬਣ ਜਾਏਗਾ। ਮੈੰ ਇਸ ਨੂੰ ਕਦੇ ਦੁੱਖ ਦਿੱਤਾ ਸੀ, ਉਹ ਨਿਪਟਾਰਾ ਹੋ ਗਿਆ। ਮੈੰ ਕਦੇ ਇਸ ਦਾ ਅਪਮਾਨ ਕੀਤਾ ਸੀ, ਉਹ ਲੈਣਾ-ਦੇਣਾ ਮੁੱਕ ਗਿਆ। ਇਹ ਆਦਮੀ ਦੇ ਲਈ ਹੀ ਮੈੰ ਇਸ ਪਿੰਡ ਵਿਚ ਆਇਆ ਸੀ। ਇਹ ਨਾ ਥੁੱਕਦਾ ਤਾਂ ਮੇਰੀ ਮੁਸੀਬਤ ਸੀ। ਹੁਣ ਸੁਲਝਾਓ ਹੋ ਗਿਆ। ਇਸ ਨਾਲ ਮੇਰਾ ਖਾਤਾ ਬੰਦ ਹੋ ਗਿਆ। ਹੁਣ ਮੈੰ ਆਜ਼ਾਦ ਹੋ ਗਿਆ। ਇਹ ਆਦਮੀ ਮੈਨੂੰ ਆਜ਼ਾਦ ਕਰ ਗਿਆ ਹੈ। ਮੇਰੇ ਹੀ ਕਿਸੇ ਕ੍ਰਿਤਯ ਤੋੰ। ਇਸ ਲਈ ਮੈੰ ਉਸ ਦਾ ਧੰਨਵਾਦ ਕਰਦਾ ਹਾਂ।