ਮੇਰੇ ਤੇ ਮਾਹੀ ਦੇ
ਵਿਆਹ ਦੀਆਂ ਗੱਲਾਂ ਮਾਏ ਨੀ
ਘਰ ਘਰ ਹੋਣਗੀਆਂ
ਜਦ ਮੈਂ ਡੋਲੀ ਚੜ੍ਹਗੀ
ਮੇਰੇ ਹਾਣ ਦੀਆਂ ਸਭ ਰੋਣਗੀਆਂ
ਤੇਰਾ ਵੀ ਦਿਲ ਧੜਕੂ ਮਾਏ
ਜਦ ਮੈਂ ਘੁੰਡ ਵਿੱਚ ਰੋਈ
ਮੈਨੂੰ ਵਿਆਹ ਦੇ ਅੰਮੀਏ
ਨੀ ਮੈਂ ਕੋਠੇ ਜਿੱਡੀ ਹੋਈ।
Maa Dhee
ਮੇਰੇ ਤੇ ਮਾਹੀ ਦੇ
ਵਿਆਹ ਦੀਆਂ ਗੱਲਾਂ ਮਾਏ ਨੀ
ਘਰ ਘਰ ਹੋਣਗੀਆਂ
ਜਦ ਮੈਂ ਡੋਲੀ ਚੜ੍ਹਗੀ
ਮੇਰੇ ਹਾਣ ਦੀਆਂ ਸਭ ਰੋਣਗੀਆਂ
ਤੇਰਾ ਵੀ ਦਿਲ ਧੜਕੂ ਮਾਏ
ਜਦ ਮੈਂ ਘੁੰਡ ਵਿੱਚ ਰੋਈ
ਮੈਨੂੰ ਵਿਆਹ ਦੇ ਅੰਮੀਏ
ਨੀ ਮੈਂ ਕੋਠੇ ਜਿੱਡੀ ਹੋਈ।
ਮਾਂ ਮੇਰੀ ਨੇ ਚਰਖਾ ਭੇਜਿਆ
ਵਿੱਚ ਲਵਾਈਆਂ ਮੇਖਾਂ
ਮੇਖਾਂ ਤਾਂ ਮੈਂ ਪੱਟ-ਪੱਟ ਸੁੱਟਾਂ
ਜਾਨੀ ਦਾ ਮੂੰਹ ਵੇਖਾਂ
ਜਾਨੀ ਤਾਂ ਮੈਨੂੰ ਮੂੰਹ ਨਾ ਖਾਵੇ
ਕੋਠੇ ਚੜ੍ਹ-ਚੜ੍ਹ ਵੇਖਾਂ
ਕੋਠੇ ਤੋਂ ਦੋ ਉੱਡੀਆਂ ਕੋਇਲਾਂ
ਮਗਰ ਉੱਚੀ ਮੁਰਗਾਈ
ਪੈ ਗਿਆ ਪਿੱਠ ਕਰਕੇ
ਨਾਲ ਕਾਸਨੂੰ ਪਾਈ।
ਮਾਏ ਨੀ ਮੇਰਾ ਦੇਹ ਮੁਕਲਾਵਾ
ਵਾਰ ਵਾਰ ਕੀ ਆਖਾਂ
ਵਿਹੜੇ ਵਿਚਲਾ ਢਹਿ ਗਿਆ ਚੌਂਤਰਾ
ਸੁੰਨੀਆਂ ਪਈਆਂ ਸਬਾਤਾਂ
ਮੇਰੇ ਸ਼ਾਮ ਦੀਆਂ
ਕੌਣ ਕਟਾਵੇ ਤਾਂ।
ਮਾਏ ਤੂੰ ਮੇਰਾ ਦੇਹ ਮੁਕਲਾਵਾ
ਬਾਰ-ਬਾਰ ਸਮਝਾਵਾਂ
ਚੁੱਲ੍ਹੇ ਚੌਂਤਰੇ ਸਾਰੇ ਢਹਿ ਗਏ
ਸੁੰਨੀਆਂ ਪਈਆਂ ਸਬਾਤਾਂ
ਮੇਰੇ ਯਾਰ ਦੀਆਂ
ਕੌਣ ਕਟਾਊ ਰਾਤਾਂ।
ਨੌਕਰ ਨੂੰ ਧੀ ਦੇਈਂ ਨਾ ਬਾਬਲਾ
ਹਾਲੀ ਪੁੱਤ ਬਥੇਰੇ
ਨੌਕਰ ਨੇ ਤਾਂ ਮੋਢੇ ਧਰ ਲੀ ਲਈ
ਚੱਲ ਪਿਆ ਸੁਭਾ ਸਵੇਰੇ
ਤੀਵੀਂ ਨੌਕਰ ਦੀ
ਰੰਡੀਆਂ ਬਰੋਬਰ ਹੋਈ।
ਵੱਡੇ ਵੀਰ ਤੋਂ ਨਿੱਤਰ ਗਿਆ ਛੋਟਾ,
ਪੱਚੀਆਂ ਦੀ ਪਾ ਦਿੱਤੀ ਮਛਲੀ।
ਕੋਈ ਆਖੇ ਨਾ ਨੰਗਾਂ ਦੀ ਧੀ ਜਾਵੇ,
ਕਾਂਟੇ ਪਾ ਕੇ ਤੋਰੀਂ ਬਾਬਲਾ
ਅੰਮਾਂ ਨੀ ਅੰਮਾਂ,
ਐ ਕਿ ਕੀਤਾ ਨੀ ਅੰਮਾਂ,
ਧੀ ਮਧਰੀ ਜਵਾਈ ਤੇਰਾ ਲੰਮਾਂ ਨੀ ਅੰਮਾਂ,
ਧੀ ਮਧਰੀ ………,
ਆਉਣ ਜਾਣ ਨੂੰ ਨੌ ਦਰਵਾਜੇ,
ਖਿਸਕ ਜਾਣ ਨੂੰ ਮੋਰੀ,
ਕਾਕਾ ਚੰਨ ਵਰਗਾ,
ਦੇ ਵੇ ਬਾਬਲਾ ਲੋਰੀ,
ਕਾਕਾ ਚੰਨ……,
ਮਾਏ ਨੀ ਮਾਏ ਮੈਨੂੰ ਕੁੜਤੀ ਸਵਾਦੇ
ਵਿੱਚ ਲਵਾਦੇ ਜੇਬ, ਜੇਬ ਵਿੱਚ ਡੱਬੀ
ਡੱਬੀ ਵਿੱਚ ਨਾਗ – ਨਾਗ ਤੋਂ ਮੈਂ ਬਚਗੀ ,
ਕਿਸ ਗਬਰੂ ਦੇ ਭਾਗ – 2
ਸੱਸਾਂ ਸੱਸਾਂ ਹਰ ਕੋਈ ਕਹਿੰਦਾ-2
ਰੀਸ ਨਹੀਂ ਹੁੰਦੀ ਮਾਵਾਂ ਦੀ
ਮੈਂ ਮਛਲੀ ਮੈਂ ਮਛਲੀ ਦਰਿਆਵਾਂ ਦੀ
ਮੈਂ ਮਛਲੀ ਮੈਂ ਮਛਲੀ ਦਰਿਆਵਾਂ ਦੀ